16.8 C
Chandigarh

TODAY NOW NEWS

Friday, March 20, 2026
HomeBREAKING NEWSਸੋਸ਼ਲਿਸਟ ਪਾਰਟੀ ਪੰਜਾਬ ਦੇ ਨੇਤਾਵਾਂ ਨੇ ਦਿੱਲੀ ਦੇ ਵਕੀਲਾਂ ਨਾਲ ਮੀਟਿੰਗ ਕੀਤੀ।

ਸੋਸ਼ਲਿਸਟ ਪਾਰਟੀ ਪੰਜਾਬ ਦੇ ਨੇਤਾਵਾਂ ਨੇ ਦਿੱਲੀ ਦੇ ਵਕੀਲਾਂ ਨਾਲ ਮੀਟਿੰਗ ਕੀਤੀ।

ਮਾਨਸਾ 21ਮਾਰਚ ਗੁਰਜੰਟ ਸਿੰਘ ਬਾਜੇਵਾਲੀਆ/ ਪਿਛਲੇ ਦਿਨੀਂ ਸੋਸ਼ਲਿਸਟ ਪਾਰਟੀ ਇੰਡੀਆ ਦੇ ਪੰਜਾਬ ਯੂਨਿਟ ਦੇ ਵਫ਼ਦ ਨੇ ਬਜੁਰਗ ਨੇਤਾ ਸ੍ਰ.ਬਲਵੰਤ ਸਿੰਘ ਖੇੜਾ ਦੀ ਅਗਵਾਈ ਵਿੱਚ ਮਾਨਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਦੇ ਵਕੀਲਾਂ ਨਾਲ ਦਿੱਲੀ ਵਿਖੇ ਅਕਾਲੀ ਦਲ ਬਾਦਲ ਦੇ ਫ਼ਰਾਡਾਂ ਸਬੰਧੀ ਚੱਲ ਰਹੇ ਕੇਸਾਂ ਬਾਰੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ।ਸੁਪਰੀਮ ਕੋਰਟ ਦੇ ਸੁਪ੍ਰਸਿੱਧ ਵਕੀਲ ਪ੍ਰਸ਼ਾਂਤ ਭੂਸ਼ਨ ਨੇ ਫਿਰਕਾਪ੍ਰਸਤ ਪਾਰਟੀਆਂ ਵਲੋਂ ਧਰਮ ਦੀ ਆੜ ਵਿੱਚ ਜਨਤਾ ਦੇ ਜਜ਼ਬਾਤਾਂ ਨਾਲ ਖੇਡਕੇ ਅਤੇ ਭਾਈਚਾਰਕ ਸਾਂਝ ਦੀ ਮੜ੍ਹੀ ਬਣਾਕੇ ਕੀਤੀ ਜਾ ਰਹੀ ਸਿਆਸਤ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ।

ਸ੍ਰ. ਹਰਵਿੰਦਰ ਸਿੰਘ ਫੂਲਕਾ ਵਲੋਂ ਬਾਦਲਾਂ ਅਤੇ ਇਸ ਪ੍ਰੀਵਾਰ ਵਲੋਂ ਸਿਖ ਧਰਮ ਦੀਆਂ ਉੱਚ ਸੰਸਥਾਵਾਂ ਉੱਤੇ ਆਪਣਾ ਗਲਬਾ ਕਾਇਮ ਕਰਕੇ ਅਤੇ ਧਾਰਮਿਕ ਮੁਖੀਆਂ ਨੂੰ ਆਪਣੀ ਮਰਜੀ ਅਨੁਸਾਰ ਚਲਾਕੇ ਧਰਮ ਅਤੇ ਕੌਮ ਦੇ ਕੀਤੇ ਗਏ ਨੁਕਸਾਨ ਦਾ ਬਹੁਤ ਹੀ ਚਿੰਤਾਜਨਕ ਸ਼ਬਦਾਂ ਨਾਲ ਦੁੱਖ ਪ੍ਰਗਟਾਇਆ,ਅਕਾਲੀ ਦਲ ਵਲੋਂ ਦੋ ਸੰਵਿਧਾਨ ਰੱਖਕੇ ਚੋਣ ਕਮਿਸ਼ਨ ਨਾਲ ਅਤੇ ਜਨਤਾ ਨਾਲ ਤਾਂ ਧੋਖਾਧੜੀ ਕੀਤੀ ਹੀ ਹੈ ਸਗੋਂ ਮੀਰੀ ਪੀਰੀ ਦੇ ਸਿਧਾਂਤ ਨੂੰ ਵੀ ਰੋਲਣ ਦੀ ਗੱਲ ਕੀਤੀ ਹੈ।
ਡਾਕੂਮੈਂਟਰੀ ਫ਼ਿਲਮ ‘ਓੜਕ ਸੱਚ ਰਹੀ’ ਦੇ ਡਾਇਰੈਕਟਰ ਨੂੰ ਫ਼ਿਲਮ ਦੀਆਂ ਕਲਿਪਿੰਗਾਂ ਦਿੰਦਿਆਂ ਜਗਦੀਪ ਸ਼ੋਕਰ ਅਤੇ ਹਾਈਕੋਰਟ ਦਿੱਲੀ ਦੀ ਪ੍ਰਸਿੱਧ ਵਕੀਲ ਮੈਡਮ ਇੰਦਰਾਣੀ ਹੁਰਾਂ ਨੇ ਵੀ ਭਾਜਪਾ ਦੀ ਅਗਵਾਈ ਵਿਚ ਚੱਲ ਰਹੀ ਕੇਂਦਰ ਸਰਕਾਰ ਅਤੇ ਕਈ ਸਟੇਟਾਂ ਵਿੱਚ ਚੱਲ ਰਹੀਆਂ ਸਰਕਾਰਾਂ ਵਿੱਚ ਫਿਰਕਪ੍ਰਸਤ ਅਤੇ ਬੇਈਮਾਨ ਤਾਕਤਾਂ ਦੇ ਪ੍ਰਫੁੱਲਤ ਹੋਣ ਨੂੰ ਬਹੁਤ ਮੰਦਭਾਗਾ ਦੱਸਿਆ, ਮੌਬ ਲਾਂਚਿੰਗ ਵਰਗੀਆਂ ਘਟਨਾਵਾਂ ਨੂੰ ਭਾਰਤ ਦੇ ਸੰਵਿਧਾਨ ਦੀ ਰੂਹ ‘ ਧਰਮ ਨਿਰਪੱਖਤਾ ਅਤੇ ਏਕਤਾ’ ਦੇ ਨਾਂ ਤੇ ਧੱਬਾ ਕਰਾਰ ਦਿੱਤਾ। ਸੋਸ਼ਲਿਸਟ ਪਾਰਟੀ ਦੇ ਪੰਜਾਬ ਦੇ ਸੂਬਾ ਜਨਰਲ ਸਕੱਤਰ ਬਲਰਾਜ ਸਿੰਘ ਨੰਗਲ ਅਤੇ ਸੂਬਾ ਪ੍ਰਧਾਨ ਅਤੇ ਬਾਦਲਾਂ ਵਾਲੇ ਕੇਸ ਦੇ ਕੋ-ਪਟੀਸ਼ਨਰ ਓਮ ਸਿੰਘ ਸਟਿਆਣਾ ਵਲੋਂ ਸ੍ਰ.ਬਲਵੰਤ ਸਿੰਘ ਖੇੜਾ ਦੀ ਸਿਹਤ ਅਤੇ 90 ਸਾਲ ਦੀ ਵੱਡੀ ਉਮਰ ਵੱਲ ਵਕੀਲਾਂ ਦਾ ਧਿਆਨ ਦਵਾਉਣ ਤੇ ਉਨ੍ਹਾਂ ਵਲੋਂ ਯਕੀਨ ਦਵਾਉਦਿਆਂ ਕਿਹਾ ਗਿਆ ਕਿ ਉਹ ਇਸ ਸਬੰਧੀ ਪਹਿਲਾਂ ਹੀ ਮਾਨਯੋਗ ਕੋਰਟਾਂ ਵਿੱਚ ਅਪੀਲ ਕੀਤੀ ਹੋਈ ਹੈ ਫ਼ਿਰ ਵੀ ਹਰ ਸੰਭਵ ਕੋਸ਼ਿਸ਼ ਜਾਰੀ ਰਹੇਗੀ।
ਇਸ ਵਫ਼ਦ ਵਿੱਚ ਪੰਜਾਬ ਤੋਂ ਬਜੁਰਗ ਨੇਤਾ ਬਲਵੰਤ ਸਿੰਘ ਖੇੜਾ ਤੋਂ ਇਲਾਵਾ ਓਮ ਸਿੰਘ ਸਟਿਆਣਾ, ਬਲਰਾਜ ਸਿੰਘ ਨੰਗਲ,ਕੁਲਦੀਪ ਸਿੰਘ ਪਰਮਾਰ,ਨਵਿੰਦਰ ਸਿੰਘ ਨਵੀ ਅਤੇ ਦਿੱਲੀ ਯੂਨਿਟ ਦੇ ਸਰਗਰਮ ਕਾਰਕੁਨ ਸ਼ਾਮਲ ਸਨ। ਸ੍ਰ. ਹਰਿੰਦਰ ਸਿੰਘ ਮਾਨਸ਼ਾਹੀਆ ਕੌਮੀ ਜਨਰਲ ਸਕੱਤਰ ਵਲੋਂ ਸਾਰੇ ਵਕੀਲਾਂ ਦਾ ਧੰਨਵਾਦ ਕੀਤਾ ਗਿਆ ਉਨ੍ਹਾਂ ਕਿਹਾ ਕਿ ਸ੍ਰ.ਖੇੜਾ ਜੀ ਦੀ ਮਿਹਨਤ ਅਤੇ ਪ੍ਰੇਰਨਾ ਸਦਕਾ ਹੀ ਪੰਜਾਬ ਵਿੱਚ ਵੱਡੀ ਤਬਦੀਲੀ ਲਈ ਗਰਾਂਊਡ ਬਣਿਆ ਹੈ। ਸਾਰੇ ਵਫ਼ਦ ਵਲੋਂ ਪੰਜਾਬ ਵਿੱਚ ਫਿਰਕਪ੍ਰਸਤ ਤਾਕਤਾਂ ਨੂੰ ਅਤੇ ਇੱਕ ਪਰਿਵਾਰ ਦੀ ਅਜ਼ਾਰੇਦਾਰੀ ਨੂੰ ਬੁਰੀ ਤਰ੍ਹਾਂ ਭਾਂਜ ਦੇਣ ਲਈ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਵਧਾਈ ਦਿੱਤੀ ਗਈ ਅਤੇ ਸਰਕਾਰ ਕਾਇਮ ਕਰਕੇ ਪੰਜਾਬ ਦੀ ਕਿਸਮਤ ਸੁਆਰਨ ਦੀਆਂ ਇੱਛਾਵਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।

Today Now News

RELATED ARTICLES
- Advertisment -

POPULAR POSTS