16 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਖੇਮਕਰਨ ਦੇ ਬਹਾਦਰ ਨਗਰ ਰੋਡ ਅੱਡਾ ਵਲਟੋਹਾ ਵਿਖੇ ਪਾਣੀ ਦਾ ਨਿਕਾਸ ਨਾ...

ਖੇਮਕਰਨ ਦੇ ਬਹਾਦਰ ਨਗਰ ਰੋਡ ਅੱਡਾ ਵਲਟੋਹਾ ਵਿਖੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਦੁਕਾਨਦਾਰ ਪਰੇਸ਼ਾਨ

ਢਾਈ ਮਹੀਨੇ ਪਹਿਲਾਂ ਲਿਖਤੀ ਦਰਖਾਸਤ ਦੇਣ ਦੇ ਬਾਵਜੂਦ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕੋਈ ਧਿਆਨ ਨਹੀਂ

ਤਰਨਤਾਰਨ (ਰਿੰਪਲ ਗੋਲਣ) : ਹਲਕਾ ਖੇਮਕਰਨ ਦੇ ਅਧੀਨ ਪੈਂਦੇ ਬਹਾਦਰ ਨਗਰ ਰੋੜ ਅੱਡਾ ਵਲਟੋਹਾ ਵਿਖੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਦੁਕਾਨਦਾਰ ਪਿਛਲੇ ਅੱਠ ਮਹੀਨਿਆਂ ਤੋਂ   ਹੋ ਰਹੇ ਹਨ ਡਹਾਢੇ ਪਰੇਸ਼ਾਨ ਹੋ ਰਹੇ ਹਨ

ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਾਬਕਾ ਚੇਅਰਮੈਨ ਪ੍ਰਤਾਪ ਸਿੰਘ ਵਲਟੋਹਾ ਨੇ ਕਿਹਾ ਕਿ ਲਗਭਗ ਢਾਈ ਮਹੀਨੇ ਪਹਿਲਾਂ ਅਸੀਂ ਇਸ ਦੀ ਲਿਖਤੀ ਦਰਖਾਸਤ ਬਲਾਕ ਵਲਟੋਹਾ ਨੂੰ ਦੇ ਚੁੱਕੇ ਹਾਂ ਪਰ ਪ੍ਰਸ਼ਾਸਨ ਦੇ ਅਧਿਕਾਰੀਆਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਪਿਛਲੀ ਅਕਾਲੀ ਸਰਕਾਰ ਦੌਰਾਨ  ਪਾਣੀ ਦਾ ਨਿਕਾਸ ਬਹੁਤ ਵਧੀਆ ਹੋਇਆ ਸੀ ਪਰ ਪਿਛਲੇ ਅੱਠ ਮਹੀਨਿਆਂ ਤੋਂ ਇਹ ਪਾਣੀ ਦਾ ਨਿਕਾਸ ਬਿਲਕੁਲ ਬੰਦ ਹੋ ਚੁੱਕਾ ਹੈ ਜਿਸ ਨਾਲ ਅਕਾਲੀ ਦਲ ਲੋਕਾਂ ਦੇ ਘਰਾਂ ਵਿਚ ਤ੍ਰੇੜਾਂ ਪੈ ਚੁੱਕੀਆਂ ਨੇ ਅਤੇ ਦੁਕਾਨਾਂ ਦੇ ਫ਼ਰਸ਼ ਅਤੇ ਨੁਕਸਾਨੀਆਂ ਜਾ ਚੁੱਕੀਆਂ ਹਨ। ਦੁਕਾਨਾਂ ਅੱਗੇ ਬਦਬੂ ਦਾਰ ਗੰਦਾ ਪਾਣੀ ਖੜ੍ਹਾ ਹੋਣ ਕਰਕੇ ਬੀਮਾਰੀਆਂ ਨੂੰ ਸੱਦਾ ਦੇ ਰਿਹਾ । ਉਨ੍ਹਾਂ ਜੇ ਪ੍ਰਸ਼ਾਸਨ ਨੇ ਇਸ ਮਸਲੇ ਵੱਲ ਧਿਆਨ ਨਾ ਦਿੱਤਾ ਤਾਂ ਦੁਕਾਨਦਾਰਾਂ ਅਤੇ ਅੱਡਾ ਵਾਸੀਆਂ ਵਲੋਂ ਇੱਕ ਅਪ੍ਰੈਲ ਤੋਂ ਬੀ ਡੀ ਪੀ ਉ ਵਲਟੋਹਾ ਦਾ ਅਣਮਿੱਥੇ ਸਮੇਂ ਲਈ ਘਿਰਾਓ ਕੀਤਾ ਜਾਵੇਗਾ।ਇਸ ਸਬੰਧੀ ਅੱਡਾ ਵਲਟੋਹਾ ਦੇ‌ ਸਰਪੰਚ ਦਵਿੰਦਰ ਸਿੰਘ ਨੇ ਗਲਬਾਤ ਕਰਦਿਆਂ ਕਿਹਾ ਕਿ ਵਲਟੋਹਾ ਰੋਡ ਉੱਚੀ ਹੋਣ ਕਰਕੇ ਪਾਣੀ ਦਾ ਨਿਕਾਸ ਰੁਕਿਆਂ ਹੈ ਹੁਣ ਬੀ ਡਬਲਯੂ ਡੀ ਵਲੋਂ ਵਲਟੋਹਾ ਰੋਡ ਤੇ ਨਾਲੇ ਬਨਾਏ ਜਾ ਰਹੇ ਹਨ ਜਲਦ ਹੀ ਇਸ ਮਸਲੇ ਦਾ ਹੱਲ ਹੋਵੇਗਾ।

Today Now News

RELATED ARTICLES
- Advertisment -

POPULAR POSTS