
ਪੀਲੀਭੀਤ, (ਏਜੰਸੀ) : ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿਚ ਇਕ 28 ਸਾਲਾਂ ਦੇ ਮੁੰਡੇ ਨੇ ਆਪਣੇ ਪਿਤਾ ਦੀ ਇਸ ਕਰ ਕੇ ਹੱਤਿਆ ਕਰ ਦਿੱਤੀ ਕਿਉਂਕਿ ਉਸ ਦੇ ਘੁਰਾੜਿਆਂ ਕਾਰਨ ਉਸ ਦੀ ਨੀਂਦ ‘ਚ ਵਿਘਨ ਪੈ ਰਿਹਾ ਸੀ। ਰਾਮ ਸਵਰੂਪ ਨਾਮਕ ਵਿਅਕਤੀ ਦਾ ਪੁੱਤਰ ਨਵੀਨ ਜੋ ਕਿ ਭੈਣਾਂ-ਭਰਾਵਾਂ ‘ਚ ਸਭ ਤੋਂ ਵੱਡਾ ਹੈ ਨੇ ਆਪਣੇ ਪਿਤਾ ਦਾ ਸਿਰ ਵੱਢ ਦਿੱਤਾ। 65 ਸਾਲਾਂ ਦੇ ਸਵਰੂਪ ਨੂੰ ਤੁਰੰਤ ਪੂਰਨਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ। ਪੁਲਿਸ ਨੇ ਨਵੀਨ ਨੂੰ ਗਿ੍ਫ਼ਤਾਰ ਕਰ ਕੇ ਰਾਮ ਸਵਰੂਪ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਿਸ ਨੇ ਸਵਰੂਪ ਦੇ ਵੱਡੇ ਭਰਾ ਦੀ ਸ਼ਿਕਾਇਤ ‘ਤੇ ਨਵੀਨ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਹੈ।



