16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਵਧਾਇਕ ਕੰਵਰਜੀਤ ਸਿੰਘ ਰੋਜ਼ੀ ਦੀ ਅਗਵਾਈ ਵਿਚ  ਜਿਲ੍ਹਾ ਪੁਲਿਸ ਮੁਖੀ ਦੀ ਰਿਹਾਇਸ਼...

ਵਧਾਇਕ ਕੰਵਰਜੀਤ ਸਿੰਘ ਰੋਜ਼ੀ ਦੀ ਅਗਵਾਈ ਵਿਚ  ਜਿਲ੍ਹਾ ਪੁਲਿਸ ਮੁਖੀ ਦੀ ਰਿਹਾਇਸ਼ ਦਾ ਘਿਰਾਓ

ਧਰਨਾ ਦੇ ਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) ; ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਚ ਅਕਾਲੀ ਦਲ ਸ੍ਰੀ ਮੁਕਤਸਰ ਸਾਹਿਬ ਦੇ ਵਧਾਇਕ ਕੰਵਰਜੀਤ ਸਿੰਘ ਰੋਜ਼ੀ ਦੀ ਅਗਵਾਈ ਵਿਚ  ਜਿਲ੍ਹਾ ਪੁਲਿਸ ਮੁਖੀ ਦੀ ਰਿਹਾਇਸ਼ ਦਾ ਕੀਤਾ ਘਿਰਾਓ ਇਹਨਾਂ ਦਾ ਦੋਸ਼ ਹੈ ਕਿ ਨਗਰ ਕੌਂਸਲ ਦੇ ਚੋਣ ਤੋਂ ਪਹਿਲਾਂ ਹੋਏ ਇਕ ਕਾਂਗਰਸੀ ਉਮੀਦਵਾਰ ਦੇ ਹਮਲੇ ਵਿਚ  ਝੂਠੇ ਪਰਚੇ ਵਿਚ ਫਸਾ ਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਪਾਲ ਸਿੰਘ ਬੇਦੀ ਅਤੇ ਉਸ ਦੇ ਵੱਡੇ ਭਰਾ ਜਬਰਜੰਗ ਨੂੰ ਪੁਲਿਸ ਵਲੋਂ ਕਲ ਰਾਤ ਘਰੋਂ ਚੁੱਕਣ ਕਰਕੇ ਅਤੇ ਝੂਠਾ ਪਰਚਾ ਰਦ ਕਰਵਾਉਣ ਅਤੇ ਉਸ ਨੂੰ ਪੁਲਿਸ ਹਿਰਾਸਤ ਵਿੱਚੋ ਛੁਡਵਾਉਣ ਲਈ ਧਰਨਾ ਦੇ ਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਜਬਰਜੰਗ  ਨਾਮ ਦੇ ਵਿਆਕਤੀ ਨੂੰ ਰਿਹਾਅ ਕਰਨ ਦੀ ਗੁਹਾਰ ਲਗਾਈ ਇਸ ਮੌਕੇ ਜਬਰਜੰਗ ਦੀ ਪਤਨੀ ਨੇ ਦਸਿਆ ਕੇ ਮੇਰੀ ਬੇਟੀ ਦੀ ਸ਼ਾਦੀ 6/7 ਦਿਨ ਬਾਅਦ ਹੈ ਸਾਨੂੰ ਪੁਲਿਸ ਵਲੋਂ ਤੰਗ ਕੀਤਾ ਜਾ ਰਿਹਾ ਹੈ ਜੇ ਕਰ ਮੇਰੇ ਪਤੀ ਨੂੰ ਪੁਲਿਸ ਨੇ ਰਿਹਆ ਕੀਤਾ ਤਾਂ ਮੈਂ ਜਿਲਾ ਪੁਲਿਸ ਮੁਖੀ ਦੇ ਘਰ ਵਿਚ ਭੁੱਖ ਹੜਤਾਲ ਕਰਾਂਗੀ ਅਤੇ ਇਥੇ ਹੀ ਮਰਾਂਗੀ

ਇਸ ਬਾਰੇ ਜਦ ਇੰਸਪੈਕਟਰ ਮੋਹਨ ਲਾਲ ਗਲਬਾਤ ਕੀਤੀ ਤਾਂ ਉਹਨਾਂ ਦੱਸਿਆ ਮੁਕੱਦਮੇ ਦੀ  ਲਈ ਉਨ੍ਹਾਂ ਨੂੰ ਲਿਆਂਦਾ ਗਿਆ ਪੁੱਛਗਿੱਛ ਤੋ ਬਾਅਦ ਫਾਰਗ ਕਰ ਦਿੱਤਾ ਜਾਵੇਗਾ  

Today Now News

RELATED ARTICLES
- Advertisment -

POPULAR POSTS