17.4 C
Chandigarh

TODAY NOW NEWS

Friday, March 20, 2026
HomeWEIRD NEWSਘਰੇਲੂ ਕਲੇਸ਼ ਦੇ ਚਲਦਿਆਂ ਜਵਾਈ ਵੱਲੋਂ ਸਹੁਰੇ ਦੇ ਸਿਰ ਵਿੱਚ ਡਾਂਗ ਮਾਰ...

ਘਰੇਲੂ ਕਲੇਸ਼ ਦੇ ਚਲਦਿਆਂ ਜਵਾਈ ਵੱਲੋਂ ਸਹੁਰੇ ਦੇ ਸਿਰ ਵਿੱਚ ਡਾਂਗ ਮਾਰ ਕੇ ਸਹੁਰੇ ਦਾ ਕਤਲ

ਸਹੁਰਾ ਪਰਿਵਾਰ ਨਾਲ ਕੀਤੀ ਕੁੱਟਮਾਰ : ਥਾਣਾ ਖੇਮਕਰਨ ਵੱਲੋਂ ਚਾਰ ਲੋਕਾਂ ਤੇ ਮਾਮਲਾ ਦਰਜ

ਤਰਨਤਾਰਨ (ਰਿੰਪਲ ਗੋਲਣ) : ਧੀ ਦੇ ਸਹੁਰੇ ਘਰ ਚਲਦੇ ਝਗੜੇ ਦਾ ਨਿਪਟਾਰਾ ਜਦੋਂ ਪੰਚਾਇਤ ਵਿਚ ਨਾ ਹੋਇਆ ਤਾਂ ਕੁੜੀ ਨੂੰ ਆਪਣੇ ਘਰ ਲਿਆ ਰਹੇ ਪਰਿਵਾਰ ਦਾ ਆਪਣੇ ਸਾਥੀਆਂ ਸਮੇਤ ਪਿੱਛਾ ਕਰ ਕੇ ਜਵਾਈ ਨੇ ਸਹੁਰੇ ਨੂੰ ਜਿਥੇ ਮੌਤ ਦੇ ਘਾਟ ਉਤਾਰ ਦਿੱਤਾ, ਉਥੇ ਹੀ ਸਾਲੇ ਅਤੇ ਸੱਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਇੰਨਾ ਹੀ ਨਹੀਂ ਸਹੁਰੇ ’ਤੇ ਕੀਤੇ ਹਮਲੇ ਦੌਰਾਨ ਬੇਕਾਬੂ ਹੋ ਕੇ ਮੋਟਰਸਾਈਕਲ ਰੇਹੜੀ ਪਲਟਣ ਕਾਰਨ ਉਸਦਾ ਆਪਣਾ ਇਕ 1 ਸਾਲ ਦਾ ਮਾਸੂਮ ਬੱਚਾ ਅਤੇ ਪਤਨੀ ਵੀ ਜ਼ਖ਼ਮੀ ਹੋ ਗਏ।ਥਾਣਾ ਖੇਮਕਰਨ ਦੀ ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਚਾਰ ਲੋਕਾਂ ਦੇ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ।ਖੇਮਕਰਨ ਵਾਸੀ ਦਲੇਰ ਸਿੰਘ (46) ਦੀ ਲੜਕੀ ਸੋਨੀਆ ਦਾ ਵਿਆਹ ਕਰੀਬ ਦੋ ਸਾਲ ਪਹਿਲਾਂ ਪਿੰਡ ਵੈਰੋਵਾਲ ਵਾਸੀ ਸਤਨਾਮ ਸਿੰਘ ਉਰਫ ਸਾਗਰ ਪੁੱਤਰ ਬਲਦੇਵ ਸਿੰਘ ਨਾਲ ਹੋਇਆ ਸੀ। ਸੋਨੀਆ ਇਸ ਵੇਲੇ ਜੁਗਰਾਜ ਸਿੰਘ ਨਾਂ ਦੇ ਇਕ ਸਾਲ ਦੇ ਬੱਚੇ ਦੀ ਮਾਂ ਵੀ ਹੈ। ਸੋਨੀਆ ਦੇ ਸਹੁਰੇ ਘਰ ਚੱਲ ਰਹੇ ਕਲੇਸ਼ ਦਾ ਨਿਪਟਾਰਾ ਕਰਨ ਲਈ ਨੂੰ ਦਲੇਰ ਸਿੰਘ ਆਪਣੀ ਪਤਨੀ ਬਲਜੀਤ ਕੌਰ ਅਤੇ ਪੁੱਤਰ ਜਸ਼ਨ ਨਾਲ ਵੈਰੋਵਾਲ ਗਿਆ। ਜਿਥੇ ਪਰ੍ਹੇ ਪੰਚਾਇਤ ਵਿਚ ਫੈਸਲਾ ਰੱਖਿਆ ਗਿਆ ਪਰ ਨੇਪਰੇ ਨਾ ਚੜ੍ਹ ਸਕਿਆ।ਦੇਰ ਸ਼ਾਮ ਦਲੇਰ ਸਿੰਘ ਆਪਣੀ ਮੋਟਰਸਾਈਕਲ ਰੇਹੜੀ ’ਤੇ ਸੋਨੀਆ ਅਤੇ ਉਸਦੇ ਬੱਚੇ ਜੁਗਰਾਜ ਨੂੰ ਲੈ ਕੇ ਖੇਮਕਰਨ ਲਈ ਚੱਲ ਪਿਆ। ਉਹ ਖੇਮਕਰਨ ਤੋਂ ਕੁਝ ਹੀ ਦੂਰੀ ’ਤੇ ਸੀ ਕਿ ਪਿੱਛੋਂ ਸੋਨੀਆ ਦਾ ਪਤੀ ਆਪਣੇ ਤਿੰਨ ਹੋਰ ਸਾਥੀਆਂ ਨਾਲ ਦੋ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਪਿੱਛੇ ਆ ਗਿਆ ਜਿਨ੍ਹਾਂ ਨੇ ਰੇਹੜੀ ਚਲਾ ਰਹੇ ਦਲੇਰ ਸਿੰਘ ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਰੇਹੜੀ ਪਲਟ ਗਈ ਅਤੇ ਉਸ ਵਿਚ ਸਵਾਰ ਸਾਰੇ ਲੋਕ ਜ਼ਖ਼ਮੀ ਹੋ ਗਏ। ਜਦੋਂਕਿ ਡਾਂਗਾਂ ਮਾਰ ਕੇ ਸਾਗਰ ਨੇ ਆਪਣੇ ਸਹੁਰੇ ਦਲੇਰ ਸਿੰਘ ਦਾ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਸੱਸ ਅਤੇ ਸਾਲੇ ਦੀ ਵੀ ਭਾਰੀ ਕੁੱਟਮਾਰ ਕੀਤੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ ਦੱਸਣਾ ਬਣਦਾ ਹੈ ਕਿ ਇਸ ਹਮਲੇ ਦੌਰਾਨ ਰੇਹੜੀ ਪਲਟਣ ਕਰਕੇ ਸੋਨੀਆ ਅਤੇ ਉਸਦਾ ਇੱਕ ਸਾਲ ਦਾ ਬੱਚਾ ਵੀ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਖੇਮਕਰਨ ਤੋਂ ਮੁੱਢਲੀ ਸਹਾਇਤਾ ਦੇ ਕੇ ਪੱਟੀ ਲਈ ਰੈਫਰ ਕਰ ਦਿੱਤਾ ਗਿਆ ਹੈ।

Today Now News

RELATED ARTICLES
- Advertisment -

POPULAR POSTS