17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐੱਸ.ਐੱਸ .ਡੀ ਕਾਲਜ ਬਰਨਾਲਾ ਵਿੱਚ ਵਿਸਵ ਵਾਤਾਵਰਣ ਦਿਸਵ ਮਾਨਇਆ ਗਿਆ ।

ਐੱਸ.ਐੱਸ .ਡੀ ਕਾਲਜ ਬਰਨਾਲਾ ਵਿੱਚ ਵਿਸਵ ਵਾਤਾਵਰਣ ਦਿਸਵ ਮਾਨਇਆ ਗਿਆ ।

ਐਸ. ਡੀ. ਸਭਾ (ਰਜਿ) ਬਰਨਾਲਾ ਦੇ ਜਰਨਲ ਸਕੱਤਰ ਸ੍ਰੀ ਸਿਵ ਸਿੰਗਲਾ ਨੇ ਕਿਹਾ ਕਿ ਕਰੋਨਾ ਵਾਇਰਸ ਮਹਾਂਮਾਰੀ ਦਰਖ਼ਤ ਲਾ ਕੇ ਵਾਤਾਵਰਨ ਨੂੰ ਪ੍ਰਦੂਸਣ ਮੁਕਤ ਬਣਾਇਏ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਐੱਸ.ਐੱਸ .ਡੀ ਕਾਲਜ ਬਰਨਾਲਾ ਵਿੱਚ ਵਿਸਵ ਵਾਤਾਵਰਣ ਦਿਸਵ ਮਾਨਇਆ ਗਿਆ । ਜਿਸ ਵਿਚ ਮੁੱਖ ਮਹਿਮਾਨ ਸ੍ਰੀ ਦਵਿੰਦਰ ਸਿੰਘ ਬੀਹਲਾ (ਸੀਨੀਅਰ ਅਕਾਲੀ ਆਗੂ) ਨੇ ਸਿਰਕਤ ਕੀਤੀ ਉਹਨਾਂ ਕਿਹਾ ਕਿ ਕੁਦਰਤ ਨੇ ਸਾਨੂੰ ਅਣਮੁੱਲਾ ਜੀਵ ਦਿੱਤਾ ਹੈ ਇਸ ਲਈ ਸਮੇਂ ਦੀ ਲੋੜ ਹੈ ਕਿ ਅਸੀ ਆਪਣੇ ਪਾਣੀ, ਹਵਾ ਤੇ ਧਰਤੀ ਨੂੰ ਬਚਾਈਏ ਅਤੇ ਆਪਣੇ ਭਵਿੱਖ ਨੂੰ ਬਚਾਈਏ ਸਾਡੇ ਗੁਰੂ ਸਹਿਬਾਨਾਂ ਨੇ ਵੀ ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜਾਂ ਦਿੱਤਾ ਹੈ ਆਓ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਅਸੀ ਚੰਗੇ, ਉਪਰਾਲੇ ਕਰੀਏ ਅਤੇ ਵੱਧ ਤੋਂ ਵੱਧ ਰੁੱਖ ਲਗਾਈਏ ਤੇ ਰੁੱਖ ਬਚਾਈਏ। ਐਸ. ਡੀ. ਸਭਾ (ਰਜਿ.) ਬਰਨਾਲਾ ਦੇ ਸਰਪ੍ਰਸਤ ਸ੍ਰੀ ਸਿਵ ਦਰਸ਼ਨ ਕੁਮਾਰ ਸ਼ਰਮਾਂ ਨੇ ਕਿਹਾ ਕਿ ਕਹਾਵਤ ਹੈ ਕਿ ਜੇਕਰ ਤੁਸੀ ਕੁਦਰਤ ਨਾਲ ਪਿਆਰ ਕਰੋਗੇ ਤਾਂ ਉਹ ਆਪਣੇ ਅਨੰਤ ਵਸੀਲਿਆ ਰਾਹੀਂ ਤੁਹਾਡੀ ਰੱਖਿਆ ਕਰੇਗੀ। ਅਧੁਨਿਕ ਯੁੱਗ ਚ” ਅਸੀ ਕੁਦਰਤ ਨਾਲ ਖਿਲਵਾੜ ਕੀਤਾ ਹੈ ਉਸ ਦੇ ਵਸੀਲਿਆਂ ਦੀ ਗਲਤ ਤਰੀਕੇ ਨਾਲ ਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾਂ ਅਸੀ ਜੀਵਨ ਦੇਣ ਵਾਲੇ ਦਰਖ਼ਤਾਂ ਨੂੰ ਆਪਣੀ ਸਹੂਲਤਾਂ ਲਈ ਨਸਟ ਕੀਤਾ ਹੈ।
ਐਸ. ਡੀ. ਸਭਾ (ਰਜਿ) ਬਰਨਾਲਾ ਦੇ ਜਰਨਲ ਸਕੱਤਰ ਸ੍ਰੀ ਸਿਵ ਸਿੰਗਲਾ ਨੇ ਕਿਹਾ ਕਿ ਕਰੋਨਾ ਵਾਇਰਸ ਮਹਾਂਮਾਰੀ ਨੂੰ ਵਿਸਵ ਦੇ ਵਾਤਾਵਰਨ ਮਾਹਿਰ ਕੁਦਰਤ ਦੇ ਸੰਦੇਸ ਵਜੋਂ ਦੇਖ ਰਹੇ ਹਨ ਸਮੇਂ ਦੀ ਮੰਗ ਹੈ ਕਿ ਜਿਆਦਾਂ ਤੋਂ ਜਿਆਦਾ ਦਰਖ਼ਤ ਲਗਾਏ ਜਾਣ, ਪੋਲੀਥੀਨ ਬੈਗ ਦਾ ਪ੍ਰਯੋਗ ਨਾ ਹੋਵੇ ਅਤੇ ਮੋਟਰ ਗੱਡੀਆਂ ਪਟਰੋਲ, ਡੀਜਲ ਰਹਿਤ ਕੀਤੀਆਂ ਜਾਣ ਆਓ ਅਸੀ ਸਾਰੇ ਮਿਲ ਆਪਣੇ ਵਾਤਾਵਰਨ ਨੂੰ ਪ੍ਰਦੂਸਣ ਮੁਕਤ ਬਣਾਇਏ ਅਤੇ ਇਸ ਧਰਤੀ ਨੂੰ ਸੁਹੱਪਣ ਨਾਲ ਭਰ ਦੇਈਏ। ਕਾਲਜ ਦੇ ਪ੍ਰਿੰਸੀਪਲ ਸ੍ਰ. ਲਾਲ ਸਿੰਘ ਨੇ ਸਭਨਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਸਵ ਵਾਤਾਵਰਣ ਦਾ ਥੀਮ ਵਾਤਾਵਰਣ ਪ੍ਰਣਾਲੀ ਦੀ ਬਹਾਲੀ ਹੈ ਚਾਰ ਚੁਫੇਰਿਆਂ ਹਵਾ ਪਾਣੀ ਤੇ ਧਰਤੀ ਦਾ ਪ੍ਰਦੂਸਣ ਲਗਾਤਾਰ ਵਧਣ ਲੱਗਾ ਇਸ ਪ੍ਰਦੂਸਣ ਦੇ ਆਲਸੀ ਪੱਧਰ ਤੇ ਬਹੁਤ ਹੀ ਡੂੰਘੇ ਤੇ ਮਾੜੇ ਪ੍ਰਭਾਵ ਪਾਏ ਹਨ। ਜਿਸਨੂੰ ਰੁਖ ਲਗਾਓ ਆਕਸੀਜਨ ਪਾਓ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਡਾ ਵਿਜੈ, ਸਰਪੰਚ ਗੁਰਦਰਸ਼ਨ ਬਰਾੜ,ਵਿਵੇਕ ਸਿਧਵਾਨੀ, ਵਿਜੈ ਕੁਮਾਰ ਗਰਗ, ਪਰਵੀਨ ਸਿੰਗਲਾ, ਐਡਵੋਕੇਟ ਲੋਕੇਸਵਰ, ਸੁਰਿੰਦਰ ਮਿੱਤਲ, ਮਹੇਸ਼ ਗੋਇਲ, ਜਤਿੰਦਰ ਪ੍ਰਭਾਤ ਗੈਸ ਵਾਲੇ, ਸੁਰੇਸ਼ ਥਾਪਰ, ਐਡਵੋਕੇਟ ਕੁਲਵੰਤ ਰਾਏ ਗੋਇਲ, ਅਨਿਲ ਬਾਂਸਲ ਨਾਣਾ, ਜਤਿੰਦਰ ਜਿੰਮੀ, ਕਾਲਜ ਦੇ ਵਾਇਸ ਪ੍ਰਿੰਸੀਪਲ ਪ੍ਰੋ. ਭਾਰਤ ਭੂਸਣ, ਡੀਨ ਅਕਾਦਮਿਕ ਪ੍ਰੋ. ਨੀਰਜ ਸ਼ਰਮਾਂ, ਕੋ-ਆਰਡੀਨੇਟਰੀ ਪ੍ਰੋ. ਮੁਨੀਸੀ ਦੱਤ ਸ਼ਰਮਾਂ, ਪ੍ਰੋ. ਦਲਵੀਰ ਕੌਰ, ਪ੍ਰੋ. ਜਸਵੰਤ ਕੌਰ, ਪ੍ਰੋ. ਕਿਰਨਦੀਪ ਕੌਰ, ਪ੍ਰੋ. ਬਿਕਰਮਜੀਤ ਸਿੰਘ, ਪ੍ਰੋ. ਸੀਮਾ ਸ਼ਰਮਾਂ, ਪ੍ਰੋ. ਨਵਦੀਪ ਕੌਰ ਅਤੇ ਕਲਰਕ ਪ੍ਰਵੇਸ਼ ਕੁਮਾਰ ਸਮੇਤ ਸਮੂਹ ਸਟਾਫ ਹਾਜਿਰ ਸੀ।

Today Now News

RELATED ARTICLES
- Advertisment -

POPULAR POSTS