16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਚੱਲਿਆ ਗੋਲੀਆਂ ।

ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਚੱਲਿਆ ਗੋਲੀਆਂ ।

ਦੋਨਾਂ ਧਿਰਾਂ ਦਾ ਇਕ ਇਕ ਬੰਦਾ ਹੋਇਆ ਜ਼ਖਮੀ ।

ਤਰਨਤਾਰਨ (ਜਸਵੀਰ ਸਿੰਘ ) : ਤਰਨਤਾਰਨ ਨੇੜੇ ਪਿੰਡ ਸੇਰੋ ਢੋਟੀਆ ਰੋਡ ਉਪਰ ਜਮੀਨ ਦਾ ਵਿਵਾਦ ਚਲ ਰਿਹਾ ਸੀ । ਜਿਸ ਵਿੱਚ ਅਜ ਸਵੇਰੇ ਇਕ ਧਿਰ ਵਲੋ ਆਪਣੀ ਜਮੀਨ ਵਿਚ ਟੈਰਕਟਰ ਨਾਲ ਜਮੀਨ ਵਾਹ ਰਹੇ ਸਨ ਕਿ ਦੂਜੀ ਧਿਰ ਦੇ ਬੰਦੇ ਵੀ ਓਥੇ ਆ ਗਏ । ਦੋਵਾਂ ਪਾਰਟੀਆਂ ਵਿਚ ਜਮੀਨ ਦੇ ਵਿਵਾਦ ਨੂੰ ਲੈ ਕੇ ਆਹਮਣੇ-ਸਾਹਮਣੇ ਗੋਲੀਆਂ ਚਲਾਈਆਂ ਗਈਆਂ । ਜਿਸ ਨਾਲ ਦੋਵਾਂ ਪਾਰਟੀਆਂ ਦੇ ਇਕ ਇਕ ਵਿਅਕਤੀ ਜਖਮੀ ਹੋ ਗਏ । ਘਟਨਾ ਦੀ ਸੂਚਨਾ ਮਿਲਦੇ ਸਾਰ ਥਾਣਾ ਐਸ.ਐਚ.ਉ. ਐਡੀਸ਼ਨਲ ਚਰਨ ਸਿੰਘ ਮੌਕੇ ਤੇ ਪੁਲਿਸ ਪਾਰਟੀ ਸਮੇਤ ਪੁੱਜੇ ਤੇ ਜਖਮੀਆ ਨੁੰ ਇਲਾਜ ਲਈ ਅੰਮ੍ਰਿਤਸਰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾ ਦਿਤਾ ਗਿਆ । ਡੀ ਐਸ ਪੀ ਪੱਟੀ ਦੇ ਕੁਲਵਿੰਦਰ ਸਿੰਘ ਨੇ ਦਸਿਆ ਕਿ ਅਜ ਸਵੇਰੇ, ਪਿੰਡ ਸੇਰੋ ਢੋਟੀਆ ਰੋਡ ਉਪਰ ਜਮੀਨ ਦੇ ਵਿਵਾਦ ਨੂੰ ਲੈ ਕੇ ਗੋਲੀਆਂ ਚਲੀਆਂ । ਜਿਸ ਵਿਚ,ਅੰਗਰੇਜ ਸਿੰਘ ਪੁੱਤਰ ਬਖਸੀਸ ਸਿੰਘ ਵਾਸੀ ਛਾਪਾਵਾਲੀ ਨੇੜੇ ਮਲੋਟ ਦੀ ਅੰਮ੍ਰਿਤਸਰ ਜਾ ਕੇ ਮੌਤ ਹੋ ਗਈ ਅਤੇ ਜਖਮੀ ਕਰਨ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀ ਸੇਰੋ ਹਸਪਤਾਲ ਚ ਦਾਖ਼ਲ ਹੈ । ਪਰਵਾਰ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਗਿਆ ਹੈ ।

Today Now News

RELATED ARTICLES
- Advertisment -

POPULAR POSTS