ਆਪਣੀ ਘਰੇਲ਼ੂ ਹੈਲਪਰ ਨੂੰ ਤੰਗ ਕਰਨ ਤੇ ਇਸ ਕਰਕੇ ਉਸਦੀ ਮੌਤ ਹੋਣ ਦਾ ਸੀ ਮਾਮਲਾ

ਸਿੰਗਾਪੁਰ (ੲਜੈਂਸੀ) : ਸਿੰਗਾਪੁਰ ਵਿੱਚ ਵੱਸਦੀ ਭਾਰਤੀ ਮੂਲ਼ ਦੀ ਇੱਕ ਔਰਤ ਨੂੰ ਆਪਣੀ ਘਰੇਲੂ ਹੈਲਪਰ ਨੂੰ ਤੰਗ-ਪ੍ਰੇਸ਼ਾਨ ਕਰਨ, ਜਿਸ ਨਾਲ ਕੀ ਉਸ ਦੀ ਮੌਤ ਹੋ ਗਈ, ਮਾਮਲੇ ਵਿੱਚ 30 ਸਾਲ ਕੈਦ ਦੀ ਸਜਾ ਸੁਣਾਈ ਗਈ ਹੈ।41 ਸਾਲਾ ਔਰਤ ਨੇ ਆਪਣੀ ਹੈਲਪਰ ਨੂੰ 14 ਮਹੀਨੇ ਦੀ ਨੌਕਰੀ ਦੌਰਾਨ ਵਾਰ ਵਾਰ ਤੰਗ ਕੀਤਾ।ਗੈਯਾਥਿਰੀ ਮੁਰੂਗਨ ਨੂੰ ਫਰਵਰੀ ਵਿੱਚ 28 ਅਰੋਪਾਂ ਵਿੱਚ ਦੋਸ਼ੀ ਪਾਇਆ ਗਿਆ ਸੀ ਜਿਸ ਵਿੱਚ ਗੈਰ ਇਰਾਦਾ ਕਤਲ, ਘਰੇਲੂ ਹੈਲਪਰ ਨੂੰ ਭੁੱਖਾ ਰੱਖਣਾ, ਗਰਮ ਚੀਜ਼ ਨਾਲ ਉਸਨੂੰ ਨੁਕਸਾਨ ਪਹੁੰਚਾਉਣਾ ਤੇ ਕੈਦ ਵਿੱਚ ਰੱਖਣਾ।ਜਾਣਕਾਰੀ ਅਨੁਸਾਰ ਇਸ ਤਰ੍ਹਾਂ ਦੇ ਮਾਮਲੇ ਵਿੱਚ ਇਹ ਹੁਣ ਤੱਕ ਦੀ ਸਬ ਤੋ ਲੰਬੀ ਸਜਾ ਹੈ।






