16.8 C
Chandigarh

TODAY NOW NEWS

Friday, March 20, 2026
HomeBREAKING NEWSਅੱਜ ਬਸਪਾ ਜਸਵੀਰ ਗੜ੍ਹੀ ਦੀ ਅਗਵਾਈ 'ਚ ਕਰੇਗੀ ਸੰਗਰੂਰ 'ਚ ਮੁੱਖ ਮੰਤਰੀ...

ਅੱਜ ਬਸਪਾ ਜਸਵੀਰ ਗੜ੍ਹੀ ਦੀ ਅਗਵਾਈ ‘ਚ ਕਰੇਗੀ ਸੰਗਰੂਰ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ

ਸੰਗਰੂਰ : ਬਹੁਜਨ ਸਮਾਜ ਪਾਰਟੀ ਵਲੋਂ ਅੱਜ 9 ਜੂਨ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ, ਜਿਸਦੀ ਅਗਵਾਈ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਕਰਨਗੇ। ਬਸਪਾ ਵਰਕਰ 10 ਵਜੇ ਦੇ ਲਗਭਗ ਸੰਗਰੂਰ ਵਿਖੇ ਗੁਰੂਦਵਾਰਾ ਨਾਨਕਿਆਣਾ ਸਾਹਿਬ ਇਕੱਠੇ ਹੋਣਗੇ। ਜਿਥੋਂ ਬਸਪਾ ਵਰਕਰ ਲਗਭਗ 5 ਕਿਲੋਮੀਟਰ ਲੰਬਾ ਰੋਸ ਮਾਰਚ ਕੱਢਣਗੇ ਤੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਪੁੱਜਣਗੇ, ਜਿੱਥੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਇਹ ਹਨ ਮੰਗਾਂ :1. ਪੰਜਾਬ ਦੇ ਮਜ਼ਦੂਰਾਂ/ਗਰੀਬਾਂ ਦੀਆਂ ਮੰਗਾਂ ਦੀ ਅਣਦੇਖੀ ਜਿਵੇਂ ਦਿਹਾੜੀ ਵਿਚ ਵਾਧਾ, ਮਨਰੇਗਾ ਦਿਹਾੜੀ ਤੇ ਕੰਮ ਦੇ ਦਿਨਾਂ ਵਿੱਚ ਵਾਧਾ, ਗਰੀਬਾਂ ਦੇ ਕਰਜ਼ੇ ਮਾਫ਼ੀ ਦਾ ਮੁੱਦਾ, ਗਰੀਬਾਂ ਲਈ ਕੰਮਕਾਜ ਲਈ ਸਸਤੇ ਤੇ ਸੌਖੇ ਕਰਜ਼ੇ, ਨੀਲਾ ਤੇ ਲਾਭਪਾਤਰੀ ਕਾਰਡ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ, ਆਦਿ।

  1. ਪੰਚਾਇਤੀ ਜ਼ਮੀਨਾਂ ਦਾ ਤੀਜਾ ਹਿੱਸਾ ਅਨੁਸੂਚਿਤ ਜਾਤੀਆਂ ਲਈ , 1/3 ਪੱਛੜੀਆਂ ਸ਼੍ਰੇਣੀਆਂ ਲਈ, 1/3 ਸਾਂਝੇ ਵਰਗਾਂ ਲਈ ਰਾਖਵਾਂ ਕਰਨ ਲਈ। 3. ਬਿਜਲੀ ਦੀਆਂ 600 ਯੂਨਿਟਾਂ ਮਾਫ਼ੀ ਦਾ ਵਾਅਦਾ ਤੇ 1000 ਰੁਪਿਆ ਸਾਰੀਆਂ ਔਰਤਾਂ ਲਈ ਦਾ ਵਾਅਦਾ, ਬੇਰੁਜ਼ਗਾਰਾਂ ਲਈ ਨੌਕਰੀ ਦਾ ਵਾਅਦਾ, ਕੱਚੇ ਮੁਲਾਜ਼ਿਮ ਪੱਕੇ ਕਰਨ ਦਾ ਵਾਅਦਾ, ਆਦਿ ਗਾਰੰਟੀਆਂ ਯਾਦ ਕਰਾਉਣ ਲਈ

4.ਪੰਜਾਬ ਦੀ ਕਾਨੂੰਨ ਵਿਵਸਥਾ ਦੀ ਅਸਫ਼ਲਤਾ

  1. 85ਵੀ ਸੰਵਿਧਾਨਿਕ ਸੋਧ ਤੇ ਰਾਖਵਾਂਕਰਨ ਨੀਤੀ, ਮੰਡਲ ਕਮਿਸ਼ਨ ਰਿਪੋਰਟ ਲਾਗੂ ਕਰਨ ਸਬੰਧੀ

ਜ਼ਿਕਰਯੋਗ ਹੈ ਕਿ ਬਸਪਾ ਪੰਜਾਬ ਦਾ ਇਹ ਅੰਦੋਲਨ ਡੇਰਾ ਬੱਸੀ ਵਿਖੇ 50 ਮਜ਼ਦੂਰਾਂ ਦੀਆਂ ਝੁੱਗੀਆਂ ਦੇ ਜਲਨ ਤੋਂ ਸ਼ੁਰੂ ਹੋਇਆ ਸੀ, ਜਿਸ ਵਿਚ ਇਕ ਡੇਢ ਸਾਲ ਦੀ ਬੱਚੀ ਵੀ ਅੱਗ ਨਾਲ ਜਲਕੇ ਮਰ ਗਈ ਸੀ। ਇਸ ਕੜੀ ਵਿਚ 20 ਮਈ ਨੂੰ ਬਸਪਾ ਪੰਜਾਬ ਨੇ SDM ਡੇਰਾਬੱਸੀ ਦਫਤਰ ਦਾ ਘਿਰਾਓ ਕੀਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਸੀ। ਫਿਰ ਮਈ 27 ਨੂੰ ਮੋਹਾਲੀ ਜਿਲ੍ਹਾ ਡਿਪਟੀ ਕਮਿਸ਼ਨਰ ਦਾ ਘਿਰਾਓ ਕੀਤਾ ਗਿਆ। ਮਜ਼ਦੂਰਾਂ ਗਰੀਬਾਂ ਦਲਿਤਾਂ ਤੇ ਪਛੜੇ ਵਰਗਾਂ ਲਈ ਆਪ ਪਾਰਟੀ ਦੀ ਸਰਕਾਰ ਦਾ ਨਿਕੰਮਾ ਰਵਈਆਂ ਦੇਖਦੇ ਹੋਏ ਬਸਪਾ ਨੇ 9ਜੂਨ ਨੂੰ ਸੰਗਰੂਰ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਸੀ।

Today Now News

RELATED ARTICLES
- Advertisment -

POPULAR POSTS