ਪੁਲਿਸ ਲਾਈਨ ਮਾਨਸਾ ਵਿਖੇ ਡਾਕਟਰੀ ਮੈਡੀਕਲ ਟੀਮ ਵਲੋਂ ਅਜ 235 ਪੁਲਿਸ ਮੁਲਾਜਮਾਂ ਦੇ ਲਏ ਗਏ ਸੈਂਪਲ
ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਹਾਲੇ ਵੀ ਸਾਵਧਾਨੀਆਂ ਦੀ ਪਾਲਣਾ ਕਰਨੀ ਜਰੂਰੀ : ਐਸ.ਐਸ.ਪੀ. ਮਾਨਸਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਅਤੇ ਇਸ ਵਾਇਰਸ ਨੂੰ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਣ ਤੋਂ ਰੋਕਣ ਲਈ ਡਿਪਟੀ ਮੈਡੀਕਲ ਕਮਿਸਨਰ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਫਾਰਮੇਸੀ ਅਫਸ.ਰ ਰਾਮ ਸਿੰਘ ਅਤੇ ਨਰਸਿੰਗ ਸਹਾਇਕ ਵਿੱਕੀ ਵੱਲੋਂ ਹਰ ਰੋਜ. ਸਵੇਰੇ 9.00 ਵਜੇ ਇੰਨਫਰਾਰੈਡ ਥਰਮੋਮੀਟਰ ਨਾਲ ਐਸ.ਐਸ.ਪੀ. ਦਫਤਰ ਵਿਖੇ ਤਾਇਨਾਤ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਬਾਡੀ ਟੈਂਮਰੇਚਰ (ਸਰੀਰਕ ਤਾਪਮਾਨ) ਚੈਕ ਕੀਤਾ ਜਾਂਦਾ ਹੈ| ਉਨ੍ਹਾਂ ਦੱਸਿਆ ਕਿ ਤਾਇਨਾਤ ਅਧਿਕਾਰੀ ਤੇ ਕਰਮਚਾਰੀ ਮੈਡੀਕਲ ਚੈਕਅੱਪ ਕਰਾਉਣ ਤੋਂ ਬਾਅਦ ਹੀ ਆਪਣੀ ਆਪਣੀ ਡਿਊਟੀ ਪਰ ਜਾਂਦੇ ਹਨ| ਐਸ.ਐਸ.ਪੀ. ਮਾਨਸਾ ਨੇ ਦੱਸਿਆ ਕਿ ਡਾਕਟਰ ਰਣਜੀਤ ਸਿੰਘ ਰਾਏ ਅਤੇ ਉਹਨਾਂ ਦੀ ਮੈਡੀਕਲ ਟੀਮ ਵੱਲੋਂ ਪੁਲਿਸ ਕਰਮਚਾਰੀਆਂ ਦਾ ਕੋਰੋਨਾ ਟੈਸਟ ਮਾਂਹ ਜੂਨ/2020 ਤੋਂ ਕਰਨਾ ਸ਼ੁਰੂ ਕੀਤਾ ਗਿਆ ਸੀ, ਜੋ ਲਗਾਤਾਰ ਜਾਰੀ ਹੇ| ਮੈਡੀਕਲ ਟੀਮ ਵੱਲੋਂ ਅੱਜ ਪੁਲਿਸ ਲਾਈਨ ਮਾਨਸਾ ਵਿਖੇ 235 ਪੁਲਿਸ ਕਰਮਚਾਰੀਆਂ ਦਾ ਕੋਰੋਨਾ ਟੈਸਟ ਕੀਤਾ ਗਿਆ ਹੈ, ਜਿਸਦਾ ਨਤੀਜਾ ਦੋ ਦਿਨਾਂ ਬਾਅਦ ਆਵੇਗਾ| ਉਨ੍ਹਾਂ ਦ੪ਸਿਆ ਗਿਆ ਕਿ ਦਿਨ/ਰਾਤ ਦੀਆਂ ਡਿਊਟੀਆ ਹੋਣ ਕਰਕੇ ਸਾਰੇ ਪੁਲਿਸ ਕਰਮਚਾਰੀਆਂ ਦਾ ਕੋਰੋਨਾ ਟੈਸਟ ਸਿਫਟਵਾਈਜ ਮੁਕਮਲ ਕਰਵਾਇਆ ਜਾ ਰਿਹਾ ਹੈ| ਐਸ.ਐਸ.ਪੀ. ਮਾਨਸਾ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤੱਕ ਕੋਰੋਨਾ ਮਹਾਂਮਾਰੀ ਤੋਂ 201 ਪੁਲਿਸ ਅਧਿਕਾਰੀ/ਕਰਮਚਾਰੀ ਪ੍ਰਭਾਵਿਤ ਹੋਏ ਹਨ, ਜਿਹਨਾਂ ਵਿੱਚੋ 198 ਅਧਿਕਾਰੀ/ਕਰਮਚਾਰੀ ਠੀਕ ਹੋ ਕੇ ਡਿਊਟੀ ਕਰ ਰਹੇ ਹਨ ਅਤੇ ਹੁਣ 3 ਕਰਮਚਾਰੀ ਕੋਰੋਨਾ ਐਕਟਿਵ ਚੱਲ ਰਹੇ ਹਨ ਜੋ ਵੀ ਸਿਹਤ ਪੱਖੋ ਤੰਦਰੁਸਤ ਹਨ| ਉਨ੍ਹਾਂ ਕਿਹਾ ਕਿ ਇਹ ਮਹਾਂਮਾਰੀ ਹਾਲੇ ਖਤਮ ਨਹੀ ਹੋਈ| ਇਸ ਲਈ ਸਾਨੂੰ ਸਾਵਧਾਨੀਆਂ ਦੀ ਪਾਲਣਾ ਕਰਦੇ ਹੋਏ ਹਰ ਵੇਲੇ ਮਾਸਕ ਪਾ ਕੇ ਰੱਖਣਾ ਚਾਹੀਦਾ ਹੈ, ਇੱਕ/ਦੂਜੇ ਤੋ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਹੱਥਾਂ ਨੂੰ ਸਾਬਣ ਨਾਲ ਧੋਤਾ ਜਾਵੇ ਅਤੇ ਹੈਂਡ^ਸੈਨੀਟਾਈਜਰ ਦੀ ਵਰਤੋਂ ਕੀਤੀ ਜਾਵੇ|ਉਨ੍ਹਾਂ ਕਿਹਾ ਕਿ ਕੋਰੋਨਾ ਟੈਸਟ ਮਾਹਿਰ ਡਾ. ਰਣਜੀਤ ਸਿੰਘ ਰਾਏ ਅਤੇ ਉਹਨਾਂ ਦੀ ਪੂਰੀ ਟੀਮ ਵਲੋਂ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਡਿਊਟੀ ਅਤਿ ਸ਼ਲਾਘਾਯੋਗ ਹੈ|ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀ ਜਦੋਂ ਮ੍ਹਿਨ ਫਤਿਹ ਤਹਿਤ ਅਸੀ ਕੋਰੋਨਾ ਮਾਹਮਾਰੀ ’ਤੇ ਕਾਬੂ ਪਾਉਣ ਵਿਚ ਸਫਲ ਹੋ ਜਾਵਾਂਗੇ|






