16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਮਾਜ ਸੇਵੀ ਡਾ. ਐਸ.ਪੀ. ਸਿੰਘ ਓਬਰਾਏ ਦਾ ਜਨਮ ਦਿਨ ਸੇਵਾ ਦਿਵਸ ਵਜੋਂ...

ਸਮਾਜ ਸੇਵੀ ਡਾ. ਐਸ.ਪੀ. ਸਿੰਘ ਓਬਰਾਏ ਦਾ ਜਨਮ ਦਿਨ ਸੇਵਾ ਦਿਵਸ ਵਜੋਂ ਮਨਾਇਆ

40 ਪਰਿਵਾਰਾਂ ਨੂੰ ਦਿੱਤੇ ਆਰਥਿਕ ਸਹਾਇਤਾ ਰਾਸ਼ੀ ਦੇ ਚੈਕ ਤੇ ਗੁਰੂ ਕਾ ਲੰਗਰ ਲਗਾਇਆ
ਵਿਧਾਇਕ ਕੁਲਬੀਰ ਸਿੰਘ ਜ਼ੀਰਾ ਅਤੇ ਆੜਤੀ ਯੂਨੀਅਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਸਮੇਤ ਕਈ ਹੋਰ ਆਗੂ ਵੀ ਪੁੱਜੇ

ਫਿਰੋਜ਼ਪੁਰ (ਦਵਿੰਦਰ ਸਿੰਘ ਛਾਬੜਾ) : ਵਿਸ਼ਵ ਪ੍ਰਸਿੱਧ ਸਮਾਜ ਸੇਵੀ ਡਾ ਐਸ ਪੀ ਸਿੰਘ ਓਬਰਾਏ ਦਾ ਜਨਮ ਦਿਨ ਅੱਜ ਜਿਲ੍ਹਾ ਫਿਰੋਜ਼ਪੁਰ ਦੀ ਟੀਮ ਵੱਲੋਂ ਸੇਵਾ ਦਿਨ ਵਜੋਂ ਮਨਾਇਆ ਗਿਆ। ਫਿਰੋਜ਼ਪੁਰ ਦੇ ਕਸਬਾ ਮੱਖੂ ਵਿੱਚ ਸੰਸਥਾ ਵੱਲੋਂ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਵੱਲੋਂ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਵਿਧਾਨ ਸਭਾ ਹਲਕਾ ਜ਼ੀਰਾ ਦੇ ਵਿਧਾਇਕ ਸ: ਕੁਲਬੀਰ ਸਿੰਘ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਆੜਤੀਆ ਯੂਨੀਅਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ, ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਮਹਿੰਦਰ ਮਦਾਨ, ਸਮਾਜ ਸੇਵੀ ਨਰਿੰਦਰ ਮਹਿਤਾ, ਨਗਰ ਕੌਸਲ ਜੀਰਾ ਦੇ ਪ੍ਰਧਾਨ ਡਾ ਰਛਪਾਲ ਸਿੰਘ ਵੀ ਮੋਜੁਦ ਸਨ। ਇਸ ਮੌਕੇ ਸੰਸਥਾ ਵੱਲੋਂ ਭੇਜੀ ਗਈ ਸਹਾਇਤਾ ਰਾਸ਼ੀ ਦੇ ਚੈਕ ਮੱਖੂ ਇਲਾਕੇ ਨਾਲ ਸਬੰਧਿਤ 40 ਲੋੜਵੰਦ ਪਰਿਵਾਰਾਂ ਨੂੰ ਮੁੱਖ ਮਹਿਮਾਨ ਸ: ਕੁਲਬੀਰ ਸਿੰਘ ਜ਼ੀਰਾ ਵੱਲੋਂ ਦਿੱਤੇ ਗਏ।

ਸੰਸਥਾ ਵੱਲੋਂ ਛੋਲੇ ਪੂਰੀਆਂ ਦਾ ਲੰਗਰ ਲਗਾਇਆ ਅਤੇ ਲੱਡੂ ਵੰਡੇ ਗਏ।  ਮੁੱਖ ਮਹਿਮਾਨ ਅਤੇ ਹੋਰ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਡਾ ਐਸ ਪੀ ਸਿੰਘ ਓਬਰਾਏ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਤੇ ਉਨ੍ਹਾਂ ਨੂੰ ਸਿੱਖ ਕੌਮ ਅਤੇ Îਇਸਾਨੀਅਤ ਦਾ ਮਾਣ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੇ ਪਰਉਪਕਾਰੀ ਇਨਸਾਨ ਦੁਨੀਆਂ ਵਿੱਚ ਕਿਤੇ ਕਿਤੇ ਹੀ ਮਿਲਦੇ ਹਨ । ਉਨ੍ਹਾਂ ਡਾ ਓਬਰਾਏ ਦੀ ਚੰਗੀ ਸੇਹਤ ਅਤੇ ਚੜ੍ਹਦੀ ਕਲਾ ਲਈ ਵਾਹਿਗੁਰੂੁ ਅੱਗੇ ਅਰਦਾਸ ਵੀ ਕੀਤੀ। ਇਸ ਤੋਂ ਪਹਿਲਾਂ ਸੰਸਥਾ ਦੀ ਇਸਤਰੀ ਵਿੰਗ ਦੀ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਨੇ ਆਏ ਹੋਏ ਮਹਿਮਾਨਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸੰਸਥਾ ਵੱਲੋਂ ਜਿਲ੍ਹੇ ਅੰਦਰ ਕਈ ਲੋਕ ਭਲਾਈ ਕਾਰਜ਼ ਸ਼ਰੂ ਕੀਤੇ ਹੋਏ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹੇ ਅੰਦਰ ਜਲਦੀ ਹੀ ਚਾਰ ਲੈਬਾਂ ਖੁੱਲਣ ਜਾ ਰਹੀਆਂ ਹਨ ਤੇ ਇਸ ਤੋਂ ਇਲਾਵਾ ਸੰਸਥਾ ਵੱਲੋਂ ਇੱਕ ਐਂਬੂਲੈਂਸ ਅਤੇ ਇੱਕ ਸ਼ਵ ਵਾਹਣ ਵੀ ਭੇਜੇ ਜਾ ਰਹੇ ਹਨ।

ਸੰਸਥਾ ਦੇ ਬਲਾਕ ਪ੍ਰਧਾਨ ਬਹਾਦਰ ਸਿੰਘ ਭੁੱਲਰ ਨੇ ਸਭ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੌਕੇ ਸ: ਦਵਿੰਦਰ ਸਿੰਘ ਛਾਬੜਾ ਪਧਾਨ ਮੱਖੂ, ਬਲਵੰਤ ਸਿੰਘ ਬਰਾੜ, ਪ੍ਰੇਮ ਮਨਚੰਦਾ, ਬਹਾਦਰ ਸਿੰਘ ਭੁੱਲਰ, ਬਲਵਿੰਦਰ ਕ੍ਟੌਰ ਲੋਹਕੇ ਪ੍ਰਧਾਨ ਇਸਤਰੀ ਵਿੰਗ ਜੀਰਾ, ਜਗਸੀਰ ਸਿੰਘ ਜ਼ੀਰਾ,ਰੋਸ਼ਨ ਲਾਲ ਮਨਚੰਦਾ, ਆਸਾ ਸ਼ਰਮਾ, ਮਨਪ੍ਰੀਤ ਸਿੰਘ, ਭਜਨ ਪੇਂਟਰ, ਅਮਰੀਕ ਸਿੰਘ, ਕਿਰਨ ਪੇਂਟਰ, ਅਮਰਜੀਤ  ਕੌਰ ਪਿੰਕੀ, ਗੁਰਦੇਵ ਸਿੰਘ ਗਾਬਾ,ਕੁਲਦੀਪ ਠੁਕਰਾਲ, ਨੀਤੂ, ਪ੍ਰੀਤ,ਜਤਿੰਦਰ ਸਿੰਘ,ਗੁਰਸ਼ਰਨ ਸਿੰਘ , ਬਲਜੀਤ ਸਿੰਘ,ਸੁਬੇਗ ਸਿੰਘ ਕੇਵਲ ਆਹੂਜਾ ਅਤੇ ਰਛਪਾਲ ਸਿੰਘ ਸੰਧੂ ਸਮੇਤ ਕਈ ਹੋਰ ਪਤਵੰਤੇ ਵੀ ਮੋਜੂਦ ਸਨ।

Today Now News

RELATED ARTICLES
- Advertisment -

POPULAR POSTS