16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਗਰ ਕੌਂਸਲ ਬਰਨਾਲਾ ਦੇ ਦਫ਼ਤਰ ਵਿਖੇ ਹੀ ਸ੍ਰੀ ਰਾਮ ਸਰੂਪ ਅਣਖੀ ਮਿਉਂਸਪਲ...

ਨਗਰ ਕੌਂਸਲ ਬਰਨਾਲਾ ਦੇ ਦਫ਼ਤਰ ਵਿਖੇ ਹੀ ਸ੍ਰੀ ਰਾਮ ਸਰੂਪ ਅਣਖੀ ਮਿਉਂਸਪਲ ਲਾਇਬ੍ਰੇਰੀ ਬਰਨਾਲਾ (ਈ- ਲਾਇਬਰੇਰੀ) ਬਣਾਈ ਗਈ

ਵਿਦਿਆਰਥੀਆਂ ਨੂੰ ਨਿਊਜ ਪੇਪਰ, ਵੱਖ-ਵੱਖ ਕੋਰਸਾਂ ਅਤੇ ਪੇਪਰ ਦੀ ਪੜਾਈ ਲਈ ਕਿਤਾਬਾਂ ਅਤੇ ਇੰਟਰਨੈੱਟ,ਕੰਪਿਊਟਰ ਦੀ ਵਿਵਸਥਾ ਕੀਤੀ ਗਈ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਨਗਰ ਕੌਂਸਲ ਬਰਨਾਲਾ ਵੱਲੋ ਵਿਸ਼ੇਸ਼ ਉਪਰਾਲਾ ਕਰਕੇ ਨਗਰ ਕੌਂਸਲ ਬਰਨਾਲਾ ਦੇ ਦਫ਼ਤਰ ਵਿਖੇ ਹੀ ਸ੍ਰੀ ਰਾਮ ਸਰੂਪ ਅਣਖੀ ਮਿਉਂਸਪਲ ਲਾਇਬ੍ਰੇਰੀ ਬਰਨਾਲਾ (ਈ- ਲਾਇਬਰੇਰੀ) ਬਣਾਈ ਗਈ ਹੈ। ਜਿਸ ਵਿੱਚ ਬੱਚਿਆਂ ਦੀ ਪੜ੍ਹਾਈ ਲਈ ਸਮਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 7 ਵੱਜੇ ਤੋਂ ਲੈਕੇ ਸ਼ਾਮ 5 ਵੱਜੇ ਤੱਕ ਅਤੇ ਐਤਵਾਰ ਨੂੰ ਸਵੇਰੇ 7 ਵੱਜੇ ਤੋਂ ਲੈਕੇ ਦੁਪਹਿਰ 12 ਵੱਜੇ ਤੱਕ ਕੀਤਾ ਗਿਆ ਹੈ , ਜਿਸ ਵਿਚ ਵਿਦਿਆਰਥੀਆਂ ਲਈ ਏ.ਸੀ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਵਿਦਿਆਰਥੀਆਂ ਨੂੰ ਨਿਊਜ ਪੇਪਰ, ਵੱਖ-ਵੱਖ ਕੋਰਸਾਂ ਅਤੇ ਪੇਪਰ ਦੀ ਪੜਾਈ ਲਈ ਕਿਤਾਬਾਂ ਅਤੇ ਇੰਟਰਨੈੱਟ,ਕੰਪਿਊਟਰ ਦੀ ਵਿਵਸਥਾ ਕੀਤੀ ਗਈ ਹੈ, ਜੋਂ ਕਿ ਬਿਲਕੁਲ ਫ੍ਰੀ ਹੈ ।ਸਮਾਜ ਸੈਵੀ ਵਿਪਿਨ ਧਰਨੀ ਨੇਂ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿਹੜੇ ਬੱਚੇ ਵੱਖ-ਵੱਖ ਕੋਰਸਾਂ ਦੀ ਪੜਾਈ ਪੂਰੀ ਕਰ ਚੁੱਕੇ ਹਨ ਤੇ ਕਿਸੇ ਤਰ੍ਹਾਂ ਦੀਆਂ ਸੱਟਡੀ ਦੀਆਂ ਕਿਤਾਬਾਂ ਘਰ ਵਿੱਚ ਵਾਧੂ ਪਈਆਂ ਹਨ ਉਹਨਾਂ ਨੂੰ ਕ੍ਰਿਪਾ ਕਰਕੇ ਲਾਇਬ੍ਰੇਰੀ ਵਿਚ ਜਮ੍ਹਾਂ ਕਰਵਾ ਸਕਦੇ ਹਨ ਤਾਂ ਕਿ ਹੋਰ ਵਿਦਿਆਰਥੀ ਵੀ ਇਹਨਾਂ ਕਿਤਾਬਾਂ ਦਾ ਲਾਭ ਲੈ ਸਕਣ

Today Now News

RELATED ARTICLES
- Advertisment -

POPULAR POSTS