17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਿੱਧੂ ਨੇ ਨਸ਼ੇ ਤੇ ਬੇਅਦਬੀ ’ਤੇ ਜਾਖੜ ਨੂੰ ਘੇਰਿਆ, ਸਾਬਕਾ ਪ੍ਰਧਾਨ ਦਾ...

ਸਿੱਧੂ ਨੇ ਨਸ਼ੇ ਤੇ ਬੇਅਦਬੀ ’ਤੇ ਜਾਖੜ ਨੂੰ ਘੇਰਿਆ, ਸਾਬਕਾ ਪ੍ਰਧਾਨ ਦਾ ਜਵਾਬ; ਨੀਅਤ ਕੀ ਖ਼ਰਾਬੀ ਹੈ

ਅੰਮ੍ਰਿਤਸਰ/ਚੰਡੀਗਡ਼੍ਹ : ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਮੁਡ਼ ਨਸ਼ੇ ਅਤੇ ਬੇਅਦਬੀ ਦੇ ਮੁੱਦੇ ’ਤੇ ਸਰਕਾਰ ਨੂੰ ਘੇਰਿਆ ਪਰ ਇਸ ਵਾਰ ਉਨ੍ਹਾਂ ਨੇ ਪਾਰਟੀ ਦੇ ਸਾਬਕਾ ਸੂਬਾਈ ਪ੍ਰਧਾਨ ਸੁਨੀਲ ਜਾਖਡ਼ ਵੱਲ ਵੀ ਉਂਗਲ ਉਠਾ ਦਿੱਤੀ। ਅੰਮ੍ਰਿਤਸਰ ’ਚ ਪੱਤਰਕਾਰਾਂ ਨਾਲ ਗੱਲਬਾਤ ’ਚ ਸਿੱਧੂ ਨੇ ਕਿਹਾ, ‘ਜੋ ਪਹਿਲਾਂ ਪ੍ਰਧਾਨ ਸਨ, ਅੱਜ-ਕੱਲ੍ਹ ਬਡ਼ੇ ਜ਼ੋਰ-ਸ਼ੋਰ ਨਾਲ ਟਵੀਟ ’ਤੇ ਟਵੀਟ ਪਾ ਰਹੇ ਹਨ। ਉਨ੍ਹਾਂ ਨੇ ਪਹਿਲਾਂ ਕਦੇ ਨਸ਼ੇ ਤੇ ਬੇਅਦਬੀ ਦਾ ਮਾਮਲੇ ਉਠਾਏ? ਉਦੋਂ ਉਹ ਕਿੱਥੇ ਸਨ? ਸਿੱਧੂ ਦਾ ਇਸ਼ਾਰਾ ਇਹ ਸੀ ਕਿ ਕੈਪਟਨ ਦੇ ਸੀਐੱਮ ਰਹਿੰਦਿਆਂ ਜਾਖਡ਼ ਨੇ ਕਦੇ ਟਵੀਟ ਕਰ ਕੇ ਇਨ੍ਹਾਂ ਮੁੱਦਿਆਂ ’ਤੇ ਗੱਲ ਨਹੀਂ ਕੀਤੀ। ਉਧਰ ਜਾਖਡ਼ ਵੀ ਚੁੱਪ ਨਹੀਂ ਬੈਠੇ। ਉਨ੍ਹਾਂ ਆਪਣੇ ਟਵਿੱਟਰ ਹੈਂਡਲ ’ਤੇ ਸ਼ਾਇਰੀ ਜ਼ਰੀਏ ਹੀ ਸਿੱਧੂ ਨੂੰ ਕਰਾਬਾ ਜਵਾਬ ਦਿੱਤਾ। ਉਨ੍ਹਾਂ ਨੇ ਸਿੱਧੂ ਦੇ 11 ਸਕਿੰਟ ਦੇ ਵੀਡੀਓ ਦਾ ਇਕ ਅੰਸ਼ ਸ਼ੇਅਰ ਕੀਤਾ। ਇਸ ਦੀ ਪ੍ਰਤੀਕਿਰਿਆ ’ਚ ਉਨ੍ਹਾਂ ਨੇ ਦੋ ਸ਼ਿਅਰ ਲਿਖੇ। ਪਹਿਲਾ ਸ਼ਿਅਰ ਸੀ, ‘ਬੁਤ ਹਮ ਕੋ ਕਹੇ ਕਾਫ਼ਿਰ, ਅਲਾਹ ਕੀ ਮਰਜ਼ੀ ਹੈ, ਸੂਰਜ ਮੇਂ ਲਗੇ ਧੱਬਾ, ਫ਼ਿਤਰਤ ਕੇ ਕਰਿਸ਼ਮੇਂ ਹੈਂ।’ ਦੂਜੇ ਸ਼ਿਅਰ ਦਾ ਉਨ੍ਹਾਂ ਨੇ ਇਕ ਹੀ ਮਿਸਰਾ ਲਿਖਿਆ, ‘ਬਰਕਤ ਜੋ ਨਹੀਂ ਹੋਤੀ, ਨੀਅਤ ਕੀ ਖ਼ਰਾਬੀ ਹੈ…।’ ਜਾਖਡ਼ ਦਾ ਜਵਾਬ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਸਿੱਧੂ ਵੀ ਆਪਣੇ ਭਾਸ਼ਣਾਂ ’ਚ ਸ਼ਿਅਰੋ-ਸ਼ਾਇਰੀ ਦੀ ਕਾਫ਼ੀ ਵਰਤੋਂ ਕਰਦੇ ਹਨ। ਜਾਖਡ਼ ਨੇ ਉਨ੍ਹਾਂ ਨੂੰ ਉਨ੍ਹਾਂ ਦੀ ਭਾਸ਼ਾ ’ਚ ਜਵਾਬ ਦਿੱਤਾ। ਜਾਖਡ਼ ਨੇ ਜਿਨ੍ਹਾਂ ਸ਼ਿਅਰਾਂ ਜ਼ਰੀਏ ਜਵਾਬ ਦਿੱਤਾ, ਉਹ ਅਕਬਰ ਇਲਾਹਾਬਾਦੀ ਦੀ ਪ੍ਰਸਿੱਧ ਗ਼ਜ਼ਲ ‘ਹੰਗਾਮਾ ਹੈ ਕਿਉਂ ਬਰਪਾ….’ ਵਿਚੋਂ ਹਨ। ਇਨ੍ਹਾਂ ਨੇ ਇਸ ਦੀਆਂ ਸਤਰਾਂ ਵੀ ਉਪਰ-ਥੱਲੇ ਕਰ ਦਿੱਤੀਆਂ ਤੇ ਜੋ ਗੱਲ ਸਭ ਤੋਂ ਵੱਧ ਚੁੱਭਣ ਵਾਲੀ ਸੀ, ਉਸ ਨੂੰ ਖ਼ਾਲੀ ਛੱਡ ਦਿੱਤਾ। ਦੂਜੇ ਸ਼ਿਅਰ ਦਾ ਜੋ ਮਿਸਰਾ (ਸਤਰ) ਜਾਖਡ਼ ਨੇ ਨਹੀਂ ਲਿਖੀ ਉਹ ਇਸ ਤਰ੍ਹਾਂ ਹੈ, ‘ਤਾਲੀਮ ਕਾ ਸ਼ੋਰ ਐਸਾ, ਤਹਿਜ਼ੀਬ ਕਾ ਗ਼ੁਲ ਇਤਨਾ’। ਉਨ੍ਹਾਂ ਜਾਣ ਬੁਝ ਕੇ ਖ਼ਾਲੀ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਜਾਖਡ਼ ਨੇ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦੋ ਨਵੰਬਰ ਦੇ ਕੇਦਾਰਨਾਥ ਦੀ ਯਾਤਰਾ ’ਤੇ ਜਾਣ ’ਤੇ ਟਵੀਟ ਕਰਕੇ ਤਨਜ਼ ਕੀਤਾ ਸੀ ਕਿ ਮੈਂ ਤਾਂ ਪੀਰ ਮਨਾਵਣ ਚੱਲੀ ਹਾਂ।

Today Now News

RELATED ARTICLES
- Advertisment -

POPULAR POSTS