ਪ੍ਰਸ਼ਾਸਨ ਵੱਲੋਂ ਪਾਏ ਦਬਾਅ ਕਾਰਨ ਦੁਕਾਨਦਾਰਾ ਨੇ ਕਿਸਾਨ ਸੰਘਰਸ਼ ਕਮੇਟੀ ਨੂੰ ਪੂਰਾ ਸਮਰਥਨ ਹੀ ਨਹੀ ਦਿੱਤਾ

ਭਿੱਖੀਵਿੰਡ (ਰਿੰਪਲ ਗੋਲਣ) : ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਜਿਥੇ ਪੰਜਾਬ ਸਰਕਾਰ ਵੱਲੋਂ ਲਾਕਡਾਊਨ ਕਰ ਦਿੱਤਾ ਗਿਆ ਹੈ ਉਥੇ ਹੀ ਦੁਕਾਨਦਾਰਾਂ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਦਾ ਡਟਵਾਂ ਵਿਰੋਧ ਵੀ ਜਗ੍ਹਾ ਜਗ੍ਹਾ ਵੇਖਣ ਨੂੰ ਮਿਲ ਰਿਹਾ ਹੈ । ਜਿਸ ਦੇ ਚੱਲਦਿਆਂ ਅੱਜ ਅੱਡਾ ਭਿੱਖੀਵਿੰਡ,ਦਿਆਲਪੁਰਾ ਵਿਖੇ ਸਾਝੇ ਕਿਸਾਨ ਸੰਝੁਕਤ ਮੋਰਚੇ ਦੇ ਆਗੂਆਂ ਅਤੇ ਸਮੂਹ ਦੁਕਾਨਦਾਰਾਂ ਵੱਲੋਂ ਅੱਜ ਦਿਨ ਸ਼ਨੀਵਾਰ ਨੂੰ ਸਰਕਾਰ ਵੱਲੋਂ ਜੋ ਲਾਕਡਾਊਨ ਕੀਤਾ ਗਿਆ ਹੈ ਉਸ ਦਾ ਵਿਰੋਧ ਕਰਦਿਆਂ ਦੁਕਾਨਾ ਖੋਲਣ ਦੀ ਗੱਲ ਕਹੀ ਜਾ ਰਹੀ ਸੀ। ਜੋ ਕਿ ਕਿਤੇ ਨਾ ਕਿਤੇ ਦੁਕਾਨਦਾਰਾ ਤੇ ਪ੍ਰਸ਼ਾਸ਼ਨ ਵੱਲੋਂ ਪਾਏ ਦਬਾਅ ਕਾਰਨ ਦੁਕਾਨਦਾਰਾ ਨੇ ਕਿਸਾਨ ਸੰਘਰਸ਼ ਕਮੇਟੀ ਨੂੰ ਸਮਰਥਨ ਹੀ ਨਹੀ ਦਿੱਤਾ । ਜਿਸ ਨੂੰ ਦੇਖਦਿਆਂ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਅੱਜ ਅੱਡਾ ਦਿਆਲਪੁਰਾ ਵਿੱਚ ਕਿਸਾਨਾਂ ਵੱਲੋਂ ਇਕੱਤਰ ਹੋ ਕੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਜ਼ਾਹਿਰ ਕੀਤਾ ।






