16.6 C
Chandigarh

TODAY NOW NEWS

Thursday, March 19, 2026
Homeਚੰਡੀਗੜ੍ਹਕਸ਼ਮੀਰ ਦੇ ਵਿੱਚ ਪੰਜਾਬੀ ਫਿਲਮ "ਹਰਫ਼ ਏ ਲਵ ਸਟੋਰੀ" ਦੀ ਸ਼ੂਟਿੰਗ ਮੁਕੰਮਲ...

ਕਸ਼ਮੀਰ ਦੇ ਵਿੱਚ ਪੰਜਾਬੀ ਫਿਲਮ “ਹਰਫ਼ ਏ ਲਵ ਸਟੋਰੀ” ਦੀ ਸ਼ੂਟਿੰਗ ਮੁਕੰਮਲ : ਨਿਰਮਾਤਾ ਬੌਬ ਖਹਿਰਾ

ਚੰਡੀਗੜ 08 ਸਤੰਬਰ ( ਬਿਊਰੋ) ਭਾਰਤ ਦੇ ਹਿੱਸੇ ਕਸ਼ਮੀਰ ਨੂੰ ਲੋਕ ਹਮੇਸ਼ਾ ਹੀ ਜਨਤ ਦੱਸਦੇ ਹਨ ਤੇ ਕਿਹਾ ਜਾਂਦਾ ਹੈ ਕਿ ਇਹ ਜਮੀਨ ਤੇ ਹੀ ਸਵਰਗ ਹੈ ਬਹੁਤ ਸਾਰੀਆਂ ਬੋਲੀਵੁਡ ਹੌਲੀਵੁੱਡ ਦੀਆਂ ਫ਼ਿਲਮਾਂ ਦੀ ਸ਼ੂਟਿੰਗ ਇਥੋਂ ਦੀਆਂ ਹਸੀਨ ਵਾਦੀਆਂ ਦੇ ਵਿੱਚ ਹੋ ਚੁੱਕੀਆਂ ਹਨ ਤੇ ਸੁਪਰ ਡੁਪਰ ਹਿੱਟ ਰਹੀਆਂ ਹਨ ! ਅੱਜ ਕੱਲ ਇੱਕ ਪੋਲੀਵੁੱਡ ਦੀ ਪੰਜਾਬੀ ਫਿਲਮ ਦੀ ਸ਼ੂਟਿੰਗ ਬੀਤੇ ਦਿਨੀ ਮੁਕੰਮਲ ਹੋਈ ਹੈ !

ਖਹਿਰਾ ਪ੍ਰੋਡਕਸ਼ਨ ਬੈਨਰ ਹੇਠ ਬਣ ਰਹੀ ਆਉਣ ਵਾਲੀ ਪੰਜਾਬੀ ਫਿਲਮ “ਹਰਫ਼ ਏ ਲਵ ਸਟੋਰੀ” ਦੀ ਸ਼ੂਟਿੰਗ ਮੁਕੰਮਲ ਹੋਈ ਜੋ ਕਸ਼ਮੀਰ ਦੀਆਂ ਬਾਕਮਾਲ ਲੋਕੇਸ਼ਨਾਂ ਦੇ ਵਿੱਚ ਸ਼ੂਟ ਹੋਈ ਹੈ ! ਫ਼ਿਲਮ ਦੇ ਨਿਰਮਾਤਾ ਤੇ ਅਦਾਕਾਰ ਬੌਬ ਖਹਿਰਾ ਨੇ ਫਿਲਮ ਦੇ ਬਾਰੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਪੰਜਾਬੀ ਫਿਲਮ ਦੀ ਸ਼ੂਟਿੰਗ ਜੰਮੂ ਕਸ਼ਮੀਰ ਦੇ ਹਿੱਸਿਆਂ ਦੇ ਵਿੱਚ ਹੋਈ ਹੈ ਅਕਸਰ ਦਰਸ਼ਕਾਂ ਨੇ ਜਿਆਦਾ ਇਥੋਂ ਦੀਆ ਹਸੀਨ ਵਾਦੀਆਂ ਨੂੰ ਬਾਲੀਵੁੱਡ ਦੀਆਂ ਫ਼ਿਲਮਾਂ ਦੇ ਵਿੱਚ ਵੇਖਿਆ ਹੋਵੇਗਾ ਪਰ ਇਸ ਵਾਰ ਦਰਸ਼ਕਾਂ ਦੇ ਲਈ ਅਸੀਂ ਇਹੋ ਜਿਹੀਆਂ ਸੁੰਦਰ ਲੌਕੇਸ਼ਨਾਂ ਤੇ ਪੰਜਾਬੀ ਫਿਲਮ ਨੂੰ ਸ਼ੂਟ ਕੀਤਾ ਹੈ ਜੋ ਸਭ ਲੋਕ ਵੇਖ ਕੇ ਪਸੰਦ ਕਰਨਗੇ ! ਪੰਜਾਬੀ ਫਿਲਮ “ਹਰਫ਼ ਏ ਲਵ ਸਟੋਰੀ” ਨਾਮ ਤੋਂ ਹੀ ਪਤਾ ਚਲਦਾ ਹੈ ਕੇ ਇਹ ਫਿਲਮ ਜਰੂਰ ਰੋਮਾਂਟਿੰਗ ਵੀ ਹੋਵੇਗੀ ! ਬੌਬ ਖਹਿਰਾ ਨੇ ਦੱਸਿਆ ਕੇ ਇਹ ਇੱਕ ਪਿਆਰ ਭਰੀ ਕਹਾਣੀ ਤੇ ਅਧਾਰਿਤ ਹੈ ਜੋ ਇੱਕ ਵਿਗੜੇ ਹੋਏ ਇਨਸਾਨ ਨੂੰ ਮਾੜੇ ਰਸਤੇ ਤੋਂ ਇੱਕ ਚੰਗੇ ਰਸਤੇ ਦੇ ਵੱਲ ਲੈ ਜਾਂਦੀ ਹੈ ਜੋ ਸਾਡੇ ਯੂਥ ਨੂੰ ਇੱਕ ਚੰਗਾ ਸੰਦੇਸ਼ ਵੀ ਦੇਵੇਗੀ ! ਇਹ ਫਿਲਮ ਜਿਥੇ ਲਵ ਸਟੋਰੀ ਹੈ ਉਸ ਦੇ ਨਾਲ ਨਾਲ ਐਕਸ਼ਨ ਦੇ ਨਾਲ ਵੀ ਭਰਪੂਰ ਹੈ ਤੇ ਅਸੀਂ ਕਹਿ ਸਕਦੇ ਹਾ ਕਿ ਇੱਕ ਮਿਕਸ ਤੜਕਾ ਵੀ ਹੈ ਸਾਡੀ ਆਉਣ ਵਾਲੀ ਇਹ ਪੰਜਾਬੀ ਫਿਲਮ !

ਬੌਬ ਖਹਿਰਾ ਨੇ ਦੱਸਿਆ ਕੇ ਇਸ ਫਿਲਮ ਦੇ ਵਿੱਚ ਬਹੁਤ ਨਾਮੀ ਕਲਾਕਾਰ ਕੰਮ ਕਰਦੇ ਹੋਏ ਨਜ਼ਰ ਆਉਣਗੇ ਜਿੰਨਾ ਦੇ ਵਿੱਚ ਮੁੱਖ ਭੂਮਿਕਾ ਦੇ ਵਿੱਚ ਹਨ ਅਦਾਕਾਰ ਸੰਸਾਰ ਸੰਧੂ ਤੇ ਅਦਾਕਾਰਾ ਨੇ ਆਰਤੀ ਜਿੰਨਾ ਨੇ ਇਸ ਫਿਲਮ ਦੀ ਸ਼ੂਟਿੰਗ ਦੇ ਦੌਰਾਨ ਬਹੁਤ ਸਖਤ ਮਿਹਨਤ ਕੀਤੀ ਹੈ ਇਨ੍ਹਾਂ ਤੋਂ ਇਲਾਵਾ ਨੀਟੂ ਪੰਧੇਰ,ਮੀਰ ਸਰਵਰ, ਬੱਬਰ ਗਿੱਲ ,ਬੌਬ ਖਹਿਰਾ, ਸੁਦਾਮ ਆਦਿ ਹਨ ! ਇਸ ਫਿਲਮ ਦੇ ਵਿੱਚ ਬਹੁਤ ਸਾਰੇ ਨਵੇਂ ਕਲਾਕਾਰਾਂ ਦੇ ਚੇਹਰੇ ਵੀ ਵੇਖਣ ਨੂੰ ਮਿਲਣਗੇ ਜੋ ਕਸ਼ਮੀਰ ਦੇ ਹੀ ਕਲਾਕਾਰ ਹਨ ! ਇਸ ਫਿਲਮ ਦੀ ਕਹਾਣੀ ਬੱਬਰ ਗਿੱਲ ਨੇ ਲਿਖੀ ਹੋਈ ਹੈ ਤੇ ਫਿਲਮ ਦੇ ਨਿਰਦੇਸ਼ਕ ਹਨ ਸੁਜ਼ਾਦ ਇਕ਼ਬਾਲ ਖ਼ਾਨ, ਤੇ ਫਿਲਮ ਨੂੰ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ ਹੈ ਬਹੁਤ ਹੀ ਸੂਝਵਾਨ ਡੀ.ਓ.ਪੀ ਗੁਰਵਿੰਦਰ ਸਿੱਧੂ ਤੇ ਫਿਲਮ ਦੇ ਨਿਰਮਾਤਾ ਹਨ ਬੌਬ ਖਹਿਰਾ !

ਬੌਬ ਖਹਿਰਾ ਨੇ ਦੱਸਿਆ ਕੇ ਫਿਲਮ ਦੀ ਸ਼ੂਟਿੰਗ ਜਿੰਨੇ ਦਿਨ ਵੀ ਚੱਲੀ ਹੈ ਉਸ ਦਾ ਤਾ ਸਾਨੂੰ ਪਤਾ ਵੀ ਨਹੀਂ ਲੱਗਾ ਕੇ ਕਦੋ ਖ਼ਤਮ ਹੋ ਗਈ ਹੈ ਮੈਂ ਆਪਣੀ ਫਿਲਮ ਦੀ ਸਾਰੀ ਟੀਮ ਦਾ ਧੰਨਵਾਦ ਕਰਦਾ ਹਾ ਕਿ ਉਨ੍ਹਾਂ ਨੇ ਇੱਕ ਪਰਿਵਾਰ ਦੀ ਤਰਾਂ ਸ਼ੂਟਿੰਗ ਦੌਰਾਨ ਮਹਿਸੂਸ ਕਰਵਾ ਦਿੱਤਾ ਸੀ ਕਿ ਅਸੀਂ ਸਾਰੇ ਇੱਕ ਪਰਿਵਾਰ ਦੇ ਹੀ ਮੈਂਬਰ ਹਾ ਉਸ ਦੇ ਨਾਲ ਨਾਲ ਕਸ਼ਮੀਰ ਦੇ ਉਨ੍ਹਾਂ ਸਾਰੇ ਲੋਕਾਂ ਦਾ ਜਿੰਨਾ ਨੇ ਸ਼ੂਟਿੰਗ ਦੇ ਦੌਰਾਨ ਸਾਨੂੰ ਸਹਿਯੋਗ ਕੀਤਾ ਹੈ !

Today Now News

RELATED ARTICLES
- Advertisment -

POPULAR POSTS