ਪੁਲਿਸ ਵੱਲੋਂ ਜ਼ਖਮੀ ਨੌਜਵਾਨ ਦੇ ਬਿਆਨਾਂ ਤੇ 11 ਲੋਕਾਂ ਵਿਰੁੱਧ ਕੇਸ ਦਰਜ ਕਰ ਕਾਰਵਾਈ ਸ਼ੁਰੂ

ਤਰਨਤਾਰਨ (ਰਿੰਪਲ ਗੋਲਣ) : ਜ਼ਿਲਾ ਤਰਨਤਾਰਨ ਅਧੀਨ ਪੈਂਦੇ ਪਿੰਡ ਕਾਲੇ ਵਿਖੇ ਹਥਿਆਰਬੰਦ ਇੱਕ ਦਰਜਨ ਦੇ ਕਰੀਬ ਵਿਅਕਤੀਆਂ ਵੱਲੋਂ ਜਾਨੋਂ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਉਣ ਅਤੇ ਇਕ ਨੌਜਵਾਨ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਥਾਣਾ ਭਿੱਖੀਵਿੰਡ ਦੀ ਪੁਲਿਸ ਵੱਲੋਂ ਜ਼ਖਮੀ ਨੌਜਵਾਨਾਂ ਦੇ ਬਿਆਨਾਂ ਤੇ 11 ਲੋਕਾਂ ਵਿਰੁੱਧ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮਨਪ੍ਰੀਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਕਾਲੇ ਨੇ ਦੱਸਿਆ ਕਿ ਬੀਤੀ ਰਾਤ ਸਾਰਾ ਪਰਿਵਾਰ ਘਰ ਵਿੱਚ ਸੁੱਤਾ ਹੋਇਆ ਸੀ ਤਾਂ ਰਾਤ ਕਰੀਬ 10:30 ਵਜੇ ਉਨ੍ਹਾਂ ਨੂੰ ਗਲੀ ਵਿੱਚ ਰੌਲਾ ਸੁਣਾਈ ਦਿੱਤਾ ਜਦ ਉਨ੍ਹਾਂ ਉੱਠ ਕੇ ਵੇਖਿਆ ਤਾਂ ਪਿੰਡ ਦਾ ਹੀ ਅੰਮ੍ਰਿਤਪਾਲ ਸਿੰਘ ਆਪਣੇ 10-11 ਸਾਥੀਆਂ ਨਾਲ ਹਥਿਆਰਬੰਦ ਲੈਸ ਹੋ ਕੇ ਖੜ੍ਹਾ ਸੀ ਜਿਸ ਨੇ ਲਲਕਾਰਾ ਮਾਰ ਕੇ ਆਖਿਆ ਕਿ ਇਸ ਨੂੰ ਸਾਡੀ ਜ਼ਮੀਨ ਵਿੱਚ ਸਟੇਡੀਅਮ ਬਣਾਉਣ ਦਾ ਮਜ਼ਾ ਚੁਕਾਉਣਾ ਹੈ ਅਤੇ ਆਪਣੀ ਬਾਰਾਂ ਬੋਰ ਰਾਈਫਲ ਨਾਲ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਜਿਸ ਕਰਕੇ ਉਨ੍ਹਾਂ ਨੇ ਲੁਕ ਛਿਪ ਕੇ ਆਪਣੀ ਜਾਨ ਬਚਾਈ ਬਚਾਉਣੀ ਪਈ ਜਦ ਕਿ ਉਸ ਦੇ ਪੈਰ ਉੱਪਰ ਸ਼ਰੇ ਵੀ ਲੱਗੇ ਤੇ ਓੁਹ ਜ਼ਖ਼ਮੀ ਹੋ ਗਿਆ। ਮਨਪ੍ਰੀਤ ਨੇ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਸਾਡੇ ਘਰ ਵਿੱਚ ਇੱਟਾਂ ਰੋੜਿਆਂ ਦਾ ਪਥਰਾਅ ਵੀ ਕੀਤਾ ਗਿਆ । ਜਿਸ ਕਰ ਕੇ ਆਂਢ ਗੁਆਂਢ ਦੇ ਲੋਕ ਇਕੱਠੇ ਹੋਣ ਕਰਕੇ ਉਕਤ ਵਿਅਕਤੀ ਮੌਕੇ ਤੋਂ ਭੱਜ ਗਏ । ਉਧਰ ਇਸ ਸਬੰਧੀ ਏ.ਐੱਸ.ਆਈ ਮੇਜਰ ਸਿੰਘ ਨੇ ਦੱਸਿਆ ਕਿ ਮੁੱਦਈ ਦੇ ਬਿਆਨਾਂ ਤੇ ਅੰਮ੍ਰਿਤਪਾਲ ਸਿੰਘ ਪੁੱਤਰ ਗੁਰਬਖਸ਼ ਸਿੰਘ ਮਨਪ੍ਰੀਤ ਸਿੰਘ ਪੁੱਤਰ ਅੰਗਰੇਜ਼ ਸਿੰਘ ਗੁਰਸੇਵਕ ਸਿੰਘ ਪੁੱਤਰ ਲਖਬੀਰ ਸਿੰਘ ਅਤੇ ਲਖਵੀਰ ਸਿੰਘ ਉਰਫ ਲੱਖਾ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਕਾਲੇ ਅਤੇ 5-7 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 54 ਧਾਰਾ 307,336,506,323 ਅਸਲਾ ਐਕਟ 25/27/54/59 ਅਧੀਨ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਇਕ ਦੋਸ਼ੀ ਲਖਬੀਰ ਸਿੰਘ ਨੂੰ ਗਿ੍ਫ਼ਤਾਰ ਕਰ ਜੇਲ ਭੇਜ ਦਿੱਤਾ ਹੈ ਤੇ ਬਾਕੀ ਦੋਸ਼ੀਆ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।






