
ਸੁਲਤਾਨਪੁਰ ਲੋਧੀ ਨਵੰਬਰ ( ਨਿਰਮਲ ਸਿੰਘ ਕਪੂਰਥਲਾ)
ਥਾਣਾ ਕਬੀਰਪੁਰ ਪੁਲਿਸ ਵਲੋਂ 1 ਕਿਲੋ ਅਫੀਮ ਸਮੇਤ ਇਕ ਨਾਮੀ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਲਤਾਨਪੁਰ ਲੋਧੀ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਾ ਤਸਕਰਾਂ ਖਿਲਾਫ ਵਿੱਡੀ ਮੁਹਿੰਮ ਨੂੰ ਉਸ ਵਕਤ ਸਫਲਤਾ ਮਿਲੀ ਜਦ ਥਾਣਾ ਕਬੀਰਪੁਰ ਪੁਲਿਸ ਵਲੋਂ ਐਸਆਈ ਜਸਪਾਲ ਸਿੰਘ ਥਾਣਾ ਮੁਖੀ ਕਬੀਰਪੁਰ ਸਮੇੱਤ ਏਐਸਆਈ ਮੱਖਣ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਦੌਰਾਨੇ ਗਸ਼ਤ ਪਿੰਡ ਹਾਜੀਪੁ,ਬੂਸੋਵਾਲ ਨੂੰ ਜਾ ਰਹੇ ਸਨ ਤਾਂ ਵਾਈ ਪੁਆਇੰਟ ਬੂਸੋਵਾਲ ਨੇੜੇ ਪੁੱਜੇ ਤਾਂ ਸੜਕ ਕਿਨਾਰੇ ਨੌਜਵਾਨ ਵਿਅਕਤੀ ਖੜਾ ਦਿਖਾਈ ਦਿੱਤਾ,ਜੋ ਪੁਲਿਸ ਪਾਰਟੀ ਨੂੰ ਵੇਖ ਕੇ ਯਕਦਮ ਬੌਸੋਵਾਲ ਸਾਈਡ ਨੂੰ ਭੱਜ ਪਿਆ,ਜਿਸ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ‘ਤੇ ਕਾਬੂ ਕਰ ਲਿਆ ਤੇ ਨਾਮ ਪਤਾ ਪੁਛਣ ‘ਤੇ ਉਸਨੇ ਆਪਣਾ ਨਾਮ ਜਗਤਾਰ ਸਿੰਘ ਉਰਫ ਜੱਗਾ ਪੁੱਤਰ ਚਰਨ ਸਿੰਘ ਵਾਸੀੌ ਪਿੰਡ ਆਦੀ ਥਾਣਾ ਨਕੋਦਰ ਜਿਲ੍ਹਾ ਜਲੰਧਰ ਦੱਸਿਆ।ਜਿਸਦੀ ਤਲਾਸ਼ੀ ਲੈਣ ‘ਤੇ ਉਸ ਪਾਸੋਂ 1 ਕਿਲੋਗ੍ਰਾਮ ਅਫੀਮ ਬਰਾਮ ਕੀਤੀ ਗਈ।ਗ੍ਰਿਫਤਾਰ ਵਿਅਕਤੀ ਤੇ ਐਨਡੀਪੀਐਸ ਐਕਟ ਅ/ਧ 18,61,85 ਤਹਿਤ ਮਕੱਦਮਾ ਦਰਜ ਕੀਤਾ ਗਿਆ ਹੈ।ਡੀਐਸਪੀ ਬੱਲ ਨੇ ਦੱਸਿਆ ਕਿ ਦੋਸ਼ੀ ਤਸਕਰ ਜਗਤਾਰ ਸਿੰਘ ਉਰਫ ਜੱਗਾ ‘ਤੇ ਇਸਤੋਂ ਪਹਿਲਾਂ ਵੀ ਬਹੁਤ ਸਾਰੇ ਮਾਮਲੇ ਦਰਜ ਹਨ ।
ਫੋਟੋ ਕੈਪਸ਼ਨ-1 ਕਿਲੋ ਅਫੀਮ ਸਮੇਤ ਕਾਬੂ ਤਸਕਰ ਪੁਲਿਸ ਪਾਰਟੀ ਨਾਲ।





