17.4 C
Chandigarh

TODAY NOW NEWS

Friday, March 20, 2026
HomeBREAKING NEWSਚੋਣਾਂ ਦੇ ਮੱਦੇਨਜ਼ਰ ਐੱਸਐੱਸਪੀ ਮਾਨਸਾ ਨੇ ਆਬਕਾਰੀ ਵਿਭਾਗ, ਡਰੱਗ ਇੰਸਪੈਕਟਰਾ ਅਤੇ ਡਿਪੂ...

ਚੋਣਾਂ ਦੇ ਮੱਦੇਨਜ਼ਰ ਐੱਸਐੱਸਪੀ ਮਾਨਸਾ ਨੇ ਆਬਕਾਰੀ ਵਿਭਾਗ, ਡਰੱਗ ਇੰਸਪੈਕਟਰਾ ਅਤੇ ਡਿਪੂ ਹੋੋਲਡਰਾਂ ਨਾਲ ਕੀਤੀ ਮੀਟਿੰਗ

ਮਾਨਸਾ , 25 ਜਨਵਾਦੀ: ਗੁਰਜੰਟ ਸਿੰਘ ਬਾਜੇਵਾਲੀਆ) ਐੱਸਐੱਸਪੀ ਮਾਨਸਾ ਦੀਪਕ ਪਾਰਿਕ ਆਈਪੀਐਸ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੀ ਨਿਰਵਿਘਨਤਾਂ ਨੂੰ ਯਕੀਨੀ ਬਨਾਉਣ ਲਈ ਜਿਲ੍ਹੇ ਅੰਦਰ 96% ਲਾਇਸੰਸੀ ਅਸਲਾ ਜਮ੍ਹਾ ਕਰਵਾ ਲਿਆ ਗਿਆ ਹੈ ਅਤੇ ਬਾਕੀ ਰਹਿੰਦਾ ਲਾਇਸੰਸੀ ਅਸਲਾ ਵੀ 1-2 ਦਿਨਾਂ ਅੰਦਰ ਜਮ੍ਹਾਂ ਕਰਵਾ ਲਿਆ ਜਾਵੇਗਾ ।

ਇਸ ਦੇ ਨਾਲ ਨਾਲ ਪਿਛਲੇ ਦਿਨ ਉਨ੍ਹਾਂ ਵੱਲੋਂ ਆਬਕਾਰੀ ਵਿਭਾਗ ਮਾਨਸਾ ਦੇ ਓਟੀਓ, ਇੰਸਪੈਕਟਰਾਂ ,ਡਰੱਗ ਇੰਸਪੈਕਟਰ ਸਪਿਰਿਟ ਵੇਚਣ ਵਾਲੇ ਡਿੱਪੂ ਹੋਲਡਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ । ਮੀਟਿੰਗ ਵਿੱਚ ਉਨ੍ਹਾਂ ਨੇ ਨਾਜਾਇਜ਼ ਸ਼ਰਾਬ ਮੈਡੀਕਲ ਨਸ਼ੇ ਸਪਿਰਿਟ ਜਾਂ ਜਲਣਸ਼ੀਲ ਪਦਾਰਥਾਂ ਦੀ ਨਾਜਾਇਜ਼ ਵਿਕਰੀ ਤੇ ਕਾਬੂ ਪਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ।

ਐੱਸਐੱਸਪੀ ਵੱਲੋਂ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚਲੀਆਂ ਇੰਟਰ ਸਟੇਟ ਨਾਕਾਬੰਦੀਆਂ ਨੂੰ ਚੈੱਕ ਕੀਤਾ ਗਿਆ ।ਨਾਕਿਆਂ ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੀ ਹੱਲ ਕੀਤਾ ਗਿਆ। ਇਸ ਤੋਂ ਇਲਾਵਾ ਵਿਧਾਨ ਸਭਾ ਚੋਣਾਂ ਸਬੰਧੀ ਜੋ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ ਉਨ੍ਹਾਂ ਦੀ ਰਿਹਾਇਸ਼ ਤੇ ਜਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਤੇ ਸੁਰੱਖਿਆ ਪ੍ਰਬੰਧਾਂ ਦੀ ਚੈਕਿੰਗ ਕਰਕੇ ਲੋੜੀਂਦੇ ਪ੍ਰਬੰਧ ਮੁਕੰਮਲ ਕੀਤੇ ਗਏ ।

Today Now News

RELATED ARTICLES
- Advertisment -

POPULAR POSTS