17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐਸ.ਐਸ.ਪੀ ਡੀ.ਸੁਡਰਵਿਲੀ ਆਈ.ਪੀ.ਐਸ ਜੀ ਨੇ ਫਲੈਗ ਮਾਰਚ ਕੱਢ ਕੇ ਲੋਕਾਂ ਨੂੰ ਬਿੰਨ੍ਹਾਂ...

ਐਸ.ਐਸ.ਪੀ ਡੀ.ਸੁਡਰਵਿਲੀ ਆਈ.ਪੀ.ਐਸ ਜੀ ਨੇ ਫਲੈਗ ਮਾਰਚ ਕੱਢ ਕੇ ਲੋਕਾਂ ਨੂੰ ਬਿੰਨ੍ਹਾਂ ਡਰ ਭੈਅ ਤੋਂ ਵੋਟ ਕਰਨ ਦੀ ਕੀਤੀ ਅਪੀਲ

ਨਗਰ ਕੌਂਸਿਲ ਚੋਣਾਂ ਦੌਰਾਨ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ :- ਡੀ.ਸੁਡਰਵਿਲੀ IPS
ਆਪਣੇ ਹਥਿਆਰ ਸਬੰਧਤ ਪੁਲਿਸ ਥਾਣਿਆਂ ਚ ਤੁਰੰਤ ਜਮਾ ਕਰਵਾਉਣ, ਅਸਲਾ ਧਾਰਕ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਦੇ ਐਸ ਐਸ ਪੀ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਜੀ ਵੱਲੋਂ ਨਗਰ ਕੌਸ਼ਲ/ਨਗਰ ਪਚਾਇਤ ਅਤੇ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਅੰਦਰ ਵੱਖ ਵੱਖ ਵਾਰਡਾਂ ਵਿੱਚ ਫਲੈਗ ਮਾਰਚ ਕੱਢ ਕੇ ਲੋਕਾਂ ਨੂੰ ਬਿਨ੍ਹਾਂ ਡਰ-ਭੈਅ ਤੋਂ ਆਪਣੀ ਵੋਟ ਕਰਨ ਦੀ ਅਪੀਲ ਕੀਤੀ। ਇਸ ਫਲੈਗ ਮਾਰਚ ਵਿੱਚ ਸ.ਰਾਜਪਾਲ ਸਿੰਘ ਹੁੰਦਲ ਐਸ.ਪੀ ਡੀ, ਸ੍ਰੀ ਹਰਵਿੰਦਰ ਸਿੰਘ ਚੀਮਾਂ ਡੀ.ਐਸ.ਪੀ (ਸ.ਡ), ਇੰਸ: ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ ਸ.ਮ.ਸ, ਇੰਸ: ਪ੍ਰੈਮ ਨਾਥ ਮੁੱਖ ਅਫਸਰ ਥਾਣਾ ਸਦਰ ਸ.ਮ.ਸ , ਐਸ.ਅਈ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਬਰੀਵਾਲਾ ਸਮੇਤ ਪੁਲਿਸ ਪਾਰਟੀ ਹਾਜ਼ਰ ਸਨ। ਇਹ ਫਲੈਗ ਮਾਰਚ ਭਾਈ ਕੇਹਰ ਸਿੰਘ ਚੌਂਕ ਵਿੱਚੋਂ ਸ਼ੁਰੂ ਹੋ ਕੇ ਪੁਰਾਣੀ ਚੁੰਗੀ ਕੋਟਕਪੂਰਾ ਚੌਂਕ, ਥਾਣਾ ਸਿਟੀ, ਮਸੀਤ ਵਾਲਾ ਚੌਂਕ, ਬੈਂਕ ਰੋਡ, ਘਾਹ ਮੰਡੀ ਚੌਕ, ਸ਼ੇਰ ਸਿੰਘ ਚੌਂਕ ਗੋਨਿਆਨਾ ਰੋਡ, ਅਬੋਹਰ ਬਾਈਪਾਸ ਰੋਡ ਤੋਂ ਮਲੋਟ ਰੋਡ , ਭਾਈ ਮਹਾਂ ਸਿੰਘ ਚੌਕ ਤੋਂ ਸਿਟੀ ਥਾਣਾ, ਤੇ ਸਮਾਪਿਤ ਹੋਇਆ। ਇਸ ਮੌਕੇ ਸ੍ਰੀਮਤੀ ਡੀ. ਸੁਡਰਵਿਲੀ ਆਈ.ਪੀ.ਐਸ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਵੋਟਰ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਡਰ ਭੈਅ ਜਾਂ ਲਾਲਚ ਦੇ ਕਰਨ, ਉਨ੍ਹਾਂ ਕਿਹਾ ਕਿ ਨਗਰ ਕੌਸ਼ਲ/ਨਗਰ ਪਚਾਇਤ ਅਤੇ ਨਗਰ ਨਿਗਮ ਚੋਣਾਂ ਦੇ ਮੱਦੇ ਨਜ਼ਰ ਜਿਲ੍ਹਾਂ ਅੰਦਰ ਸਖਤ ਸੁਰੱਖਿਆਂ ਦੇ ਇੰਤਜਾਮ ਕੀਤੇ ਗਏ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕੇ ਲੋਕਾਂ ਦੀ ਸੁਰੱਖਿਆਂ ਲਈ ਸ਼ਹਿਰ ਅੰਦਰ ਨਿਰਧਾਰਿਕ ਥਾਵਾਂ ਤੇ ਨਾਕੇ ਲਗਾਏ ਗਏ ਹਨ ਇਨ੍ਹਾਂ ਨਕਿਆ ਤੇ ਵਹੀਕਲਾ ਦੀ ਪੂਰੀ ਤਰਾਂ ਚੈਕਿੰਗ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਿਲ੍ਹਾਂ ਅੰਦਰ ਸਰਹੱਦਾਂ ਨੂੰ ਪੂਰੀ ਤਰਾਂ ਪੁਲਿਸ ਦੁਆਰਾ ਸੀਲ ਕੀਤਾ ਹੋਇਆਂ ਹੈ ਜਿੱਥੇ ਪੁਲਿਸ ਦੀ ਵੱਖਰੇ ਤੌਰ ਤੇ ਪੁਲਿਸ ਟੀਮਾਂ ਦੁਆਰਾ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਜਾਣਕਾਰੀ ਦਿੰਦੇ ਕਿਹਾ ਜਿਲ੍ਹਾਂ ਅੰਦਰ ਵੱਖ ਵੱਖ ਥਾਵਾਂ ਤੇ ਡਰੋਨ ਕੈਮਰਿਆ ਰਾਂਹੀ ਨਿਗਾਂ ਰੱਖੀ ਜਾ ਰਹੀ ਹੈ ਅਤੇ ਪੀ.ਸੀ.ਆਰ ਮੋਟਰਸਇਕਲ ਵੱਲੋਂ ਸ਼ਹਿਰ ਅੰਦਰ ਲਗਾਤਾਰ ਗਸਤਾਂ ਕੀਤੀਆ ਜਾ ਰਹੀਆ ਹਨ।

ਐਸ.ਐਸ.ਪੀ ਜੀ ਨੇ ਦੱਸਿਆਂ ਕਿ ਚੋਣਾਂ ਦੌਰਾਨ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆਂ ਨਹੀ ਜਾਵੇਗਾ ਉਨ੍ਹਾਂ ਕਿਹਾ ਕਿ ਨਗਰ ਕੌਸ਼ਲ/ਨਗਰ ਪਚਾਇਤ ਅਤੇ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਜੇਕਰ ਕੋਈ ਵਿਅਕਤੀ ਖਲਲ ਪਾਉਣ ਦੀ ਕੋਸ਼ਿਸ਼ ਕਰੇਗਾ ਜਾਂ ਜੇਕਰ ਕਿਸੇ ਵਿਅਕਤੀ ਨੇ ਸਿੱਧੇ ਜਾਂ ਅਸਿੱਧੇ ਤੌਰ ਤੇ ਇਨਾਂ ਚੋਣਾਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰੇਗਾ ਤਾਂ ਉਨਾਂ ਨਾਲ ਸਖਤ ਕਾਰਵਾਈ ਕੀਤੀ ਜਾਵੇਗੀ।, ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਵੋਟਾਂ ਦੌਰਾਨ ਨਸ਼ੇ ਵੰਡਦਾ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨਾਂ ਕਿਹਾ ਕਿ ਪੁਲਿਸ ਪ੍ਰਸਾਸਨ ਹਮੇਸ਼ਾਂ ਲੋਕਾਂ ਦੀ ਸੁਰੱਖਿਆ ਦੇ ਲਈ ਤਿਆਰ ਬਰ ਤਿਆਰ ਹੈ।

ਐਸ.ਐਸ.ਪੀ ਜੀ ਨੇ ਦੱਸਿਆ ਕਿ ਵਧੀਕ ਜ਼ਿਲਾ ਮੈਜਿਸਟਰੇਟ ਵੱਲੋਂ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਆਪਣੇ ਨੇੜਲੇ ਪੁਲਿਸ ਸਟੇਸਨਾਂ ਵਿੱਚ ਜਾ ਕੇ ਆਪਣਾ ਅਸਲਾ ਜਮਾ ਕਰਵਾਉਣ ਜਾਂ ਅਸਲਾ ਡੀਲਰਾਂ ਕੋਲ ਅਸਲਾ ਜਮਾਂ ਕਰਵਾਉਣ ਉਪਰੰਤ ਉਸ ਦੀ ਰਸੀਦ ਸਬੰਧਿਤ ਥਾਣੇ ਅੰਦਰ ਜਮਾਂ ਕਰਵਾਉਣ। ਉਨਾਂ ਕਿਹਾ ਕਿ ਇਸ ਪਾਲਣਾ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

ਜਿਲ੍ਹਾਂ ਪੁਲਿਸ ਮੁਖੀ ਨੇ ਦੱਸਿਆਂ ਕਿ ਜੇਕਰ ਤੁਹਾਡੇ ਨਜ਼ਦੀਕ ਕੋਈ ਵਿਅਕਤੀ ਚੋਣਾਂ ਅੰਦਰ ਨਸ਼ਿਆਂ ਦੀ ਵਰਤੋਂ ਕਰਦਾ ਹੈ ਜਾਂ ਤੁਸੀ ਕੋਈ ਹੋਰ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀ ਸਾਡੇ ਹੈਲਪ ਲਾਇਨ ਨੰਬਰ 80549-42100 ਤੇ ਫੋਨ ਕਾਲ ਕਰਕੇ ਜਾਂ ਵਟਸ ਐਪ ਰਾਂਹੀ ਜਾਣਕਾਰੀ ਦੇ ਸਕਦੇ ਹੋ। ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆਂ ਜਾਵੇਗਾ।

Today Now News

RELATED ARTICLES
- Advertisment -

POPULAR POSTS