ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਸਕਿੱਲ ਸੈਂਟਰਾਂ ਦਾਨੇਵਾਲਾ ਅਤੇ ਆਹਲੂਪੁਰ ਦਾ ਅੱਜ ਐੱਸ.ਡੀ.ਐੱਮ. ਮੈਡਮ ਨੇ ਮੁਆਇਨਾ ਕੀਤਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸਰਦੂਲਗਡ਼੍ਹ ਅੰਦਰ ਬਣੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਸਕਿੱਲ ਸੈਂਟਰਾਂ ਦਾਨੇਵਾਲਾ ਅਤੇ ਆਹਲੂਪੁਰ ਦਾ ਅੱਜ ਐੱਸਡੀਐੱਮ ਮੈਡਮ ਸਰਦੂਲਗੜ੍ਹ ਸਰਬਜੀਤ ਕੌਰ ਨੇ ਮੁਆਇਨਾ ਕੀਤਾ ਅਤੇ ਉਨ੍ਹਾਂ ਨੂੰ ਚੱਲ ਰਹੇ ਕੋਰਸਾਂ ਬਾਰੇ ਜਾਣਕਾਰੀ ਲਈ ਮੈਡਮ ਨੇ ਸਾਰੇ ਬੱਚਿਆਂ ਨੂੰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਇਸ ਤੋਂ ਇਲਾਵਾ ਖੇਡਾਂ ਪ੍ਰਤੀ ਵੀ ਜਾਗਰੂਕ ਕੀਤਾ,ਉਨ੍ਹਾਂ ਅੱਜ ਸਰਦੂਲਗੜ੍ਹ ਦੇ ਪਿੰਡ ਦਾਨੇਵਾਲਾ ਵਿਖੇ ਬਣੇ ਬਾਬਾ ਬਹਾਲ ਦਾਸ ਐਜੂਕੇਸ਼ਨ ਐਂਡ ਵੋਕੇਸ਼ਨਲ ਸੈਂਟਰ ਅਤੇ ਆਹਲੂਪੁਰ ਵਿਖੇ ਬਣੇ ਬੀ ਐਮ ਆਰ ਦਾ ਮੁਆਇਨਾ ਕੀਤਾ।
ਸੰਸਥਾ ਦੇ ਮੁਖੀ ਹਰਵਿੰਦਰ ਸਿੰਘ ਕੋਰਵਾਲਾ ਨੇ ਦੱਸਿਆ ਕਿ ਕੰਪਿਊਟਰ ਹਾਰਡਵੇਅਰ ,ਸਿਲਾਈ ਕਢਾਈ , ਡਾਟਾ ਐਂਟਰੀ ਆਦਿ ਇਸ ਤੋ ਪਹਿਲਾ ਸੰਸਥਾ ਦੀਆਂ ਜਿਥੇ ਪੰਜ ਟਰੇਡਾ DGT ਤੋ Affiliate ਕਰਵਾਇਆ ਗਈਆ ਹਨ । ਉਥੇ ਇਸ ਦਾਖਲਾ ਸੈਸ਼ਨ ਦੌਰਾਨ ਵੱਖ-ਵੱਖ ਇੰਡਸਟਰੀਜ ਨਾਲ Tie-Up ਕਰਕੇ DST ਸਕੀਮ ਅਧੀਨ ਪਿਛਲੇ ਦਾਖਲਾ ਸੈਸ਼ਨ ਤੋ ਸਿਖਿਆਰਥੀਆ ਦੀਆਂ ਸ਼ੀਟਾਂ ਵੱਧ ਭਰੀਆਂ ਗਈਆਂ ਹਨ । ਉਹਨਾਂ ਨੇ ਇਹ ਵੀ ਦੱਸਿਆ ਕਿ ਸੰਸਥਾ ਵਿਖੇ N.C.C ਅਤੇ N.S.S ਦੇ ਯੂਨਿਟ ਵੀ ਨਵੇਂ ਚਲਾਏ ਗਏ ਹਨ । ਜਿਸਦਾ ਸਿਖਿਆਰਥੀਆਂ ਨੂੰ ਭਰਪੂਰ ਲਾਭ ਮਿਲ ਰਿਹਾ ਹੈ ।ਇਸ ਮੌਕੇ ਸੰਸਥਾ ਦੇ ਸੰਚਾਲਕ ਜਸਵਿੰਦਰ ਸਿੰਘ ਮਾਨ , ਐਫ ਟੀ ਸੀ ਪੀ ਟ੍ਰੇਨਰ ਰਾਜਵੀਰ ਸਿੰਘ ,ਮਨਿੰਦਰ ਸਿੰਘ ,ਸਟਾਫ ਇੰਪਲਾਇਰ ਟ੍ਰੇਨਰ ਵੀਰਪਾਲ ਕੌਰ ,ਮਨਦੀਪ ਕੌਰ ,ਡਾਟਾ ਐਂਟਰੀ ਟ੍ਰੇਨਰ ਪ੍ਰੀਤ ਕੌਰ, ਜਸਵੰਤ ਸਿੰਘ ,ਰਿਸੈਪਸ਼ਨਿਸਟ ਜਸਪ੍ਰੀਤ ਕੌਰ ਸਰਪੰਚ ਬਲਵੰਤ ਸਿੰਘ ਮਾਨ ਆਦਿ ਹਾਜ਼ਰ ਸਨ।





