17.1 C
Chandigarh

TODAY NOW NEWS

Friday, March 20, 2026
HomeWEIRD NEWSਪਿੰਡ ਸਹਿਣਾ ਖੇੜਾ ਦੇ ਕੁੱਝ ਨਸ਼ੇੜੀਆਂ ਨੇ ਬੀਤੀ ਰਾਤ ਪਿੰਡ ਦੇ ਸ਼ਮਸ਼ਾਨ...

ਪਿੰਡ ਸਹਿਣਾ ਖੇੜਾ ਦੇ ਕੁੱਝ ਨਸ਼ੇੜੀਆਂ ਨੇ ਬੀਤੀ ਰਾਤ ਪਿੰਡ ਦੇ ਸ਼ਮਸ਼ਾਨ ਘਾਟ ਚ ਕੀਤੀ ਚੋਰੀ

ਸ਼ਮਸ਼ਾਨ ਘਾਟ ਵਿੱਚ ਬਣੀ ਭੱਠੀ ਅੰਦਰੋਂ ਦੇਗੀ ਲੋਹੇ ਦੀਆਂ ਗਰਿੱਲਾਂ ਚੋਰੀ ਕਰਕੇ ਲੈ ਗਏ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਹਲਕੇ ਦੇ ਪਿੰਡ ਸਹਿਣਾ ਖੇੜਾ ਦੇ ਕੁੱਝ ਨਸ਼ੇੜੀਆਂ ਨੇ ਬੀਤੀ ਰਾਤ ਪਿੰਡ ਦੇ ਸ਼ਮਸ਼ਾਨ ਘਾਟ ਨੂੰ ਹੀ ਨਿਸ਼ਾਨਾ ਬਣਾ ਲਿਆ ਅਤੇ ਸ਼ਮਸ਼ਾਨ ਘਾਟ ਵਿੱਚ ਬਣੀ ਭੱਠੀ ਅੰਦਰੋਂ ਦੇਗੀ ਲੋਹੇ ਦੀਆਂ ਗਰਿੱਲਾਂ ਚੋਰੀ ਕਰਕੇ ਲੈ ਗਏ। ਪਿੰਡ ਵਾਸੀ ਰਣਧੀਰ ਸਿੰਘ, ਅਮਰਜੀਤ ਸਿੰਘ, ਖੁਸ਼ਵੀਰ ਮਾਨ ਅਤੇ ਰਮਲਾ ਸਿੰਘ ਨੇ ਦੱਸਿਆ ਕਿ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਸਸਕਾਰ ਕਰਨ ਵਾਲੀ ਭੱਠੀ ਵਿੱਚ ਕਰੀਬ 30 ਦੇਗੀ ਲੋਹੇ ਦੀਆਂ ਗਰਿੱਲਾਂ ਲੱਗੀਆਂ ਸਨ ਅਤੇ ਸੋਮਵਾਰ ਰਾਤ ਨੂੰ ਪਿੰਡ ਦੇ ਨਸ਼ੇੜੀਆਂ ਨੇ ਅੱਧੀਆਂ ਲੋਹੇ ਦੀਆਂ ਗਰਿੱਲਾਂ ਚੋਰੀ ਕਰ ਲਈਆਂ। ਇਹ ਕਥਿਤ ਚੋਰ ਇਸ ਕਦਰ ਬੇਖੌਫ ਸਨ ਕਿ ਉਹਨਾਂ ਨੇ ਪਹਿਲਾਂ ਭੱਠੀ ਅੰਦਰ ਲੱਗੀਆਂ ਗਰਿੱਲਾਂ ਵਿਚਲੇ ਲੋਹੇ ਦੇ ਸਰੀਏ ਨੂੰ ਕੱਟਿਆ ਅਤੇ ਫੇਰ ਉਸ ਵਿੱਚੋਂ ਅੱਧੀਆਂ ਗਰਿੱਲਾਂ ਕੱਢੀਆਂ ਅਤੇ ਬਾਕੀ ਅੱਧੀਆਂ ਨੂੰ ਠੀਕ ਉਸੇ ਤਰਾਂ ਫਿੱਟ ਕਰ ਦਿੱਤੀਆਂ। ਇਸ ਦੌਰਾਨ ਪਿੰਡ ਵਾਸੀਆਂ ਨੇ ਸ਼ਮਸ਼ਾਨ ਘਾਟ ਵਿੱਚ ਪਈਆਂ ਸਰਿੰਜਾਂ, ਸੂਈਆਂ ਤੇ ਹੋਰ ਸਮਾਨ ਵੀ ਵਿਖਾਇਆ। ਪਿੰਡ ਵਾਸੀਆਂ ਅਨੁਸਾਰ ਨਸ਼ੇੜੀ ਸ਼ਮਸ਼ਾਨ ਘਾਟ ਵਿੱਚ ਆ ਕੇ ਨਸ਼ੇ ਦੇ ਟੀਕੇ ਲਗਾਉਂਦੇ ਸਨ ਪਰ ਕੋਈ ਕਾਰਵਾਈ ਨਾ ਹੋਣ ਕਰਕੇ ਉਹ ਨਸ਼ੇੜੀਆਂ ਤੋਂ ਪ੍ਰੇਸ਼ਾਨ ਹਨ। ਪਿੰਡ ਵਾਸੀਆਂ ਅਨੁਸਾਰ ਜਦ ਚੋਰੀ ਘਟਨਾ ਬਾਬਤ ਪਿੰਡ ਦੇ ਇੱਕ ਨੌਜਵਾਨ ਨੇ ਇੱਕ ਵੱਟਸਐਪ ਗਰੁੱਪ ਵਿੱਚ ਸਭ ਨੂੰ ਦੱਸਿਆ ਤਾਂ ਕੁੱਝ ਸਮੇਂ ਬਾਅਦ ਪਿੰਡ ਦੀ ਮਹਿਲਾ ਸਰਪੰਚ ਸੁਖਦੇਵ ਕੌਰ ਦੇ ਬੇਟੇ ਭਾਰਤ ਸਿੰਘ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾਈ ਕਿ ਪਿੰਡ ਦੇ ਹਰ ਘਰ ਦਾ ਇੱਕ ਮੈਂਬਰ ਪਿੰਡ ਦੇ ਗੁਰੂਘਰ ਪਹੁੰਚੇ ਤਾਂ ਜੋ ਇਸ ਮਸਲੇ ਬਾਰੇ ਵਿਚਾਰ ਕੀਤੀ ਜਾ ਸਕੇ। ਜਿਸ ਤੋਂ ਬਾਅਦ ਕੁੱਝ ਲੋਕ ਗੁਰਦੁਆਰਾ ਸਾਹਿਬ ਵੀ ਆਏ ਪਰ ਅਨਾਊਸਮੈਂਟ ਕਰਵਾਉਣ ਵਾਲਾ ਭਾਰਤ ਸਿੰਘ ਨਾ ਤਾਂ ਖੁਦ ਗੁਰਦੁਆਰਾ ਸਾਹਿਬ ਆਇਆ ਅਤੇ ਨਾ ਹੀ ਪੰਚਾਇਤ ਦਾ ਕੋਈ ਹੋਰ ਮੈਂਬਰ ਗੁਰਦੁਆਰਾ ਸਾਹਿਬ ਪਹੁੰਚਿਆ। ਜਦਕਿ ਮਹਿਲਾ ਸਰਪੰਚ ਦੇ ਬੇਟੇ ਭਾਰਤ ਸਿੰਘ ਨੇ ਆਪਣੇ ਘਰ ਕੋਲੋਂ ਹੀ ਖਾਨਾਪੂਰਤੀ ਕਰਕੇ ਮਾਮਲਾ ਰਫ਼ਾ-ਦਫ਼ਾ ਕਰ ਦਿੱਤਾ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸ਼ਨ ਕਥਿਤ ਦੋਸ਼ੀਆਂ ਦੀ ਤਲਾਸ਼ ਕਰਕੇ ਸਖਤ ਤੋਂ ਸਖ਼ਤ ਕਾਰਵਾਈ ਕਰੇ ਅਤੇ ਨਸ਼ਾ ਤਸਕਰਾਂ ‘ਤੇ ਵੀ ਲਗਾਮ ਕਸੇ। ਉਧਰ ਜਦ ਇਸ ਬਾਬਤ ਮਹਿਲਾ ਸਰਪੰਚ ਦੇ ਬੇਟੇ ਭਾਰਤ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਨੰਬਰ ਬੰਦ ਆ ਰਿਹਾ ਸੀ।

ਪਿੰਡ ਵਾਲੇ ਨਸ਼ੇੜੀਆਂ ਤੋਂ ਅੱਕੇ, ਸਰਪੰਚ ਨਾ ਕੋਈ ਕਦਮ ਚੱਕੇ
ਨਸ਼ੇੜੀਆਂ ਤੋਂ ਖਫ਼ਾ ਪਿੰਡ ਵਾਸੀਆਂ ਨੇ ਆਖਿਆ ਕਿ ਉਹ ਨਸ਼ੇੜੀਆਂ ਤੋਂ ਅੱਕੇ ਹੋਏ ਹਨ ਅਤੇ ਪਿਛਲੇ ਕਈ ਦਿਨਾਂ ਵਿੱਚ ਪਹਿਲਾਂ ਵੀ ਨਸ਼ੇੜੀਆਂ ਨੇ ਚੋਰੀਆਂ ਕੀਤੀਆਂ ਹਨ ਪਰ ਪਿੰਡ ਦੀ ਸਰਪੰਚ ਤੇ ਪੰਚਾਇਤ ਕਿਸੇ ਤਰਾਂ ਦੀ ਕੋਈ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ । ਪਿੰਡ ਵਾਸੀਆਂ ਨੇ ਆਖਿਆ ਕਿ ਸਰਪੰਚ ਤੇ ਪੰਚਾਇਤ ਨੂੰ ਇਸ ਮਾਮਲੇ ਬਾਬਤ ਸਖ਼ਤੀ ਨਾਲ ਪੁਲਿਸ ਕਾਰਵਾਈ ਕਰਵਾਉਣੀ ਚਾਹੀਦੀ ਹੈ।

Today Now News

RELATED ARTICLES
- Advertisment -

POPULAR POSTS