ਜਾਨ ਤੋਂ ਮਾਰਨ ਦੀ ਧਮਕੀ ਭਰੇ ਪੱਤਰ ਵਿਚ ਲਿਖਿਆ ਕਿ ਤੂੰ ਅੱਤਵਾਦੀਆਂ ਦੇ ਪੁਤਲੇ ਸਾੜਦਾ ਹੈ ਤੈਨੂੰ ਬਖਸ਼ਿਆ ਨਹੀਂ ਜਾਵੇਗਾ ਪੁਲੀਸ ਵਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ।

ਤਰਨ ਤਾਰਨ (ਜਸਬੀਰ ਸਿੰਘ) : ਤਰਨਤਾਰਨ ਸ਼ਿਵ ਸੈਨਾ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ ਵਲੋਂ ਮਿਲਿਆ ਧਮਕੀ ਭਰਿਆ ਪੱਤਰ ਜਾਨ ਤੋਂ ਮਾਰਨ ਦੀ ਧਮਕੀ ਪੱਤਰ ਵਿਚ ਲਿਖਿਆ ਕਿ ਨੂੰ ਅੱਤਵਾਦੀਆਂ ਦੇ ਪੁਤਲੇ ਸਾੜਦਾ ਹੈ ਤੈਨੂੰ ਬਖਸ਼ਿਆ ਨਹੀਂ ਜਾਵੇਗਾ ।
ਇਸ ਬਾਰੇ ਜਾਣਕਾਰੀ ਦਿੰਦਿਆਂ ਅਸ਼ਵਨੀ ਕੁਮਾਰ ਕੁੱਕੂ ਨੇ ਕਿਹਾ ਕਿ ਉਹ ਜਦ ਆਪਣੇ ਦਫਤਰ ਪੁੱਜੇ ਤਾਂ ਉਨਾਂ ਨੂੰ ਆਪਣੇ ਇੱਕ ਪੱਤਰ ਮਿਲਿਆ । ਜਿਸ ਵਿਚ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ । ਉਨ੍ਹਾਂ ਕਿਹਾ ਕਿ ਪੱਤਰ ਵਿਚ ਲਿਖਿਆ ਹੈ ਕਿ ਤੂੰ ਮਾਨ ਅਤੇ ਪੰਨੂ ਦੇ ਪੁਤਲੇ ਫੂਕੇ ਹਨ ਤੂੰ ਜ਼ਿਆਦਾ ਹਿੰਦੂ ਬਣਦਾ ਹੈ ਤੈਨੂੰ ਗੋਲੀ ਮਾਰ ਦਿਆਂਗੇ । ਇਹ ਪੱਤਰ ਰਾਜੂ ਸਿੰਘ ਵਲੋਂ ਜਾਰੀ ਕੀਤਾ ਗਿਆ ਹੈ । ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਨੇ ਕਿਹਾ ਕਿ ਉਹ ਅੱਤਵਾਦ ਖਿਲਾਫ ਲੜਦੇ ਰਹੇ ਹਨ ਅਤੇ ਦੇਸ਼ ਏਕਤਾ ਅਖੰਡਤਾ ਲਈ ਲੜਦੇ ਰਹਿਣਗੇ ।
ਇਸ ਮੌਕੇ ਡੀ.ਐੱਸ.ਪੀ. ਸਿਟੀ ਸੁੱਚਾ ਸਿੰਘ ਬੱਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਪੁਲੀਸ ਦੇ ਧਿਆਨ ਵਿਚ ਆ ਚੁੱਕਾ ਹੈ ਇਸਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਦੋਸ਼ੀ ਪਾਏ ਗਏ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ ।






