17.4 C
Chandigarh

TODAY NOW NEWS

Friday, March 20, 2026
Homeਖੁਸ਼ੀਆਂ ਗ਼ਮੀਆਂਸਮਾਜਸੇਵੀ ਅਤੇ ਪੱਤਰਕਾਰ ਸੰਦੀਪ ਖੁੱਲਰ ਨੂੰ ਸਦਮਾਂ, ਮਾਤਾ ਦਾ ਹੋਇਆ ਦਿਹਾਂਤ

ਸਮਾਜਸੇਵੀ ਅਤੇ ਪੱਤਰਕਾਰ ਸੰਦੀਪ ਖੁੱਲਰ ਨੂੰ ਸਦਮਾਂ, ਮਾਤਾ ਦਾ ਹੋਇਆ ਦਿਹਾਂਤ

ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ, ਰਾਜਨੀਤਕ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਅੰਤਿਮ ਵਿਦਾਇਗੀ ਦਿੱਤੀ ਗਈ

ਫਿਰੋਜ਼ਪੁਰ (ਹਰਜਿੰਦਰ ਸਿੰਘ ਕਤਨਾ) : ਇੱਥੋਂ ਦੇ ਸਮਾਜ ਸੇਵੀ ਅਤੇ ਪੱਤਰਕਾਰ ਸੰਦੀਪ ਖੁੱਲਰ ਨੂੰ ਅਚਾਨਕ ਉਸ ਵਕਤ ਗਹਿਰਾ ਸਦਮਾਂ ਪੁੱਜਾ ਜਦੋਂ ਉਨ੍ਹਾਂ ਦੀ ਅਚਾਨਕ ਮੌਤ ਹ ਗਈ। ਉਨ੍ਹਾਂ ਦੀ ਬੇਵਕਤੀ ਮੌਤ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ, ਵੱਖ ਵੱਖ ਰਾਜਨੀਤਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਹੁੰਝੂ ਭਰੀਆਂ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ । ਮਾਤਾ ਬਬੀਤਾ ਰਾਣੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ਵਿੱਚ ਸਮਾਜ ਸੇਵੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਡਾ ਐਸ ਪੀ ਸਿੰਘ ਓਬਰਾਏ, ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ, ਜਿਲ੍ਹਾ ਪ੍ਰਧਾਨ ਇਸਤਰੀ ਵਿੰਗ ਅਮਰਜੀਤ ਕੌਰ ਛਾਬੜਾ, ਦਵਿੰਦਰ ਸਿੰਘ ਛਾਬੜਾ, ,ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ, ਸੰਜੀਵ ਬਜਾਜ, ਸੁਖਜੀਤ ਸਿੰਘ ਹਰਾਜ, ਨਰਿੰਦਰ ਬੇਰੀ, ਗੁਰਪ੍ਰੀਤ ਸਿੰਘ ਘੜਿਆਲ, ਡਾ ਲਖਵਿੰਦਰ ਸਿੰਘ ਕਰਮੂਵਾਲਾ, ਬਲਵੰਤ ਸਿੰਘ ਬਰਾੜ,ਭਜਨ ਪੇਂਟਰ ਮੱਖੂ, ਵਿਜੇ ਕੁਮਾਰ ਬਹਿਲ, ਰੋਸ਼ਨ ਲਾਲ ਮਨਚੰਦਾ, ਮਨਜੀਤ ਸਿੰਘ ਜੇ ਈ, ਆਸ਼ਾ ਸ਼ਰਮਾ, ਰਵੀ ਸ਼ਰਮਾ, ਬਲਵਿੰਦਰ ਪਾਲ ਸ਼ਰਮਾਂ, ਤਲਵਿੰਦਰ ਕੌਰ, ਕੰਵਲਜੀਤ ਸਿੰਘ, ਜਸਬੀਰ ਸ਼ਰਮਾਂ ਮਮਦੋਟ , ਸੁਖਦੇਵ ਸਿੰਘ ਸੰਗਮ, ਬਲਦੇਵ ਰਾਜ ਸ਼ਰਮਾ, ਜਗਦੀਸ਼ ਥਿੰਦ,ਸੁਖਦੇਵ ਸਿੰਘ ਮੁੱਦਕੀ, ਹਰਪ੍ਰੀਤ ਸਿੰਘ ਕੈਥ, ਪ੍ਰੈਸ ਕਲੱਬ ਫਿਰੋਜ਼ਪੁਰ ਦਿਹਾਤੀ ਦੇ ਪ੍ਰਧਾਨ ਰੰਮੀ ਗਿੱਲ,ਤਲਵੰਡੀ ਭਾਈ ਦੇ ਪ੍ਰਧਾਨ ਕੁਲਜਿੰਦਰ ਸਿੰਘ ਗਿੱਲ, ਸੁਰਿੰਦਰ ਗੁਲਾਟੀ, ਨਵਦੀਪ ਬਜਾਜ, ਜਗਦੀਸ਼ ਪਾਲ, ਵਿਜੇ ਗੋਇਲ,ਅਸ਼ਵਨੀ ਗੁਲਾਟੀ, ਦਲਜੀਤ ਗਿੱਲ, ਡਾ ਬਸੰਤ ਸਿੰਘ ਬਰਾੜ, ਪ੍ਰੇਮ ਮਨਚੰਦਾ, ਭੁਪਿੰਦਰ ਸਿੰਘ, ਰਣਜੀਤ ਸਿੰਘ ਰਾਏ, ਜਗਸੀਰ  ਸਿੰਘ, ਮਨਜੀਤ ਸਿੰਘ ਜੇ ਈ ,ਬਲਵਿੰਦਰ ਕੌਰ ਲੋਹਕੇ ਅਤੇ ਕਈ ਹੋਰ ਲੋਕ ਸ਼ਾਮਿਲ ਸਨ। ਉਨ੍ਹਾਂ ਦੀ ਆਤਮਿਕ ਸ਼ਾਤੀ ਲਈ ਰੱਖੇ ਸਹਿਜ਼ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 28 ਫਰਵਰੀ ਦਿਨ ਐਤਵਾਰ ਨੂੰ ਬਾਅਦ ਦੁਪਹਿਰ 12 ਤੋਂ 1 ਵਜੇ ਗੁਰਦੁਆਰਾ ਲੰਗਰ ਸਾਹਿਬ ਤਲਵੰਡੀ ਭਾਈ ਵਿਖੇ ਹੋਵੇਗੀ।

Today Now News

RELATED ARTICLES
- Advertisment -

POPULAR POSTS