17.1 C
Chandigarh

TODAY NOW NEWS

Friday, March 20, 2026
HomeBREAKING NEWSਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਹੁਨਰ ਮੁਕਾਬਲਿਆਂ ਦੇ 142 ਜੇਤੂਆਂ ਦਾ ਸਨਮਾਨ

ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਹੁਨਰ ਮੁਕਾਬਲਿਆਂ ਦੇ 142 ਜੇਤੂਆਂ ਦਾ ਸਨਮਾਨ

ਚੰਡੀਗੜ੍ਹ, 5 ਮਈ:

ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐੱਸ.ਡੀ.ਐੱਮ.) ਵੱਲੋਂ ਅੱਜ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ (ਮੈਗਸੀਪਾ) ਵਿਖੇ ਰਾਜ ਹੁਨਰ ਮੁਕਾਬਲਿਆਂ ਦੇ 142 ਜੇਤੂਆਂ ਲਈ ਸਨਮਾਨ ਸਮਾਰੋਹ ਕਰਵਾਇਆ ਗਿਆ।

ਸਮਾਗਮ ਦੀ ਪ੍ਰਧਾਨਗੀ ਕਰਦਿਆਂ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਦਿਲੀਪ ਕੁਮਾਰ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਹੋਰ ਉੱਚੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ। ਡਾਇਰੈਕਟਰ ਜਨਰਲ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ-ਕਮ-ਮਿਸ਼ਨ ਡਾਇਰੈਕਟਰ ਪੰਜਾਬ ਹੁਨਰ ਵਿਕਾਸ ਮਿਸ਼ਨ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ (ਪੀ.ਐਸ.ਡੀ.ਐਮ.) ਨੇ ਅਗਸਤ 2021 ਵਿੱਚ ਵੱਖ-ਵੱਖ ਅਤਿ-ਆਧੁਨਿਕ ਸੰਸਥਾਵਾਂ ਵਿੱਚ 49 ਟਰੇਡਾਂ ‘ਚ ਹੁਨਰ ਮੁਕਾਬਲੇ ਕਰਵਾਏ ਸਨ।

ਇਨ੍ਹਾਂ 142 ਉਮੀਦਵਾਰਾਂ ਨੂੰ ਸੂਬਾ ਪੱਧਰੀ ਮੁਕਾਬਲਿਆਂ ਦੇ ਜੇਤੂਆਂ ਵਜੋਂ ਚੁਣਿਆ ਗਿਆ ਸੀ, ਜਿਨ੍ਹਾਂ ਵਿੱਚੋਂ ਹਰੇਕ ਹੁਨਰ ਦੇ ਚੋਟੀ ਦੇ 2 ਉਮੀਦਵਾਰਾਂ ਨੇ ਨਵੰਬਰ 2021 ਵਿੱਚ ਹੋਏ ਖੇਤਰੀ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ 12 ਉਮੀਦਵਾਰਾਂ ਨੇ 11 ਹੁਨਰਾਂ ਜਿਵੇਂ ਕੰਕਰੀਟ ਕੰਸਟਰਕਸ਼ਨ, ਐਮ.ਸੀ.ਏ.ਡੀ, ਸੂਚਨਾ ਨੈੱਟਵਰਕ ਕੇਬਲਿੰਗ, ਕਾਰਪੇਂਟਰੀ, ਗ੍ਰਾਫਿਕ ਡਿਜ਼ਾਈਨ ਤਕਨਾਲੋਜੀ, ਪੇਂਟਿੰਗ ਅਤੇ ਡੈਕੋਰੇਟਿੰਗ, ਪਲਾਸਟਿਕ ਡਾਈ ਇੰਜੀਨੀਅਰਿੰਗ, ਰੋਬੋਟ ਸਿਸਟਮ ਇੰਟੀਗ੍ਰੇਸ਼ਨ, ਇੰਡਸਟਰੀ 4.0 ਅਤੇ ਵਾਲ ਐਂਡ ਫਲੋਰ ਟਾਈਲਿੰਗ ਵਿੱਚ 12 ਤਗ਼ਮੇ ਜਿੱਤ ਕੇ ਸੂਬੇ ਦਾ ਨਾਂ ਰੌਸ਼ਨ ਕੀਤਾ।

ਖੇਤਰੀ ਹੁਨਰ ਮੁਕਾਬਲਿਆਂ ਦੇ ਇਨ੍ਹਾਂ 12 ਜੇਤੂਆਂ ਨੇ ਜਨਵਰੀ, 2022 ਵਿੱਚ ਨਵੀਂ ਦਿੱਲੀ ਵਿਖੇ ਹੋਏ ਕੌਮੀ ਪੱਧਰ ਦੇ ਹੁਨਰ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ 8 ਉਮੀਦਵਾਰਾਂ ਨੇ 6 ਹੁਨਰਾਂ ਜਿਵੇਂ ਕੰਕਰੀਟ ਕੰਸਟਰਕਸ਼ਨ, ਕਾਰਪੇਂਟਰੀ, ਸੂਚਨਾ ਨੈੱਟਵਰਕ ਕੇਬਲਿੰਗ, ਇੰਡਸਟਰੀ 4.0, ਪਲਾਸਟਿਕ ਡਾਈ ਇੰਜੀਨੀਅਰਿੰਗ, ਅਤੇ ਵਾਲ ਐਂਡ ਫਲੋਰ ਟਾਈਲਿੰਗ ਵਿੱਚ ਤਗ਼ਮੇ ਜਿੱਤੇ।

ਵਧੀਕ ਮਿਸ਼ਨ ਡਾਇਰੈਕਟਰ ਸ੍ਰੀ ਰਾਜੇਸ਼ ਤ੍ਰਿਪਾਠੀ ਨੇ ਕਿਹਾ ਕਿ ਕੌਮੀ ਪੱਧਰ ਦੇ ਹੁਨਰ ਮੁਕਾਬਲਿਆਂ ਦੇ ਅੱਠ ਜੇਤੂਆਂ ਨੂੰ ਅਕਤੂਬਰ, 2022 ਵਿੱਚ ਸ਼ੰਘਾਈ (ਚੀਨ) ਵਿੱਚ ਹੋਣ ਵਾਲੇ ਵਿਸ਼ਵ ਹੁਨਰ ਮੁਕਾਬਲਿਆਂ ਵਾਸਤੇ ਤਿਆਰ ਕਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਸਟੇਟ ਐਂਗੇਜਮੈਂਟ ਅਫਸਰ, ਐਨ.ਐਸ.ਡੀ.ਸੀ. ਸ੍ਰੀ ਰਜਤ ਭਟਨਾਗਰ ਨੇ ਕਿਹਾ ਕਿ ਐਨ.ਐਸ.ਡੀ.ਸੀ.ਅਜਿਹੇ ਸਮਾਗਮਾਂ ਅਤੇ ਹੁਨਰ ਵਿਕਾਸ ਦੇ ਹੋਰ ਸਾਰੇ ਪ੍ਰੋਜੈਕਟਾਂ ਦੇ ਆਯੋਜਨ ਲਈ ਪੀ.ਐਸ.ਡੀ.ਐਮ ਨਾਲ ਮਿਲ ਕੇ ਕੰਮ ਕਰ ਰਿਹਾ ਹੈ।

Today Now News

RELATED ARTICLES
- Advertisment -

POPULAR POSTS