16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰSpain: ਕੁੱਤੇ ਦਾ ਮੱਲ ਨਾ ਚੁੱਕਣ 'ਤੇ ਔਰਤ ਨੂੰ ਲੱਗਾ 42 ਹਜ਼ਾਰ...

Spain: ਕੁੱਤੇ ਦਾ ਮੱਲ ਨਾ ਚੁੱਕਣ ‘ਤੇ ਔਰਤ ਨੂੰ ਲੱਗਾ 42 ਹਜ਼ਾਰ ਰੁਪਏ ਜੁਰਮਾਨਾ !

ਸਪੇਨ: ਵਿਦੇਸ਼ਾਂ ਵਿਚ ਅਜਿਹੇ ਕਈ ਨਿਯਮ ਹਨ, ਜੋ ਜੇਕਰ ਭਾਰਤ ਵਿਚ ਲਾਗੂ ਹੋ ਜਾਣ ਤਾਂ ਭਾਰਤ ਤਰੱਕੀਆਂ ਦੇ ਰਾਹ ‘ਤੇ ਚੱਲ ਸਕਦਾ ਹੈ। ਸਪੇਨ ਤੋਂ ਇੱਕ ਅਜਿਹੀ ਹੀ ਖ਼ਬਰ ਸਾਹਮਣੇ ਆਈ ਹੈ। ਸਪੇਨ ਦੇ ਅਧਿਕਾਰੀ ਉਨ੍ਹਾਂ ਲੋਕਾਂ ਉੱਤੇ ਸਖਤੀ ਨਾਲ ਐਕਸ਼ਨ ਲੈ ਰਹੇ ਹਨ, ਜੋ ਆਪਣੇ ਕੁੱਤਿਆਂ ਨੂੰ ਖੁੱਲ੍ਹੇ ਵਿੱਚ ਜਾਂ ਸੜਕਾਂ ਉੱਤੇ ਸ਼ੋਚ ਕਰਵਾਉਂਦੇ ਹਨ। ਸਪੇਨ ਦੇ ਵੈਲੇਂਸੀਆ ਖੇਤਰ ਦੇ ਪੈਟਰਨਾ ਦੀ ਇਕ ਔਰਤ ਨੂੰ ਬੇਨਲਮਾਡੇਨਾ ਵਿੱਚ ਛੁੱਟੀਆ ਦਾ ਅਨੰਦ ਮਾਣਦੇ ਹੋਏ ਆਪਣੇ ਕੁੱਤੇ ਬੁਲਟੇਰੀਅਰ ਦੇ ਸ਼ੌਚ ਨੂੰ ਨਾ ਚੁੱਕਣਾ ਮਹਿੰਗਾ ਪਿਆ।

ਹੁਣ ਇਹ ਗ਼ਲਤੀ ਉਸ ਕੋਲੋਂ ਅਚਾਨਕ ਹੋਈ ਜਾਂ ਜਾਣ-ਬੁਝ ਕੇ ਕੀਤੀ ਗਈ, ਇਸ ਬਾਰੇ ਤਾਂ ਕੁਝ ਵੀ ਨਹੀਂ ਕਿਹਾ ਜਾ ਸਕਦਾ। ਜੇਕਰ ਗੱਲ ਉਥੋਂ ਦੇ ਅਧਿਕਾਰੀਆਂ ਦੀ ਕਰੀਏ ਤਾਂ ਉਨ੍ਹਾ ਵੱਲੋਂ ਔਰਤ ਉੱਤੇ ਸਖ਼ਤ ਐਕਸ਼ਨ ਅਤੇ ਕਾਰਵਾਈ ਕੀਤੀ ਗਈ ਹੈ। ਉਸ ਔਰਤ ਨੂੰ $570 ਯਾਨੀ 42000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।ਆਖਰ ਪੁਲਿਸ ਨੇ ਕਿਵੇਂ ਪਤਾ ਕੀਤਾ

ਹੁਣ ਸਭ ਦੇ ਮਨ ਵਿੱਚ ਇਹ ਸਵਾਲ ਉੱਠਦੇ ਹੋਣਗੇ ਕਿ ਆਖਿਰ ਪੁਲਿਸ ਨੂੰ ਇਹ ਕਿਵੇਂ ਪਤਾ ਲੱਗਾ ਹੈ ਕਿ ਉਸ ਔਰਤ ਦੇ ਕੁੱਤੇ ਨੇ ਹੀ ਸੜ੍ਹਕ ਉੱਤੇ ਸ਼ੋਚ ਕੀਤਾ ਹੈ। ਜਾਂਚ ਦੇ ਇਸ ਸ਼ਾਨਦਾਰ ਹਿੱਸੇ ਦਾ ਸਿਹਰਾ ਉੱਨਤ ਡੀਐਨਏ ਵਿਸ਼ਲੇਸ਼ਣ ਪ੍ਰਣਾਲੀ ਨੂੰ ਜਾਂਦਾ ਹੈ। ਕੈਨੀਨੋ ਇਕ ਸਪੈਨਿਸ਼ ਕੰਪਨੀ ਹੈ, ਜੋ ਪੂਰੇ ਸਪੇਨ ਦੀਆਂ ਨਗਰ ਪਾਲਿਕਾ ਤੋਂ ਡੇਟਾਬੇਸ ਨੂੰ ਇੱਕਠਾ ਕਰਦੀ ਹੈ ਅਤੇ ਇਸ ਦਾ ਰੱਖ-ਰਖਾਅ ਕੀਤਾ ਜਾਂਦਾ ਹੈ। ਕੰਪਨੀ 2014 ਤੋਂ ਸਥਾਨਕ ਅਧਿਕਾਰੀਆਂ ਨਾਲ ਕੰਮ ਕਰ ਰਹੀ ਹੈ। ਇਹ ਉਨ੍ਹਾਂ ਦੋਸ਼ੀਆਂ ਦਾ ਪਤਾ ਕਰਦੀ ਹੈ, ਜੋ ਆਪਣੇ ਕੁੱਤੇ ਦਾ ਮਲ, ਕੁੱਤਿਆ ਦੀ ਦੇਖ-ਰੇਖ ਅਤੇ ਬੇਸਹਾਰਾ ਜਾਨਵਰਾਂ ਨਾਲ ਦੁਰਵਿਵਹਾਰ ਕਰਦੇ ਹਨ।ਦਰਅਸਲ, ਜਿੱਥੇ ਕੁੱਤੇ ਨੇ ਸੋਚ ਕੀਤਾ ਸੀ ਮਹਿਲਾ ਉਸ ਤੋਂ ਕੁਝ ਹੀ ਦੂਰੀ ਉਤੇ ਰਹਿੰਦੀ ਹੈ। ਅਧਿਕਾਰੀਆਂ ਵੱਲੋਂ ਜਾਂਚ ਕੀਤੀ ਗਈ ਤਾਂ ਇਹ ਸਪਸ਼ਟ ਹੋ ਗਿਆ ਕਿ ਉਸ ਔਰਤ ਦੇ ਕੁੱਤੇ ਵਲੋਂ ਹੀ ਸੜਕ ਉੱਤੇ ਗੰਦ ਪਾਇਆ ਗਿਆ ਹੈ।

Today Now News

RELATED ARTICLES
- Advertisment -

POPULAR POSTS