ਪਾਰਟੀ ਚ ਵਧੀਆ ਸੇਵਾਵਾਂ ਦੇਣ ਕਾਰਨ ਉਨ੍ਹਾਂ ਦੀ ਕਾਬਲੀਅਤ ਨੂੰ ਮੁੱਖ ਰੱਖਦਿਆਂ ਮਾਨਸਾ ਸ਼ਹਿਰ ਦਾ ਪ੍ਰਧਾਨ ਲਗਾਇਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁੜ ਤੋਂ ਪ੍ਰੇਮ ਕੁਮਾਰ ਅਰੋੜਾ ਨੂੰ ਸ਼ਹਿਰੀ ਪ੍ਰਧਾਨ ਲਾਉਣ ਤੇ ਜ਼ਿਲ੍ਹਾ ਮਾਨਸਾ ਦੇ ਅਕਾਲੀ ਖੇਮੇ ਚ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ।ਸ਼੍ਰੋਮਣੀ ਅਕਾਲੀਦਲ ਪਾਰਟੀ ਹਾਈ ਕਮਾਂਡ ਵੱਲੋਂ ਲੰਬੇ ਸਮੇਂ ਤੋਂ ਪਾਰਟੀ ਚ ਵਧੀਆ ਸੇਵਾਵਾਂ ਦੇਣ ਕਾਰਨ ਉਨ੍ਹਾਂ ਦੀ ਕਾਬਲੀਅਤ ਨੂੰ ਮੁੱਖ ਰੱਖਦਿਆਂ ਸ੍ਰੀ ਪ੍ਰੇਮ ਕੁਮਾਰ ਅਰੋਡ਼ਾ ਨੂੰ ਅਕਾਲੀਦਲ ਮਾਨਸਾ ਸ਼ਹਿਰ ਦਾ ਪ੍ਰਧਾਨ ਲਗਾਇਆ ਹੈ ਇਸ ਨਿਯੁਕਤੀ ਤੇ ਜਿਥੇ ਮਾਨਸਾ ,ਸਰਦੂਲਗੜ੍ਹ ,ਬੁਢਲਾਡਾ ,ਝੁਨੀਰ ,ਬੋਹਾ, ਬਰੇਟਾ, ਭੀਖੀ ਦੇ ਵਰਕਰਾਂ ਨੇ ਪ੍ਰੇਮ ਅਰੋੜਾ ਨੂੰ ਵਧਾਈ ਦਿੱਤੀ ਹੈ।ਉੱਥੇ ਇਸ ਨਿਯੁਕਤੀ ਤੇ ਸ਼੍ਰੋਮਣੀ ਅਕਾਲੀਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ , ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ,ਪਾਰਟੀ ਦੇ ਸਕੱਤਰ ਜਰਨਲ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ,ਸਰਦੂਲਗਡ਼੍ਹ ਦੇ ਵਿਧਾਇਕ ਦਿਲਰਾਜ ਸਿੰਘ ਭੂੰਦੜ , ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ ,ਜ਼ਿਲ੍ਹਾ ਯੂਥ ਅਕਾਲੀਦਲ ਦੇ ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ ,ਬਲਾਕ ਸੰਮਤੀ ਮੈਂਬਰ ਜਥੇਦਾਰ ਹਰਦੇਵ ਸਿੰਘ ਨੰਗਲ ਖੁਰਦ ,ਸੁਨੀਲ ਕੁਮਾਰ ਜੈਨ ਘਪਾ ,ਮਨੀਸ਼ ਕੁਮਾਰ ਬੱਬੀ ਦਾਨੇਵਾਲੀਆ ,ਜਤਿੰਦਰ ਸੋਢੀ ,ਹੇਮੰਤ ਹਨੀ ,ਅਮਨਦੀਪ ਘੁਰਕਣੀ ,ਰੇਸ਼ਮ ਬਣਾਵਾਲੀ,ਅਸ਼ੋਕ ਕੁਮਾਰ ਡਬਲੂ ਝੁਨੀਰ ,ਗੁਰਵਿੰਦਰ ਨੰਬਰਦਾਰ ,ਤਰਸੇਮ ਚੰਦ ਮਿੱਡਾ ਆਦਿ ਨੇ ਹਾਈ ਕਮਾਂਡ ਦਾ ਧੰਨਵਾਦ ਕੀਤਾ ਤੇ ਭਵਿੱਖ ਚ ਪ੍ਰੇਮ ਕੁਮਾਰ ਤੋਂ ਅਕਾਲੀਦਲ ਦੀ ਚੜ੍ਹ ਕੇ ਸੇਵਾ ਕਰਨ ਦਾ ਵਿਸ਼ਵਾਸ ਪ੍ਰਗਟਾਇਆ।






