ਐਸ.ਡੀ ਸਭਾ ਦੇ ਜਨਰਲ ਸਕੱਤਰ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਨੇ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਨਵਾਂ ਜਨਰਲ ਸਕੱਤਰ ਸ਼ਿਵ ਸਿੰਗਲਾ ਨੂੰ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ

ਬਰਨਾਲਾ (ਕਰਨਪਰੀਤ ਧੰਦਰਾਲ) : ਵਿਦਿਅੱਕ ਸੰਸਥਾ ਐੱਸ.ਡੀ ਸਭਾ ਦੀ ਅਹਿਮ ਮੀਟਿੰਗ ਸਭਾ ਦੇ ਜਨਰਲ ਸਕੱਤਰ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਦੀ ਅਗਵਾਈ ਹੇਠ ਐਸ.ਐਸ.ਡੀ ਕਾਲਜ ਬਰਨਾਲਾ ਵਿਖੇ ਹੋਈ। ਜਿਸ ਵਿਚ ਹੋਰਨਾਂ ਤੋਂ ਇਲਾਵਾ ਵਿਜੇ ਕੁਮਾਰ ਗਰਗ, ਸ਼ਿਵ ਸਿੰਗਲਾ, ਡਾ: ਰਾਕੇਸ਼ ਜਿੰਦਲ, ਨੀਰਜ ਜਿੰਦਲ, ਸਤਪਾਲ ਗਾਂਧੀ, ਐਡਵੋਕੇਟ ਲੋਕੇਸ਼ਵਰ ਸੇਵਕ, ਐਡਵੋਕੇਟ ਕੁਲਵੰਤ ਰਾਏ, ਸੁਰੇਸ਼ ਥਾਪਰ, ਪਰਵੀਨ ਕੁਮਾਰ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਮੈਂਬਰ ਸ਼ਾਮਲ ਹੋਏ। ਇਸ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸਭਾ ਦੇ ਵਿਛੜੇ ਮੈਂਬਰਾਂ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਐਸ.ਡੀ ਸਭਾ ਦੇ ਜਨਰਲ ਸਕੱਤਰ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਨੇ ਆਪਣੀ ਸਿਹਤ ਦਾ ਹਵਾਲਾ ਦਿੰਦੇ ਹੋਏ ਆਪਣੀ ਜਗ੍ਹਾ ’ਤੇ ਨਵਾਂ ਜਨਰਲ ਸਕੱਤਰ ਸ਼ਿਵ ਸਿੰਗਲਾ ਨੂੰ ਬਣਾਉਣ ਦਾ ਪ੍ਰਸਤਾਵ ਪੇਸ਼ ਕੀਤਾ, ਜਿਸ ਨੂੰ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਇਸ ਤੋਂ ਇਲਾਵਾ ਐੱਸ.ਡੀ ਸੀਨੀਅਰ ਸੈਕੰਡਰੀ ਸਕੂਲ ਅਤੇ ਐੱਸ.ਡੀ ਸਕੂਲ ਦਾ ਮੈਨੇਜਰ ਐਡਵੋਕੇਟ ਕੁਲਵੰਤ ਰਾਏ ਗੋਇਲ ਨੂੰ ਅਤੇ ਐਨ.ਐੱਮ.ਐੱਸ.ਡੀ ਸਕੂਲ ਦਾ ਮੈਨੇਜਰ ਵਿਜੇ ਕੁਮਾਰ ਗਰਗ ਨੂੰ ਨਿਯੁਕਤ ਕੀਤਾ ਗਿਆ। ਐਸ.ਡੀ ਸਭਾ ਦੇ ਨਵ ਨਿਯੁਕਤ ਜਨਰਲ ਸਕੱਤਰ ਸ਼ਿਵ ਸਿੰਗਲਾ ਨੇ ਸਮੂਹ ਮੈਂਬਰਾਂ ਅਤੇ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਦੋਂ 1983 ਵਿੱਚ ਜਦੋਂ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਸਭਾ ਦੇ ਜਨਰਲ ਸਕੱਤਰ ਬਣੇ ਸਨ ਤਾਂ ਉਸ ਵੇਲੇ ਸਭਾ ਤਿੰਨ ਹਜ਼ਾਰ ਰੁਪਏ ਦੇ ਘਾਟੇ ਵਿੱਚ ਸੀ ਅਤੇ ਅੱਜ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਜੀ ਦੀ ਅਗਵਾਈ ਵਿਚ ਇੰਨੀ ਜ਼ਿਆਦਾ ਤਰੱਕੀ ਕਰ ਲਈ ਹੈ ਅਤੇ ਹੁਣ ਹੁਣ ਆਪਾਂ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਐਡਵੋਕੇਟ ਸ਼ਿਵਦਰਸ਼ਨ ਸ਼ਰਮਾ ਜੀ ਨੇ ਜਿਸ ਰਾਹ ’ਤੇ ਸਭਾ ਨੂੰ ਤੋਰਿਆ ਹੈ ਆਪਾਂ ਇਸ ਨੂੰ ਹੋਰ ਵੀ ਅੱਗੇ ਲੈ ਕੇ ਜਾਈਏ। ਇਸ ਮੌਕੇ ਐਸ.ਡੀ ਸਭਾ ਦੇ ਸਾਰੇ ਮੈਂਬਰਾਂ ਨੇ ਸ਼ਿਵ ਸਿੰਗਲਾ ਨੂੰ ਆਪਣੇ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।





