16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਐਤਕੀਂ ਬਿਲਾਸਪੁਰ (ਯਮੁਨਾਨਗਰ) ਵਿਖੇ ਸ਼੍ਰੀ ਕਪਾਲ ਮੋਚਨ - ਸ਼੍ਰੀ ਆਦਬਦ੍ਰੀ ਮੇਲਾ ਨਹੀਂ...

ਐਤਕੀਂ ਬਿਲਾਸਪੁਰ (ਯਮੁਨਾਨਗਰ) ਵਿਖੇ ਸ਼੍ਰੀ ਕਪਾਲ ਮੋਚਨ – ਸ਼੍ਰੀ ਆਦਬਦ੍ਰੀ ਮੇਲਾ ਨਹੀਂ ਲੱਗੇਗਾ : ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮੋਗਾ

ਕਰੋਨਾ ਦੇ ਫੈਲਾਅ ਨੂੰ ਰੋਕਣ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਲਿਆ ਫੈਸਲਾ

ਮੋਗਾ (ਹਰਪਾਲ ਸਹਾਰਨ) : ਹਰ ਸਾਲ ਬਿਲਾਸਪੁਰ (ਯਮੁਨਾਨਗਰ) ਵਿਖੇ ਲੱਗਣ ਵਾਲਾ ਸ਼੍ਰੀ ਕਪਾਲ ਮੋਚਨ – ਸ਼੍ਰੀ ਆਦਬਦ੍ਰੀ ਮੇਲਾ ਇਸ ਵਾਰ ਨਹੀਂ ਲੱਗੇਗਾ। ਇਸ ਸਬੰਧੀ ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਮੋਗਾ ਦੇ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਦੱਸਿਆ ਕਿ ਯਮੁਨਾਨਗਰ ਦੇ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਇਹ ਫੈਸਲਾ ਕਰੋਨਾ ਦੇ ਸੰਕਰਮਣ ਨੂੰ ਰੋਕਣ ਲਈ ਲਿਆ ਹੈ।

ਉਹਨਾਂ ਦੱਸਿਆ ਕਿ ਹਰ ਸਾਲ ਕੱਤਕ ਦੀ ਮੱਸਿਆ ਨੂੰ ਲਗਾਏ ਜਾਂਦੇ ਇਸ ਭਾਰੀ ਮੇਲੇ ਵਿੱਚ ਦੇਸ਼ ਵਿਦੇਸ਼ ਤੋਂ ਭਾਰੀ ਗਿਣਤੀ ਵਿੱਚ ਸ਼ਰਧਾਲੂ ਸ਼ਿਰਕਤ ਕਰਦੇ ਹਨ, ਜੋ ਇਸ ਵਾਰ ਸੰਭਵ ਨਹੀਂ ਹੋ ਸਕੇਗਾ। ਸ਼੍ਰੀ ਹੰਸ ਨੇ ਜ਼ਿਲ੍ਹਾ ਮੋਗਾ ਦੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਤੋਂ ਬਚਣ ਲਈ ਇਸ ਸਾਲ ਮੇਲੇ ਵਿੱਚ ਇਸ਼ਨਾਨ, ਪੂਜਾ ਕਰਨ ਆਦਿ ਲਈ ਨਾ ਜਾਣ।

Today Now News

RELATED ARTICLES
- Advertisment -

POPULAR POSTS