16.8 C
Chandigarh

TODAY NOW NEWS

Friday, March 20, 2026
HomeCORONAVIRUSਐਸਐਸਪੀ ਮਾਨਸਾ ਨੇ 28 ਦਿਨਾਂ ਬਾਅਦ ਅਜ ਕੋਰੋਨਾ ਵੈਕਸੀਨ ਦੀ ...

ਐਸਐਸਪੀ ਮਾਨਸਾ ਨੇ 28 ਦਿਨਾਂ ਬਾਅਦ ਅਜ ਕੋਰੋਨਾ ਵੈਕਸੀਨ ਦੀ ਦੂਸਰੀ ਡੋਜ ਦਾ ਟੀਕਾ ਲਗਵਾ ਕੇ ਮਾਨਸਾ ਪੁਲਿਸ ਅੰਦਰ ਟੀਕਾਕਰਨ ਮੁਹਿੰਮ ਦੀ ਦੂਸਰੀ ਡੋਜ ਦੇ ਪੜਾਅ ਦੀ ਕੀਤੀ ਸੁਰੂਆਤ

ਅਜ ਤਕ ਕੁਲ 1427 ਪੁਲਿਸ ਅਧਿਕਾਰੀਆਂ ਕਰਮਚਾਰੀਆਂ ਨੂੰ ਲਗਵਾਈ ਜਾ ਚੁਕੀ ਹੈ ਵੈਕਸੀਨ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ੍ਰੀ ਸੁਰੇਂਦਰ ਲਾਬਾ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦਸਿਆ ਗਿਆ ਕਿ ਕੋਰੋਨਾ ਮਹਾਮਾਰੀ (ਕੋਵਿਡ^19) ਤੋਂ ਬਚਾਅ ਲਈ ਭਾਰਤ ਸਰਕਾਰ ਵਲੋਂ ਵੈਕਸੀਨ ਦਾ ਆਗਾਜ ਕੀਤਾ ਗਿਆ ਹੈ। ਇਹ ਵੈਕਸੀਨ ਮੁਹਰਲੀ ਕਤਾਰ ਦੇ ਯੋਧਿਆ ਨੂੰ ਲਗਾਏ ਜਾਣ ਦੇ ਮਦੇਨਜਰ ਮਾਨਸਾ ਪੁਲਿਸ ਅੰਦਰ ਇਸ ਵੈਕਸੀਨ ਦੀ ਪਹਿਲੀ ਡੋਜ ਦੇ ਟੀਕਾਕਰਨ ਦੀ ਸੁਰੂਆਤ ਮਿਤੀ 04ਫਰਵਰੀ 2021 ਨੂੰ ਕੀਤੀ ਗਈ। ਮਾਨਸਾ ਪੁਲਿਸ ਦੇ ਸਾਰੇ ਅਧਿਕਾਰੀਆਂ ਕਰਮਚਾਰੀਆਂ ਵਲੋਂ ਆਪਣੀ ਵਾਰੀ ਸਿਰ (ਤਰਤੀਬਵਾਰ) ਪੁਲਿਸ ਲਾਈਨ ਮਾਨਸਾ ਵਿਖੇ ਪੁਲਿਸ ਹਸਪਤਾਲ ਵਿਖੇ ਪਹੁੰਚ ਕੇ ਆਪਣੀ ਸਵੈ^ਇਛਾ ਨਾਲ ਇਹ ਵੈਕਸੀਨ ਲਗਵਾਈ ਜਾ ਰਹੀ ਹੈ। ਅਜ 28 ਦਿਨਾਂ ਬਾਅਦ ਐਸਐਸਪੀ ਮਾਨਸਾ ਸ੍ਰੀ ਸੁਰੇਂਦਰ ਲਾਬਾ, ਆਈਪੀਐਸ, ਜੀ ਵਲੋਂ ਪੁਲਿਸ ਲਾਈਨ ਮਾਨਸਾ ਦੇ ਪੁਲਿਸ ਹਸਪਤਾਲ ਵਿਖੇ ਪਹੁੰਚ ਕੇ ਕੋਰੋਨਾ ਵੈਕਸੀਨ ਦੇ ਟੀਕੇ ਦੀ ਦੂਸਰੀ ਡੋਜ ਲਗਵਾ ਕੇ ਮਾਨਸਾ ਪੁਲਿਸ ਅੰਦਰ ਟੀਕਾਕਰਨ ਮੁਹਿੰਮ ਦੀ ਦੂਸਰੀ ਡੋਜ ਦੀ ਸੁਰੂਆਤ ਕੀਤੀ ਗਈ। ਜਿਹਨਾਂ ਤੋਂ ਬਾਅਦ ਇਸ ਜਿਲਾ ਦੇ ਸਾਰੇ ਗਜਟਿਡ ਅਫਸਰਾਨ, ਸਬ^ਡਵੀਜਨ ਮਾਨਸਾ ਦੇ ਮੁਖ ਅਫਸਰਾਨ ਅਤੇ ਦਫਤਰੀ ਕਰਮਚਾਰੀ ਜਿਹਨਾਂ ਦੇ ਪਹਿਲੀ ਡੋਜ ਮਿਤੀ 04 ਫਰਵਰੀ 2021 ਨੂੰ ਲਗੀ ਸੀ, ਨੇ ਅਜ ਸਿਹਤ ਵਿਭਾਗ ਦੀ ਟੀਮ ਪਾਸੋਂ ਕੋਰੋਨਾ ਵੈਕਸੀਨ ਦੀ ਦੂਸਰੀ ਡੋਜ ਦਾ ਟੀਕਾ ਲਗਵਾਇਆ। ਅਜ ਇਸ ਮੁਹਿੰਮ ਦੌਰਾਨ ਵੈਕਸੀਨ ਦੀ ਦੂਸਰੀ ਡੋਜ ਵਾਲੇ 104 ਅਧਿਕਾਰੀਆਂ ਕਰਮਚਾਰੀਆਂ, ਪਹਿਲੀ ਡੋਜ ਵਾਲੇ 04 ਕਰਮਚਾਰੀਆਂ ਸਮੇਤ ਅਜ ਤਕ ਕੁਲ 1427 ਅਧਿਕਾਰੀਆਂ ਕਰਮਚਾਰੀਆ ਨੇ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਹੈ। ਐਸਐਸਪੀ ਮਾਨਸਾ ਵਲੋਂ ਜਾਣਕਾਰੀ ਦਿੰਦੇ ਹੋਏ ਦਸਿਆ ਗਿਆ ਕਿ ਮਾਨਸਾ ਪੁਲਿਸ ਦੇ ਪਹਿਲੀ ਕਤਾਰ ਦੇ ਯੋਧਿਆ ਵਲੋਂ ਕੋਵਿਡ^19 ਦੇ ਕਰਫਿਊ ਅਤੇ ਲਾਕਡਾਊਨ ਦੌਰਾਨ ਵੀ ਦਿਨ ਰਾਤ ਡਿਊਟੀ ਨਿਭਾਈ ਗਈ ਹੈ ਅਤੇ ਹੁਣ ਵੀ ਮਾਨਸਾ ਪੁਲਿਸ ਦੇ ਅਧਿਕਾਰੀਆਂ ਕਰਮਚਾਰੀਅ‍ਾ ਵਲੋਂ ਕੋਰੋਨਾ ਮਹਾਮਾਰੀ ਵਿਰੁਧ ਅਗੇ ਹੋ ਕੇ ਲੜਾਈ ਲੜੀ ਜਾ ਰਹੀ ਹੈ। ਜਿਹਨਾਂ ਵਲੋਂ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਸਿਹਤ ਦਾ ਖਿਆਲ ਰਖਦੇ ਹੋਏ ਆਪਣੀ ਸਵੈ ਇਛਾ ਨਾਲ ਟੀਕੇ ਲਗਵਾਏ ਜਾ ਰਹੇ ਹਨ ਤਾਂ ਜੋ ਅਧਿਕਾਰੀ ਕਰਮਚਾਰੀ ਸਿਹਤਯਾਬ ਰਹਿ ਕੇ ਹੋਰ ਅਛੇ ਤਾਰੀਕੇ ਨਾਲ ਸਮਾਜ ਸੇਵਾ ਵਿਚ ਆਪਣਾ ਵਡਮੁੱਲਾ ਯੋਗਦਾਨ ਪਾ ਸਕਣ।

Today Now News

RELATED ARTICLES
- Advertisment -

POPULAR POSTS