17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਮਾਜਿਕ-ਆਰਥਿਕ-ਰਾਜਨੀਤਿਕ ਪਰਿਵਰਤਨ ਜਾਗਰੂਕਤਾ ਲਹਿਰ

ਸਮਾਜਿਕ-ਆਰਥਿਕ-ਰਾਜਨੀਤਿਕ ਪਰਿਵਰਤਨ ਜਾਗਰੂਕਤਾ ਲਹਿਰ

ਸਰਕਾਰੀ ਸਹੂਲਤਾਂ ਤੋਂ ਵਾਂਝਾ ਜਿਲਾ ਪਟਿਆਲਾ ਦੇ ਹਲਕਾ ਸ਼ੁਤਰਾਣਾ ਦਾ ਪਿੰਡ ਅਰਨੇਟੂ

ਪਟਿਆਲਾ (ਬਿਊਰੋ) : ਸ਼ੁਤਰਾਣਾ ਹਲਕੇ ਦੇ ਪਿੰਡ ਅਰਨੇਟੂ ਦਾ ਗਧੀਲਾ ਸਮਾਜ ਕਿਸ ਤਰਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਇਸ ਦਾ ਪਤਾ ਕਰਨ ਲਈ ਅਸੀਂ ਪਿੰਡ ਅਰਨੇਟੂ ਜਾ ਕੇ ਆਪਣੇ ਲੋਕਾਂ ਦਾ ਹਾਲ ਚਾਲ ਜਾਣਿਆ । ਬਹੁਤ ਅਫਸੋਸ ਅਤੇ ਨਿਰਾਸ਼ਾ ਹੋਈ ਸਰਕਾਰੀ ਤੰਤਰ ‘ਤੇ। ਦੇਸ਼ ਦੀ ਆਜ਼ਾਦੀ ਨੂੰ 74 ਸਾਲ ਮੁਕੰਮਲ ਹੋਣ ਜਾ ਰਹੇ ਹਨ ਪਰ ਸਾਡੇ ਗਰੀਬ ਲੋਕ ਬਹੁਤ ਹੀ ਜ਼ਰਜ਼ਰ ਅਵਸਥਾ ਵਿੱਚ ਦਿਨ ਕਟੀ ਕਰ ਰਹੇ ਹਨ, ਹਲਕਾ ਸ਼ੁਤਰਾਣਾ ਦੇ ਬਹੁਤੇ ਪਿੰਡਾਂ ਵਿੱਚ ਸਰਕਾਰੀ ਸੁਵਿਧਾਵਾਂ ਸਿਰਫ ਕਾਗਜਾਂ ਵਿੱਚ ਹੀ ਪਾਸ ਹੁੰਦੀਆਂ ਰਹੀਆਂ। ਅਸਲ ਲਾਭਪਾਤਰੀ ਤੱਕ ਸਰਕਾਰੀ ਸਹੂਲਤ ਪਹੁੰਚੀ ਹੀ ਨਹੀਂ । ਅਜੇ ਵੀ ਕੰਧਾਂ ਕੱਚੀਆਂ ਹਨ, ਘਰ ਦੀਆਂ ਦੀਵਾਰਾਂ ‘ਤੇ ਲੱਗਿਆ ਗਾਰਾ ਮਿੱਟੀ ਜਾਂ ਮਾੜਾ ਮੋੜਾ ਰੇਤਾ ਸੀਮਿੰਟ ਵੀ ਬਾਰਿਸ਼ਾਂ ਨੇ ਕੱਢ ਲਿਆ ਹੈ,ਸ਼ਹਿਰ ਜਾਣ ਲਈ ਬੱਸ ਨਹੀਂ, ਪਿੰਡ ਵਿੱਚ ਸਿਹਤ ਸਹੂਲਤ ਨਹੀਂ। ਇਹ ਲੋਕ ਕਿਸ ਤਰਾਂ ਦੇ ਹਾਲਾਤਾਂ ਵਿੱਚ ਹਨ, ਇਸਦਾ ਪਤਾ ਕਰਨ ਲਈ ਇੱਥੇ ਕੋਈ ਨਹੀਂ ਬਹੁੜਿਆ। ਲੋਕਾਂ ਪਾਸ ਸਮੱਸਿਆਵਾਂ ਦੇ ਅੰਬਾਰ ਲੱਗੇ ਹਨ। ਆਓ ਸਿਸਟਮ ਵਿੱਚ ਸੁਧਾਰ ਕਰੀਏ, ਹਰ ਇਨਸਾਨ ਨੂੰ ਤਵੱਜੋ ਮਿਲੇ, ਗਰੀਬ ਪਰਿਵਾਰਾਂ ਦੀ ਬਿਹਤਰੀ ਲਈ ਮਿਲਦੀਆਂ ਸਰਕਾਰੀ ਸਹੂਲਤਾਂ ਅਸਲ ਲਾਭਪਾਤਰੀਆਂ ਤੱਕ ਪਹੁੰਚਣ, ਐਸੀ ਵਿਵਸਥਾ ਕਰੀਏ।
ਜੈ ਭੀਮ ਜੈ ਭਾਰਤ ਜੈ ਸੰਵਿਧਾਨ
ਡਾ. ਜਤਿੰਦਰ ਸਿੰਘ ਮੱਟੂ
ਕਨਵੀਨਰ ਪੰਜਾਬ
ਸੁਤੰਤਰ ਮਜ਼ਦੂਰ ਯੂਨੀਅਨ, ਭਾਰਤ।98555-20123

Today Now News

RELATED ARTICLES
- Advertisment -

POPULAR POSTS