16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ਼੍ਰੀ ਮੁਕਤਸਰ ਸਾਹਿਬ : ਸਕੂਲ, ਕਾਲਜ ਵੈਨ ਐਸੋਸੀਏਸ਼ਨ ਅਤੇ ਮਾਪਿਆਂ ਦੀ ਸਾੰਝੀ ਮੀਟਿੰਗ ਹੋਈ

ਸ਼੍ਰੀ ਮੁਕਤਸਰ ਸਾਹਿਬ : ਸਕੂਲ, ਕਾਲਜ ਵੈਨ ਐਸੋਸੀਏਸ਼ਨ ਅਤੇ ਮਾਪਿਆਂ ਦੀ ਸਾੰਝੀ ਮੀਟਿੰਗ ਹੋਈ

ਸਕੂਲ, ਕਾਲਜ ਦੇ ਵੈਨ ਚਾਲਕਾਂ ਤੇ ਮਾਪਿਆਂ ਨੇ ਸਰਕਾਰ ਨੂੰ ਕੀਤੀ ਸਕੂਲ, ਕਾਲਜ ਖੋਲ੍ਹਣ ਦੀ ਮੰਗ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਸਥਿਤ ਗੁਰਦੁਆਰਾ ਸ੍ਰੀ ਤਰਨਤਾਰਨ ਸਾਹਿਬ ਦੇ ਹਾਲ ਵਿੱਚ ਸਕੂਲ, ਕਾਲਜ ਵੈਨ ਐਸੋਸੀਏਸ਼ਨ ਅਤੇ ਮਾਪਿਆਂ ਦੀ ਸਾੰਝੀ ਮੀਟਿੰਗ ਹੋਈ। ਜਿਸ ਵਿੱਚ ਸਰਕਾਰ ਕੋਲੋਂ ਪੰਜਾਬ ਚ ਸਕੂਲ, ਕਾਲਜ ਖੋਲੇ ਜਾਣ ਦੀ ਮੰਜੂਰੀ ਦੇਣ ਦੀ ਮੰਗ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਸਕੂਲ, ਕਾਲਜ ਬੰਦ ਹੋਣ ਨਾਲ ਜਿੱਥੇ ਵਿਦਿਆਰਥੀਆਂ ਦੀ ਪਡ਼ਾਈ ਪ੍ਰਭਾਵਤ ਹੋ ਰਹੀ ਹੈ, ਉੱਥੇ ਹੀ ਵੈਨ ਚਾਲਕਾਂ ਦਾ ਭਵਿੱਖ ਤਬਾਹ ਹੋ ਰਿਹਾ ਹੈ।

ਇਸ ਵੇਲੇ ਜਿੱਥੇ ਸਾਰੇ ਸੰਸਥਾਨ, ਦੁਕਾਨਾਂ ਅਤੇ ਇੱਥੋਂ ਤੱਕ ਕਿ ਸ਼ਰਾਬ ਠੇਕੇ ਵੀ ਖੁੱਲੇ ਹੋਏ ਹਨ, ਤਾਂ ਸਕੂਲਾਂ, ਕਾਲਜਾਂ ਨੂੰ ਬੰਦ ਰਖਣ ਦਾ ਫੈਸਲਾ ਕਿੱਥੋਂ ਤੱਕ ਜਾਇਜ ਹੈ। ਇਸ ਲਈ ਸਰਕਾਰ ਨੂੰ ਸਕੂਲ, ਕਾਲਜਾਂ ਨੂੰ ਵੀ ਖੋਲਣ ਦੀ ਮੰਜੂਰੀ ਦੇਣੀ ਚਾਹੀਦੀ ਹੈ। ਮੀਟਿੰਗ ਮਗਰੋਂ ਸਮੂਹ ਵੈਨ ਚਾਲਕ ਤੇ ਮਾਪੇ ਰੋਸ ਮਾਰਚ ਕਰਦਿਆਂ ਡੀਸੀ ਦਫਤਰ ਪਹੁੰਚੇ ਅਤੇ ਪ੍ਰਸ਼ਾਸਨ ਨੂੰ ਸਰਕਾਰ ਦੇ ਨਾਮ ਸੰਬੋਧਿਤ ਮੰਗ ਪੱਤਰ ਵੀ ਦਿੱਤਾ।

Today Now News

RELATED ARTICLES
- Advertisment -

POPULAR POSTS