ਨਗਰ ਕੌਂਸਲ ਮੁਹਰੇ ਮਟਕਾ ਫੋੜ ਪ੍ਰਦਰਸ਼ਨ ਕਰਦਿਆਂ ਕੀਤਾ ਸਰਕਾਰ ਦਾ ਪਿੱਟ ਸਿਆਪਾ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਸਫਾਈ ਸੇਵਕ ਯੂਨੀਅਨ ਦੀ ਹਡ਼ਤਾਲ 18ਵੇਂ ਦਿਨ ਚ ਦਾਖਲ ਹੋ ਗਈ ਹੈ ਪਰ ਮੰਗਾਂ ਦਾ ਹੱਲ ਨਾ ਹੋਣ ਦੇ ਰੋਸ ਵਜੋਂ ਸੋਮਵਾਰ ਨੂੰ ਨਗਰ ਕੌਂਸਲ ਮੁਹਰੇ ਸਫਾਈ ਸੇਵਕ ਯੂਨੀਅਨ ਨੇ ਮਟਕਾ ਫੋਡ਼ ਪ੍ਰਦਰਸ਼ਨ ਕਰਦਿਆਂ ਸਰਕਾਰ ਖਿਲਾਫ ਪਿੱਟ ਸਿਆਵਾ ਕੀਤਾ। ਉਧੱਰ, ਸਫਾਈ ਸੇਵਕਾਂ ਦੀ ਹਡ਼ਤਾਲ ਦੇ ਚਲਦਿਆਂ ਸ਼ਹਿਰ ਚ ਥਾਂ-ਥਾਂ ਕੂਡ਼ੇ ਦੇ ਢੇਰ ਲੱਗੇ ਹੋਏ ਨਜ਼ਰ ਆ ਰਹੇ ਹਨ।
ਪ੍ਰਦਰਸ਼ਨ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੇ ਮੰਗਾਂ ਸਬੰਧੀ ਸੋਮਵਾਰ ਤੱਕ ਨੋਟਿਫਿਕੇਸ਼ਨ ਜਾਰੀ ਕਰਨ ਦਾ ਵਿਸ਼ਵਾਸ ਦੁਆਇਆ ਸੀ। ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ। ਸਫਾਈ ਸੇਵਕਾਂ ਨੇ ਕਿਹਾ ਕਿ ਉਨਾਂ ਦੀ ਜਨਤਾ ਨਾਲ ਕੋਈ ਲਡ਼ਾਈ ਨਹੀਂ, ਉਨਾਂ ਦੀ ਲਡ਼ਾਈ ਸਰਕਾਰ ਨਾਲ ਹੈ। ਪਰ ਜੇਕਰ ਉਨਾਂ ਦੀਆਂ ਮੰਗਾਂ ਸਬੰਧੀ ਜਲਦ ਨੋਟਿਫਿਕੇਸ਼ਨ ਜਾਰੀ ਨਹੀਂ ਹੁੰਦਾ ਤਾਂ ਆਉਣ ਵਾਲੇ ਦਿਨਾਂ ਚ ਉਹ ਘਰਾਂ ਚੋ ਚੁੱਕਿਆ ਜਾ ਰਹਾ ਕੂਡ਼ਾ ਵੀ ਚੁਕਣਾ ਬੰਦ ਕਰ ਦੇਣਗੇ।






