17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਢੁੱਡੀਕੇ ਦ ਸਿਕੰਦਰ ਗਿੱਲ : "ਸਾਬਕਾ ਨਸ਼ੇੜੀ"

ਢੁੱਡੀਕੇ ਦ ਸਿਕੰਦਰ ਗਿੱਲ : “ਸਾਬਕਾ ਨਸ਼ੇੜੀ”

ਭੁਪਿੰਦਰ ਸਿੰਘ ਬਰਗਾੜੀ

ਇਹ ਨੌਜਵਾਨ ਜਿਸ ਨਾਲ ਮੈਂ ਖੜ੍ਹਾ ਹਾਂ ਇਹ ਢੁੱਡੀਕੇ ਦ ਸਿਕੰਦਰ ਗਿੱਲ ਹੈ ….. ਜੋ ਸਾਬਕਾ ਨਸ਼ੇੜੀ ਹੈ …… ਜੀ ਹਾਂ ਸਾਬਕਾ ਨਸ਼ੇੜੀ । ਇਸ ਨੂੰ ਮਿਲਣ ਦੀ ਇੱਛਾ ਉਦੋਂ ਪਣਪੀ ਸੀ ਜਦੋਂ ਇਸਨੂੰ ਘੁੱਦੇ ਆਲੇ ਅੰਮ੍ਰਿਤਪਾਲ ਨਲ ਸਾਇਕਲ ਚਲਾਉਂਦੇ ਨੂੰ ਵੇਖਿਆ ਸੀ ਤੇ ਸੁਖਨੈਬ ਸਿੱਧੂ ਦੁਆਰਾ ਕੀਤੀ ਇਸਦੀ ਇੰਟਰਵਿਊ ਵੇਖੀ ਸੀ ।ਪਰ ਸਮੇਂ ਦੇ ਗੇੜ ਕਰਕੇ ਮੈਂ ਖੁਦ ਨਾ ਮਿਲ ਸਕਿਆ ਤੇਪਰ ਸਬੱਬ ਨਾਲ ‘ਦਿੱਲੀ’ ਸਾਂਝੇ ਕਿਸਾਨ ਮੋਰਚੇ ਤੇ ਮਿਲ ਗਿਆ ।ਉਦੋਂ ਸਿਕੰਦਰ ਬਾਰੇ ਕਈ ਗੱਲਾਂ ਪਤਾ ਲੱਗੀਆਂ ਤਾਂ ਮਹਿਸੂਸ ਹੋਇਆ ਕਿ ਖੁੱਲ੍ਹੇ ਸਮੇਂ ਵਿੱਚ ਕਿਤਾਬ ਵਾਂਗ ਪੜ੍ਹਨ ਵਾਲਾ ਬੰਦਾ ਹੈ , ਅਪਰੈਲ ਦੇ ਪਹਿਲੇ ਹਫਤੇ ਦੇ ਕਿਸੇ ਦਿਨ ਫੋਨ ਵੱਜਿਆ …. ਅੱਗੋਂ ਸਿਕੰਦਰ ਬੋਲਿਆ ਕਹਿੰਦਾ ‘ਬਾਈ ਮੈਂ ਲੰਘ ਰਿਹਾ ਸੀ ਸੋਚਿਆ ‘ਬਾਈ ਨੂੰ ਮਿਲ ਚੱਲੀਏ,..ਮੇਰੇ ਪਲਾਂਟ ਆਇਆ ਬੈਠੇ ਰਹੇ ਕਿੰਨੀ ਦੇਰ ….. ਮੇਰੇ ਅੰਦਰ ਬਹੁਤ ਸੁਆਲ ਸਨ ….. ਜਿਨਾਂ ਨੂੰ ਤਰਤੀਬ ਦੇ ਕੇ ਗੱਲ ਕਰਨੀ ਚਾਹੁੰਦਾ ਸਾਂ ਪਰ ਉਸਦੇ ਜੁਆਬਾਂ ਚੋਂ ਹੋਰ ਸੁਆਲ ਨਿੱਕਲ ਆਉਂਦੇ ਸਨ । ਕੰਪਿਊਟਰ ਨੈਟਵਰਕਿੰਗ ਦੇ ਨਾਲ ਕਾਲਜ ਵਿੱਚ ਲੈਬ ਤਕਨੀਸ਼ੀਅਨ ਵਜੋਂ ਨੌਕਰੀ ਸ਼ੁਰੂ ਕਰਨ ਵਾਲਾ ਸਿਕੰਦਰ ਜੇ ਕਿਤੇ ਉਦੋਂ ਨਸ਼ੇ ਦੀ ਦੁਨੀਆਂ ਚ ਨਾ ਤਿਲਕਦਾ ਤਾਂ ਹੋ ਸਕਦਾ ਬੰਗਲੌਰ ਵਰਗੇ ਸ਼ਹਿਰ ਵਿੱਚ ਚੰਗੇ ਮੋਟੇ ਪੈਕੇਜ ਤੇ ਕੰਮ ਕਰ ਰਿਹਾ ਹੁੰਦਾ ਪਰ ਮੁਕੱਦਰ ਚ ਕੁਝ ਹੋਰ ਲਿਖਿਆ ਸੀ। ਮਜਾਕ ਮਜਾਕ ਵਿੱਚ ਕੀਤੇ ਨਸ਼ੇ ਨੇ ਸਿਕੰਦਰ ਵਰਗੇ ਖੌਰੇ ਕਿੰਨੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਅਸਲ ਮੁੱਦੇ ਤੋਂ ਭਟਕਾਇਆ…… ਸਗੋਂ ਮਾਪਿਆਂ ਦਾ ਅਥਾਹ ਸਰਮਾਇਆ ਵੀ ਬਰਬਾਦ ਕਰਵਾਇਆ। ਖੈਰ ਸਿਕੰਦਰ ਨੇ ਨਸ਼ੇ ਦੀ ਲਤ ਲੱਗਣ ਦੇ ਕਾਰਨ ਅਤੇ ਪੜਾਵਾਂ ਬਾਰੇ ਵਿਸਥਾਰ ਨਾਲ ਦੱਸਿਆ ਤੇ ਹਰੇਕ ਨਸ਼ੇ ਤੋਂ ਬਾਅਦ ਕੁਸ ਤਰਾਂ ਮਹਿਸੂਸ ਹੁੰਦਾ ਹੈ ….. ਉਸ ਬਾਰੇ ਵੀ । ਕਿਹੜਾ ਨਸ਼ਾ ਕਰ ਤੋਂ ਬਾਅਦ ਨਸ਼ੇੜੀ ਕਿਸ ਨਸ਼ੇ ਵੱਲ ਵਧਦਾ ਹੈ ….. ਉਸਦੀ ਆਰਥਿਕਤਾ ਤੇ ਨਾਲ ਨਾਲ ਇਹ ਵੀ ਕਿ ਉਹ ਪੈਸੇ ਕਿੱਥੋਂ ਪੈਦਾ ਕਰਦਾ ਹੈ ਆਦਿ ਆਦਿ ਬਾਰੇ ਦੱਸਿਆ ਤਾਂ ਲੱਗਿਆ ਕਿ ਇਹ ਤਾਂ ਕਿਸੇ ਹੋਰ ਹੀ ਦੁਨੀਆਂ ਦੀਆਂ ਗੱਲਾਂ ਕਰਦਾ ਹੈ । ਪਰ ਮੇਰੇ ਨਾਲਦਿਆਂ ਚੋਂ ਕੋਈ ਟਾਂਵਾਂ ਟੱਲਾ ਇਸ ਪਾਸੇ ਦਾ ਹੋਣ ਕਰਕੇ ਮੈਨੂੰ ਵੀ ਜਿਆਦਾ ਬਰੀਕੀ ਚ ਜਾਣਕਾਰੀ ਨਹੀਂ ਸੀ ।
ਫਿਰ ਸਿਕੰਦਰ ਨੇ ਆਪਣੇ ਬਾਰੇ ਦੱਸਿਆ ਕਿ ਨਸ਼ੇ ਦੇ ਆਲਮ ‘ਚ ਕੀ ਕੀ ਗੁਆਇਆ ਤੇ ਕਿਸ ਤਰਾਂ ਸੋਜੀ ਆਈ ਤੇ ਕਿਸ ਤਰਾਂ ਨਸ਼ਾ ਛੱਡਿਆ……ਪਰਿਵਾਰ ਵਿੱਚ ਕੀ ਕੀ ਘਾਟੇ ਪਏ …… ਬੜੀ ਲੰਬੀ ਲਿਸਟ ਹੈ । ਨਸ਼ਾ ਛੁਡਾਉਣ ਵਾਲੇ ਸੈਂਟਰਾਂ ਬਾਰੇ ਦੱਸਿਆ ਕਿ ਕਿਸ ਤਰਾਂ ਦੀ ਤਕਨੀਕ ਤੇ ਕੰਮ ਕਰਦੇ ਹਨ । ਮੈਂ ਮੰਤਰ ਮੁਗਧ ਹੋਇਆ ਉਸਦੀਆਂ ਗੱਲਾਂ ਸੁਣਦਾ ਰਿਹਾ ….. ਸਭ ਤੋਂ ਹੈਰਾਨੀ ਉਦੋਂ ਹੋਈ ਜਦੋਂ ਉਸਨੇ ਦੱਸਿਆ ਕਿ ਮੈਨੂੰ ਸੈਂਟਰ ਵਾਲਿਆਂ ਨੇ ਇੱਕ ਚੈਕ ਲਿਸਟ ਦਿੱਤੀ ਕਿ ਜੋ ਜੋ ਨਸ਼ਾ ਕੀਤਾ ਹੈ ਉਸ ਤੇ ਨਿਸ਼ਾਨੀ ਲਾਉ ….. ਲਿਸਟ ਵਿੱਚ ਕੋਈ ਅਜਿਹਾ ਨਸ਼ਾ ਨਹੀਂ ਸੀ ਜੋ ਮੈਂ ਨਾ ਕੀਤਾ ਹੋਵੇ ।
ਹੁਣ ਉਹ ਪਿਛਲੇ ਤਕਰੀਬਨ ‘ਸੱਤ ਸਾਲ ਤੋਂ ਕਲੀਨ ਹੈ ….’ ਤੇ ਆਪਣੀ ਰੋਟੀ ਰੋਜ਼ੀ ਦੇ ਨਾਲ ਨਾਲ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਚੋਂ ਕੱਣ ਲਈ ਯਤਨਸ਼ੀਲ ਹੈ । ਸੁਲਝਿਆ ਪਹਿਲਾਂ ਵੀ ਬਹੁਤ ਸੀ ਪਰ ਨਸ਼ੇ ਦੀ ਉਲਝਣ ਨੇ ਰਸਤਿਉਂ ਭਟਕਾ ਦਿੱਤਾ ਸੀ …… ਹੁਣ ਜ਼ਿੰਦਗੀ ਨੂੰ ਸਾਂਵੀ ਪੱਧਰੀ ਕਰਨ ਤੇ ਲੱਗਿਆ ਹੋਇਆ ਹੈ ….. ਸਾਇਕਲਿੰਗ ਕਰਦਾ ਹੈ …. ਕਾਲਜਾਂ ਵਿੱਚ ਲੈਕਚਰ ਕਰਦਾ ਹੈ ….. ਗੀਤ ਲਿਖਦਾ ਹੈ ….ਤੇ ਇਸੇ ਤਰਾਂ ਹੀ ਫੇਰ ਕਾਮਯਾਬ ਹੋ ਜਾਵੇਗਾ ਕਿਉਂਕਿ ‘ਉਮੀਦ ਦਾ ਪੱਲਾ ਅਜੇ ਨਹੀਂ ਛੱਡਿਆ…….!
Sukhnaib Sidhu ਦੁਆਰਾ ਕੀਤੀ ਇੰਟਰਵਿਊ ਦਾ ਲਿੰਕ
https://youtu.be/-8D6bq5HTns
ਭੁਪਿੰਦਰ ਸਿੰਘ ਬਰਗਾੜੀ

Today Now News

RELATED ARTICLES
- Advertisment -

POPULAR POSTS