17.1 C
Chandigarh

TODAY NOW NEWS

Thursday, March 19, 2026
HomeBREAKING NEWSਸੋਨੀਆ ਗਾਂਧੀ,ਰਾਹੁਲ,ਪ੍ਰਿਅੰਕਾ ਗਾਂਧੀ ਵਾਡਰਾ,ਅੰਬਿਕਾ ਸੋਨੀ ਵਲੋਂ ਚਰਨਜੀਤ ਚੰਨੀ ਨੂੰ ਪੰਜਾਬ ਦਾ ਮੁੱਖਮੰਤਰੀ...

ਸੋਨੀਆ ਗਾਂਧੀ,ਰਾਹੁਲ,ਪ੍ਰਿਅੰਕਾ ਗਾਂਧੀ ਵਾਡਰਾ,ਅੰਬਿਕਾ ਸੋਨੀ ਵਲੋਂ ਚਰਨਜੀਤ ਚੰਨੀ ਨੂੰ ਪੰਜਾਬ ਦਾ ਮੁੱਖਮੰਤਰੀ ਬਣਾ ਸਹੀ ਦਿਸ਼ਾ ਦਿੱਤੀ -ਕੇਵਲ ਢਿੱਲੋਂ

ਬਰਨਾਲਾ, 23 ,ਸਤੰਬਰ/-ਕਰਨਪ੍ਰੀਤ ਧੰਦਰਾਲ /- ਜਿਵੇਂ ਆਲ ਇੰਡੀਆ ਕਾਂਗਰਸ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ,ਪ੍ਰਿਅੰਕਾ ਗਾਂਧੀ ਵਾਡਰਾ ਵਲੋਂ ਤਿਆਗ ਕਰਦਿਆਂ ਪੰਜਾਬ ਦੇ ਸਿੱਖ ਵਿਦਬਾਨ ਤੇ ਅਰਥ- ਸ਼ਾਸਤਰੀ ਡਾਕਟਰ ਮਨਮੋਹਨ ਸਿੰਘ ਨੂੰ 2 ਵਾਰ ਪ੍ਰਧਾਨ ਮੰਤਰੀ ਬਣਾਇਆ ਉਸੇ ਤਰਜ ਤੇ ਰਾਜ ਸਭਾ ਮੇਮ੍ਬਰ ਮੈਡਮ ਅੰਬਿਕਾ ਸੋਨੀ ਵਲੋਂ ਤਿਆਗ ਦੀ ਮੂਰਤੀ ਨੂੰ ਸਮਰਪਿਤ ਹੁੰਦਿਆਂ ਪੰਜਾਬ ਦੀ ਰਾਜਨੀਤੀ ਦੀ ਨਬਜ਼ ਪਛਾਣਦਿਆਂ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵਲੋਂ ਪੰਜਾਬ ਦੇ ਮੁੱਖਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖਮੰਤਰੀ ਬਣਾਉਣ ਵਿਚ ਵੱਡਾ ਯੋਗਦਾਨ ਪਾਇਆ ਹੈ ! ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸੂਬਾ ਕਾਂਗਰਸ ਦੇ ਵਾਈਸ ਪ੍ਰਧਾਨ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਮੁਲਾਕਾਤ ਕਰਕੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਸਮੁੱਚੀ ਕਾਂਗਰਸ ਪਾਰਟੀ ਵਲੋਂ ਲਏ ਫੈਸਲੇ ਤਹਿਤ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਡਿਪਟੀ ਮੁੱਖਮੰਤਰੀ ਓ,ਪੀ ਸੋਨੀ ,ਸੁਖਜਿੰਦਰ ਰੰਧਾਵਾ ਸਮੇਤ ਸਮੁੱਚੀ ਟੀਮ ਪੰਜਾਬ ਨੂੰ ਬੁਲੰਦੀਆਂ ਤੇ ਲੈ ਕੇ ਜਾਵੇਗੀ ! ।ਕੇਵਲ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਮੁੱਖਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਟੈਕਨੀਕਲ ਸਿਖਿਆ ਦੇ ਕੈਬਨਿਟ ਮੰਤਰੀ, ਅਤੇ ਡਿਪਟੀ ਮੁੱਖਮੰਤਰੀ ਓ,ਪੀ ਸੋਨੀ ਸਿਖਿਆ ਵਿਭਾਗ ਤੇ ,ਸੁਖਜਿੰਦਰ ਰੰਧਾਵਾ ਜੇਲ੍ਹਾਂ ਸਮੇਤ ਅਹਿਮ ਅਹੁਦਿਆਂ ਸਦਕਾ ਇਕ ਚੰਗੀ ਤਜਰਬੇਕਾਰੀ ਨਾਲ ਪੰਜਾਬ ਸਰਕਾਰ ਦਾ ਕਾਰਜ ਚਲਾ ਰਹੇ ਸਨ ! ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਨਾਲ ਲੱਗਦੇ ਸੂਬਿਆਂ ਪੰਜਾਬ,ਹਰਿਆਣਾ,ਰਾਜਸਥਾਨ,ਹਿਮਾਚਲ,ਆਦਿ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਜਾਤੀਪਾਤੀ ਦਾ ਫਰਕ ਮਿਟਾਉਂਦੀਆਂ ਬਰਾਬਰਤਾ ਦੇ ਹੱਕਾਂ ਦੀ ਗੱਲ ਤੇ ਪਹਿਰਾ ਦਿੰਦਿਆਂ ਵੈੱਲਕੁਆਲੀ ਫਾਈਡ ਐਮ ਬੀ ਏ ,ਲਾਅ ਡਿਗਰੀ, ਪੀ ਐਚ ਡੀ ਤੇ ਤਜਰਬੇਕਾਰ ਚਰਨਜੀਤ ਚੰਨੀ ਨੂੰ ਸੀ.ਐਮ ਬਣਾ ਕੇ ਸਹੀ ਸੋਚ ਤੇ ਦਿਸ਼ਾ ਦਾ ਸੰਕੇਤ ਦਿੱਤਾ ਹੈ ! ਮੁੱਖ ਮੰਤਰੀ ਸ.ਚਰਨਜੀਤ ਚੰਨੀ ਅਤੇ ਡਿਪਟੀ ਸੀ ਐਮ ਮੇਰੇ ਸਮਕਾਲੀ ਹੋਣ ਦੇ ਨਾਲ ਮਿਲਣਸਾਰ ਤੇ ਪੰਜਾਬ ਦੀ ਫਿਕਰ ਕਰਨ ਵਾਲੇ ਹਨ ! ਇਸ ਨਵੀਂ ਬਣੀ ਟੀਮ ਰਾਹੀਂ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਤੇ ਵਿਕਾਸ ਪੱਖੋਂ ਸੂਬਾ ਇਕ ਇਤਿਹਾਸ ਰਚੇਗਾ ! ਜਿੱਥੇ ਪੰਜਾਬ ਕਾਂਗਰਸ ਦੇ ਹਰ ਆਗੂ ਵਰਕਰ ਨੇ ਸ ਚੰਨੀ ਨੂੰ ਹਰ ਤਰ੍ਹਾਂ ਦਾ ਸਾਥ ਦੇਣ ਦਾ ਭਰੋਸਾ ਦਿੱਤਾ ਹੈ ਉੱਥੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੂੰ ਨਾਲ ਲੈ ਕੇ ਚੱਲਣ ਦਾ ਵਿਸ਼ਵਾਸ਼ ਦਵਾਇਆ ਹੈ। ਹਾਈਕਮਾਂਡ ਦੀ ਦੂਰਅੰਦੇਸ਼ੀ ਸੋਚ ਸਦਕਾ ਮੁੱਖ ਮੰਤਰੀ ਸ.ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪਾਰਟੀ ਪ੍ਰਧਾਨ ਸ.ਨਵਜੋਤ ਸਿੰਘ ਸਿੱਧੂ ਪੰਜਾਬ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਤੇ ਲਿਜਾਣਗੇ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵਿਕਾਸ ਸਦਕਾ ਮੁੜ ਵੱਡੀ ਲੀਡ ਨਾਲ ਜਿੱਤ ਹਾਸਲ ਕਰਕੇ ਸਰਕਾਰ 2022 ਚ ਸਰਕਾਰ ਬਣਾਵੇਗੀ।

Today Now News

RELATED ARTICLES
- Advertisment -

POPULAR POSTS