16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ਼ਿਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਵੱਲੋ ਧਰਮੀ ਫੌਜੀਆਂ ਦੇ ਆਸਰਤਾ...

ਸ਼ਿਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਵੱਲੋ ਧਰਮੀ ਫੌਜੀਆਂ ਦੇ ਆਸਰਤਾ ਲਈ ਕੀਤਾ ਨੋਕਰੀਆ ਦਾ ਐਲਾਨ ਬਹੁਤ ਸਲਘਾਯੋਗ ਕਦਮ

ਧਰਮੀ ਫੌਜੀਆ ਦੇ ਬੱਚਿਆਂ ਲਈ ਪੋਤੀਆਂ ਲਈ ਐਸ ਜੀ ਪੀ ਸੀ ਦੀ ਟਾਸਕ ਫੋਰਸ ਵਿਚ ਵਿਸੇਸ ਭਰਤੀ ਦਾ ਮੌਕਾ ਦਿੱਤਾ

ਬਰਨਾਲਾ (ਕਰਨਪ੍ਰੀਤ ਧੰਦਰਾਲ) : 37 ਵਰੇ ਗੁਜ਼ਰ ਗਏ ਸਾਕਾ ਨੀਲਾ ਤਾਰਾ ਨੂੰ ਜਿਥੇ ਆਮ ਸਿੱਖਾਂ ਨੇ ਬਹੂਤ ਤਸੀਹੇ ਝੱਲੇ ਓਥੇ 6600 ਦੇ ਕਰੀਬ ਧਰਮੀ ਫੌਜੀ ਆਪਣੀਆਂ ਬੈਰਕਾਂ ਛੱਡ ਕੇ ਰੋਸ ਵਜੋਂ ਘਰਾ ਨੂੰ ਆ ਗਏ ਸਨ ਜਿਨ੍ਹਾਂ ਵਿੱਚੋਂ 322 ਜਿੰਨਾ ਨੂੰ ਕੋਰਟ ਮਾਰਸ਼ਲ ਕਰਕੇ ਸਜਾ ਮਿਲੀ ਸੀ ਓਹਨਾ ਨੂੰ ਛੱਡ ਕੇ ਬਾਕੀ ਸਾਰੇ ਫੌਜ ਵਿਚ ਵਾਪਿਸ ਚਲੇ ਗਏ ਸਨ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਦੀ ਪ੍ਰੇਰਨਾ ਸਦਕਾ ਇਹਨਾ ਧਰਮੀ ਫੌਜੀਆਂ ਦੀ ਬਾਹ ਫੜੀ ਹੈ।ਧਰਮੀ ਫੌਜੀਆਂ ਨੂੰ ਪੰਜਾਬ ਸਰਕਾਰ ਨੇ ਪੈਨਸ਼ਨ ਸੁਰੂ ਕੀਤੀ ਸੀ 500 ਰੁਪਏ ਮਹੀਨਾ 1984 ਵਿੱਚ ਤੇ ਅੱਜ ਹਰ ਇਕ ਧਰਮੀ ਫੋਜੀ ਨੂੰ ਗਿਆਰਾਂ ਹਜ਼ਾਰ ਮਹੀਨਾ ਮਿਲਦਾ ਹੈ ਓਥੇ ਸਰਦਾਰ ਬਾਦਲ ਨੇ ਐਸ ਜੀ ਪੀ ਸੀ ਵਿਚ ਸੈਂਕੜੇ ਧਰਮੀ ਫੌਜੀਆਂ ਨੂੰ ਨੋਕਰੀਆ ਨਾਲ ਨਿਵਾਜਿਆ। ਇਥੋਂ ਤੱਕ ਕੇ ਐਸ ਜੀ ਪੀ ਸੀ ਨੇ ਆਪਣੇ ਬਜ਼ਟ ਵਿਚ 2 ਕਰੋੜ ਰੁਪਏ ਧਰਮੀ ਫੌਜੀਆਂ ਲਈ ਹਰ ਸਾਲ ਰਾਖਵੇਂ ਰੱਖੇ ਜਿਸ ਵਿੱਚੋ ਹਰ ਧਰਮੀ ਫੌਜੀ ਨੂੰ 50 ਹਜ਼ਾਰ ਰੁਪਏ ਸਲਾਨਾ ਮੱਦਦ ਕਰੀ ਜਾਂਦੀ ਸੀ ਹੁਣ ਜਿਥੇ ਬੀਬੀ ਜੰਗੀਰ ਕੌਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਰਾਇ ਮਸ਼ਵਰਾ ਕਰਕੇ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹਨ । ਬੀਬੀ ਜੰਗੀਰ ਕੌਰ ਨੇ ਸੰਸਥਾ ਵਿਚ ਕੁਰਪਸ਼ਨ ਨੂੰ ਭਰਵਭਸ਼ਾਲੀ ਹਦ ਤਕ ਕਾਬੂ ਕੀਤਾ ਹੈ ਓਥੇ ਕਾਵਿੱਡ19 ਦੀ ਬਿਮਾਰੀ ਨੂੰ ਕਾਬੂ ਕਰਨ ਲਈ ਕਾਵਿੱਡ ਸੈਂਟਰ ਖੋਲ ਕੇ ਮਾਨਵਤਾ ਲਈ ਠੋਸ ਕਦਮ ਚੁੱਕੇ ਹਨ।ਮੈ ਬੀਬੀ ਜਗੀਰ ਕੌਰ ਦਾ ਵਿਸੇਸ ਤੌਰ ਤੇ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇਕ ਹੋਰ ਉੱਦਮ ਕਰਕੇ ਧਰਮੀ ਫੌਜੀਆ ਦੇ ਬੱਚਿਆਂ ਲਈ ਪੋਤੀਆਂ ਲਈ ਐਸ ਜੀ ਪੀ ਸੀ ਦੀ ਟਾਸਕ ਫੋਰਸ ਵਿਚ ਵਿਸੇਸ ਭਰਤੀ ਦਾ ਮੌਕਾ ਦਿੱਤਾ ਹੈ।ਇੰਜ ਸਿੱਧੂ ਨੇ ਸਮੂਹ ਧਰਮੀ ਫੌਜੀਆ ਨੂੰ ਅਪੀਲ ਕੀਤੀ ਕਿ ਉਹ ਇਸ ਮੌਕੇ ਦਾ ਵਿਸੇਸ ਫਾਇਦਾ ਲੈਣ।ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਅਵਤਾਰ ਸਿੰਘ ਸਿੱਧੂ ਸੂਬੇਦਾਰ ਕਮਲ ਸ਼ਰਮਾ ਸੁਰਿੰਦਰ ਸਿੰਘ ਸਰਬਜੀਤ ਸਿੰਘ ਫਲਾਇੰਗ ਅਫ਼ਸਰ ਗੁਰਦੇਵ ਸਿੰਘ ਹੌਲਦਾਰ ਨਛੱਤਰ ਸਿੰਘ ਦੀਵਾਨ ਸਿੰਘ ਨਿਰਭੈ ਸਿੰਘ ਰਜਕਿਰਨ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS