17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ੍ਰੀ ਮੁਕਤਸਰ ਸਾਹਿਬ : ਚੋਰੀ ਦੇ ਬੁਲਟ ਮੋਟਰਸਾਈਕਲ ਸਮੇਤ 2 ਕਾਬੂ

ਸ੍ਰੀ ਮੁਕਤਸਰ ਸਾਹਿਬ : ਚੋਰੀ ਦੇ ਬੁਲਟ ਮੋਟਰਸਾਈਕਲ ਸਮੇਤ 2 ਕਾਬੂ

ਅਰੋਪਿਆਂ ਕੋਲੋਂ 3 ਹੋਰ ਮੋਟਰਸਾਈਕਲ ਅਤੇ 5 ਮੋਬਾਈਲ ਫੋਨ ਵੀ ਬਰਾਮਦ ਹੋਏ ।

ਪੁਲਿਸ ਪਾਰਟੀ ਦੁਆਰਾ ਕਾਬੂ ਕੀਤੇ ਗਏ ਦੋਸ਼ੀ ਅਤੇ ਬਰਾਮਦ ਮੋਟਰਸਾਈਕਲ ।

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਮਾਨਯੋਗ ਸ੍ਰੀਮਤੀ ਡੀ. ਸੁਡਰਵਿਲੀ, ਆਈ.ਪੀ.ਐਸ, ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਸੰਪੈਕਟਰ ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਨੂੰ ਉਸ ਵਕਤ ਸਫਲਤਾ ਹਾਸਲ ਹੋਈ ਜਦੋ ਨਾਕਾਬੰਦੀ ਕੱਚਾ ਉਦੇਕਰਨ ਰੋਡ ਤੇ 02 ਨੌਜਵਾਨ ਬੁਲਟ ਮੋਟਰ ਸਾਇਕਲ ਕਲਾਸਿਕ ਬਿਨ੍ਹਾਂ ਨੰਬਰੀ ਰੰਗ ਕਾਲਾ ਪਰ ਸਵਾਰ ਆਏ ਜਿੰਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿੰਨ੍ਹਾਂ ਨੇ ਮੋਟਰ ਸਾਇਕਲ ਹੋਲੀ ਕਰਕੇ ਪਿੱਛੇ ਨੂੰ ਮੋੜਨ ਦੀ ਕੋਸ਼ਿਸ਼ ਕੀਤੀ, ਜਿੰਨ੍ਹਾਂ ਨੂੰ ਕਾਬੂ ਕਰਕੇ ਜਦੋਂ ਨਾਮ ਪਤਾ ਪੁੱਛਿਆ ਤਾਂ ਮੋਟਰ ਸਾਇਕਲ ਚਾਲਕ ਨੇ ਆਪਣਾ ਨਾਮ ਗੁਰਮੀਤ ਸਿੰਘ ਪੁੱਤਰ ਜੱਜ ਸਿੰਘ ਵਾਸੀ ਵੱਟੂ, ਸਚਿਨ ਸਿੰਘ ਪੁੱਤਰ ਰਾਮ ਨਰੇਸ਼ ਵਾਸੀ ਬਰੀਵਾਲਾ । ਜਿੰਨ੍ਹ਼ਾਂ ਨੂੰ ਮੋਟਰ ਸਾਇਕਲ ਦੇ ਕਾਗਜਾਤ ਬਾਰੇ ਪੁੱਛਿਆ ਤਾਂ ਉਹ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ । ਪੜਤਾਲ ਕਰਨ ਤੇ ਪਤਾ ਲੱਗਾ ਕਿ ਇਹ ਮੋਟਰ ਸਾਇਕਲ ਦੋਸ਼ੀਆਂ ਨੇ ਸਾਦਿਕ ਚੌਕ ਫਰੀਦਕੋਟ ਤੋਂ ਚੌਰੀ ਕੀਤਾ ਸੀ । ਪੁੱਛ ਗਿੱਛ ਦੋਰਾਨ ਦੋਸ਼ੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਨੇ ਇੱਕ ਮੋਟਰ ਸਾਇਕਲ ਮਾਰਕਾ ਬੁਲਟ ਜੋ ਬਾਜੀਗਰ ਬਸਤੀ, ਫਰੀਦਕੋਟ ਤੋਂ ਚੋਰੀ ਕੀਤਾ ਸੀ, ਉਸ ਦੇ ਘਰ ਖੜਾ ਹੋਇਆ ਹੈ । ਫਿਰ ਦੋਸ਼ੀ ਸਚਿਨ ਨੇ ਪੁੱਛ ਗਿੱਛ ਦੌਰਾਨ ਦੱਸਿਆ ਕਿ ਉਸਨੇ ਇੱਕ ਮੋਟਰ ਸਾਇਕਲ ਐਚ.ਐਫ ਡੀਲਕਸ ਜੋ ਸਾਦਿਕ ਚੌਕ, ਫਰੀਦਕੋਟ ਤੋਂ ਚੋਰੀ ਕੀਤਾ ਸੀ, ਉਕਤ ਮੋਟਰ ਸਾਇਕਲ ਜਿਲ੍ਹਾ ਕਚਹਿਰੀਆਂ ਸ਼੍ਰੀ ਮੁਕਤਸਰ ਸਾਹਿਬ ਦੀ ਬੈਕ ਸਾਈਡ ਝਾੜੀਆਂ ਵਿੱਚ ਛੁਪਾ ਕੇ ਖੜਾ ਕੀਤਾ ਹੈ, ਉੱਕਤ ਬੁਲਟ ਮੋਟਰ ਸਾਇਕਲ, ਡੀਲਕਸ ਮੋਟਰ ਸਾਇਕਲ, ਮੋਟਰ ਸਾਇਕਲ ਹੀਰੋ ਹਾਂਡਾ ਅਤੇ 5 ਚੋਰੀ ਕੀਤੇ ਹੋਏ ਮੋਬਾਇਲ ਫੋਨ ਬ੍ਰਾਮਦ ਕੀਤੇ ਜਾ ਚੁੱਕੇ ਹਨ।
ਗ੍ਰਿਫਤਾਰ ਦੋਸ਼ੀ:-
1) ਗੁਰਮੀਤ ਸਿੰਘ ਪੁੱਤਰ ਜੱਜ ਸਿੰਘ ਵਾਸੀ ਵੱਟੂ
2) ਸਚਿਨ ਸਿੰਘ ਪੁੱਤਰ ਰਾਮ ਨਰੇਸ਼ ਵਾਸੀ ਬਰੀਵਾਲਾ

ਰਿਕਵਰੀ:-
1) 02 ਬੁਲਟ ਮੋਟਰ ਸਾਇਕਲ ਬਿਨ੍ਹਾਂ ਨੰਬਰੀ (ਕੀਮਤ 2,50,000/- ਰੁਪਏ)
2) 02 ਮੋਟਰ ਸਾਇਕਲ ਮਾਰਕਾ ਹਾਂਡਾ ( ਕੀਮਤ 50,000/- ਰੁਪਏ )
3) 05 ਮੋਬਾਇਲ ਫੋਨ (ਕੀਮਤ 50,000/- ਰੁਪਏ)

Today Now News

RELATED ARTICLES
- Advertisment -

POPULAR POSTS