16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐਸ. ਐਫ. ਸੀ. ਕਾੱਨਵੈਂਟ ਸਕੂਲ਼, ਜਲਾਲਾਬਾਦ, ਮੋਗਾ ਵਿਖੇ ਵਿਗਿਆਨ ਸੰਬੰਧਿਤ ਕੁੱਝ ਗਤੀਵਿਧੀਆਂ...

ਐਸ. ਐਫ. ਸੀ. ਕਾੱਨਵੈਂਟ ਸਕੂਲ਼, ਜਲਾਲਾਬਾਦ, ਮੋਗਾ ਵਿਖੇ ਵਿਗਿਆਨ ਸੰਬੰਧਿਤ ਕੁੱਝ ਗਤੀਵਿਧੀਆਂ ਕਰਵਾਈਆਂ ਗਈਆਂ

ਬੱਚਿਆਂ ਵਿੱਚ ਵਿਗਿਆਨ ਅਤੇ ਤਰਕ ਸ਼ਕਤੀ ਦਾ ਵਿਕਾਸ ਪੈਦਾ ਕਰਨ ਲਈ ਕੀਤਾ ਇਹ ਉਪਰਾਲਾ

ਮੋਗਾ (ਹਰਪਾਲ ਸਹਾਰਨ) : “ਪ੍ਰਕਿਰਤੀ ਦੇ ਪ੍ਰਤੀ ਮਨ ਵਿੱਚ ਸਨਮਾਨ ਅਤੇ ਦਿਲ ਵਿੱਚ ਪਿਆਰ ਹੈ”
“ਤਾਂ ਵਿਗਿਆਨ ਪੂਰੀ ਮਾਨਵਤਾ ਦੇ ਲਈ ਇੱਕ ਸੁੰਦਰ ਉਪਹਾਰ ਹੈ”
ਵਿਗਿਆਨ ਨੇ ਵਰਤਮਾਨ ਸਮੇਂ ਵਿੱਚ ਸਾਨੂੰ ਆਪਣੀ ਗੋਦ ਵਿੱਚ ਸਮੇਟਿਆ ਹੋਇਆ ਹੈ। ਭਵਿੱਖ ਦੀ ਬੁਨਿਆਦ ਵੀ ਵਿਗਿਆਨ ਉੱਤੇ ਹੀ ਟਿਕੀ ਹੋਈ ਹੈ। ਵਿਗਿਆਨ ਨੂੰ ਬਦਲਣ ਦਾ ਹੁਨਰ ਵਿਗਿਆਨਕਾਂ ਵਿੱਚ ਹੈ। ਵਿਗਿਆਨ ਸਾਨੂ ਤਰਕ ਕਰਨ ਦੀ ਬੁੱਧੀ ਪ੍ਰਦਾਨ ਕਰਦਾ ਹੈ, ਕੋਈ ਚੀਜ਼ ਕਿਵੇਂ, ਕਦੋਂ, ਕਿਉਂ ਬਣੀ ਹੈ? ਇਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਵਿਗਿਆਨ ਦੇ ਕੋਲ ਹੈ। ਐਸ. ਐਫ. ਸੀ. ਕਾੱਨਵੈਂਟ ਸਕੂਲ਼, ਜਲਾਲਾਬਾਦ, ਮੋਗਾ ਵਿਖੇ ਬੱਚਿਆਂ ਵਿੱਚ ਵਿਗਿਆਨ ਅਤੇ ਤਰਕ ਸ਼ਕਤੀ ਦਾ ਵਿਕਾਸ ਪੈਦਾ ਕਰਨ ਲਈ ਵਿਗਿਆਨ ਸੰਬੰਧਿਤ ਕੁੱਝ ਗਤੀਵਿਧੀਆਂ ਕਰਵਾਈਆਂ ਗਈਆਂ। ਜਿਸ ਵਿੱਚ ਨੌਵੀਂ ਤੇ ਦਸਵੀਂ ਕਲਾਸ ਦੇ ਬੱਚਿਆਂ ਨੇ ਭਾਗ ਲਿੱਤਾ। ਕੁੱਝ ਬੱਚਿਆਂ ਨੇ ਵਿਗਿਆਨ ਨਾਲ ਸੰਬੰਧਿਤ ਪ੍ਰਯੋਗ ਕੀਤੇ ਅਤੇ ਕੁੱਝ ਬੱਚਿਆਂ ਚਾਰਟ ਬਣਾਏ।ਇਸ ਨਾਲ ਬੱਚਿਆਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਪ੍ਰਯੋਗ ਆਉਣ ਵਾਲੀਆਂ ਚੀਜ਼ਾਂ ਬਾਰੇ ਜਾਣਕਾਰੀ ਮਿਲੀ। ਸਕੂਲ਼ ਪ੍ਰਿੰਸੀਪਲ ਮਨਮਿਤਾ ਦਾਸ ਰੈਨਾ ਨੇ ਵਿਗਿਆਨ ਦਾ ਸਾਡੇ ਜੀਵਨ ਵਿੱਚ ਮਹੱਤਵ ਦੱਸਦੇ ਹੋਏ ਕਿਹਾ ਕਿ ਨਿੱਤ ਨਵੇਂ ਅਵਿਸ਼ਕਾਰਾਂ ਨੇ ਸਾਡੀ ਜਵਿਨਸ਼ੈਲੀ ਬਦਲ ਦਿੱਤੀ ਹੈ। ਜੇਕਰ ਸਾਡੇ ਜੀਵਨ ਵਿੱਚ ਵਿਗਿਆਨ ਦੀ ਮੌਜੂਦਗੀ ਦੇਖੀਏ ਤਾਂ ਇਹ ਹਰ ਥਾਂ ਹੈ। ਵਿਗਿਆਨ ਨੇ ਆਧੂਨਿਕ ਜੀਵਨ ਦੀ ਹਰ ਸ਼ਾਖਾ ਉੱਤੇ ਆਪਣਾ ਹਮਲਾ ਕੀਤਾ ਹੈ। ਇਹ ਮਸ਼ੀਨਾਂ, ਕਾਰਾਂ, ਮਿੱਲਾਂ ਅਦਿ ਵਿੱਚ ਹੈ। ਵਿਗਿਆਨ ਦੇ ਕਾਰਨ ਹੀ ਅੱਜ ਅਸੀਂ ਸਮੇਂ ਅਤੇ ਦੂਰੀ ਉੱਤੇ ਜਿੱਤ ਪ੍ਰਾਪਤ ਕਰ ਸਕੇ ਹਾਂ। ਸਕੂਲ ਡਾਈਰੈਕਟਰ ਅਭੀਸ਼ੇਕ ਜਿੰਦਲ ਜੀ ਨੇ ਬੱਚਿਆਂ ਅਤੇ ਅਧਿਆਪਕਾਂ ਦੇ ਦੁਆਰਾ ਵਿਗਿਆਨ ਨਾਲ ਸੰਬੰਧਿਤ ਕੀਤੀ ਗਈ ਗਤੀਵਿਧੀ ਦੀ ਪ੍ਰਸ਼ੰਸਾ ਕੀਤੀ।

Today Now News

RELATED ARTICLES
- Advertisment -

POPULAR POSTS