17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸ੍ਰੋਮਣੀ ਅਕਾਲੀ ਦਲ ਤੇ ਬਸਪਾ ਵੱਲੋਂ ਐਕਸੀਅਨ ਦਫਤਰ ਗਿੱਦੜਬਾਹਾ ਅੱਗੇ ਧਰਨਾ ...

ਸ੍ਰੋਮਣੀ ਅਕਾਲੀ ਦਲ ਤੇ ਬਸਪਾ ਵੱਲੋਂ ਐਕਸੀਅਨ ਦਫਤਰ ਗਿੱਦੜਬਾਹਾ ਅੱਗੇ ਧਰਨਾ ਤੇ ਰੋਸ਼ ਪ੍ਰਦਰਸ਼ਨ ਕੀਤਾ

ਮੋਟਰਾਂ ਲਈ 8 ਘੰਟੇ ਬਿਜਲੀ ਅਤੇ 24 ਘੰਟੇ ਘਰੇਨੁ ਬਿਜਲੀ ਸਪਲਾਈ ਨਾ ਦੇਣ ਤੇ ਕਾਂਗਰਸ ਸਰਕਾਰ ਦਾ ਵਿਰੋਧ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਦੜਬਾਹਾ ਦੇ ਮੁੱਖ ਸੇਵਾਦਾਰ ਅਤੇ ਅਕਾਲੀ ਦਲ ਦੇ ਵਰਕਿੰਗ ਕਮੇਟੀ ਮੈਂਬਰ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਅਗਵਾਈ ਵਿੱਚ ਸ਼ੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਕਿਸਾਨਾਂ ਨੂੰ ਮੋਟਰਾਂ ਲਈ 8 ਘੰਟੇ ਬਿਜਲੀ ਸਪਲਾਈ ਅਤੇ 24 ਘੰਟੇ ਘਰੇਨੁ ਬਿਜਲੀ ਸਪਲਾਈ ਨਿਰਵਿਘਨ ਨਾ ਦੇਣ ਤੇ ਕਾਂਗਰਸ ਸਰਕਾਰ ਦੇ ਵਿਰੋਧ ਵਿੱਚ ਅੱਜ ਬਿਜਲੀ ਬੋਰਡ ਦੇ ਐਕਸੀਅਨ ਦਫਤਰ ਗਿੱਦੜਬਾਹਾ ਅੱਗੇ ਧਰਨਾ ਲਗਾ ਕੇ ਰੋਸ਼ ਪ੍ਰਦਰਸ਼ਨ ਕੀਤਾ | ਇਸ ਮੌਕੇ ਹਰਨੇਕ ਸਿੰਘ ਹਲਕਾ ਪ੍ਰਧਾਨ ਬਸਪਾ, ਦਲੌਰ ਸਿੰਘ ਸਮਾਘ, ਅਸ਼ੋਕ ਬੁੱਟਰ ਸ਼ਹਿਰੀ ਪ੍ਰਧਾਨ ਅਕਾਲੀ ਦਲ, ਬੀਬੀ ਸ਼ੀਲਾ ਰਾਣੀ ਜਿਲ੍ਹਾ ਇੰਚਾਰਜ ਬਸਪਾ, ਬੀਬੀ ਗੁਰਦਿਆਲ ਕੌਰ ਮੱਲਣ ਸਰਪ੍ਰਸਤ ਇਸਤਰੀ ਅਕਾਲੀ ਦਲ, ਮਾਧੋਦਾਸ ਸਿੰਘ ਖਾਲਸਾ ਅਤੇ ਜਥੇਦਾਰ ਨਵਤੇਜ ਸਿੰਘ ਕਾਉਣੀ ਤੋਂ ਇਲਾਵਾ ਡਿੰਪੀ ਢਿੱਲੋਂ ਨੇ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕੀਤਾ | ਇਸ ਮੌਕੇ ਡਿੰਪੀ ਢਿੱਲੋਂ ਅਤੇ ਵਰਕਰਾਂ ਵੱਲੋਂ ਬਿਜਲੀ ਬੋਰਡ ਦੇ ਐਕਸੀਅਨ ਦੇ ਨਾਮ ਐਸ ਡੀ ਓ ਹਰਦੀਪ ਸਿੰਘ ਨੂੰ ਮੰਗ ਪੱਤਰ ਵੀ ਦਿੱਤਾ ਕਿ ਕਿਸਾਨਾਂ ਨੂੰ ਤੇ ਘਰੇਲੂ ਬਿਜਲੀ ਸਪਲਾਈ ਨਿਰਵਿਗਣ ਲੋਕਾਂ ਨੂੰ ਦਿੱਤੀ ਜਾਵੇ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਿੰਪੀ ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਅੱਠ ਘੰਟੇ ਨਿਰਵਿਘਨ ਕਿਸਾਨਾਂ ਨੂੰ ਮੋਟਰਾਂ ਲਈ ਬਿਜਲੀ ਸਪਲਾਈ ਅਤੇ 24 ਘੰਟੇ ਘਰੇਲੂ ਬਿਜਲੀ ਸਪਲਾੲਾੀ ਦੇਣ ਦਾ ਵਾਅਦਾ ਕੀਤਾ ਸੀ ਪਰ ਮਿਲਦੀ ਸਿਰਫ਼ ਤਿੰਨ ਤੋਂ ਪੰਜ ਘੰਟੇ ਹੈ ਗਰਮੀ ਜ਼ਿਆਦਾ ਹੋਣ ਕਾਰਨ ਝੋਨੇ ਦੀ ਫਸਲ ਨੂੰ ਪਾਣੀ ਦੀ ਜਰੂਰਤ ਹੈ ਜੇਕਰ ਝੋਨੇ ਦੀ ਫਸਲ ਨੂੰ ਪਾਣੀ ਨਾ ਮਿਲਿਆ ਤਾਂ ਕਿਸਾਨਾਂ ਦੀ ਝੋਨੇ ਦੀ ਫਸਲ ਤਬਾਹ ਹੋ ਜਾਵੇਗੀ ਤੇ ਘਰਾਂ ਵਿੱਚ ਲੋਕ ਬਿਜਲੀ ਨਾ ਹੋਣ ਕਰਕੇ ਅੱਤ ਦੀ ਗਰਮੀ ਨਾਲ ਬੇਹੱਦ ਪ੍ਰੇਸ਼ਾਨ ਹਨ | ਉਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਸਰਕਾਰ ਸਮੇ ਪੰਜਾਬ ਵਿੱਚ ਬਿਜਲੀ ਸਰਪਲ ਸੀ ਤੇ ਪੰਜਾਬ ਦੇ ਲੋਕਾਂ ਨੂੰ ਕਦੇ ਵੀ ਬਿਜਲੀ ਦੀ ਕਮੀ ਨਹੀ ਸੀ ਆਉਣ ਦਿੱਤੀ ਲੋਕ ਇੰਨਵਰਅਰ ਅਤੇ ਜਰਨੇਟਰ ਚਲਾਉਣਾ ਭੁੱਲ ਗਏ ਸੀ | ਇੱਕ ਸਵਾਲ ਦੇ ਜੁਆਬ ਵਿੱਚ ਉਨਾਂ ਹਲਕਾ ਵਿਧਾਇਕ ਰਾਜਾ ਵੜਿੰਗ ਦੇ ਰੋਸ ਪ੍ਰਦਰਸ਼ਨ ਬਾਰੇ ਕਿਹਾ ਕਿ ਇਹ ਕਿਸ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹਨ ਕਾਂਗਰਸ ਸਰਕਾਰ ਆਪ ਤੇਲ ਤੇ ਟੈਕਸ ਘਟਾ ਦੇਵੇ ਇ ਲੋਕਾਂ ਨੂੰ ਮੁਰਖ ਬਣਾਉਣ ਵਾਲੀ ਗੱਲ ਹੈ | ਉਨਾਂ ਕੇਜ਼ਰੀ ਵਾਲ ਬਾਰੇ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਕੋਲ ਵੱਡੇ ਵੱਡੇ ਗੱਪ ਮਾਰ ਕੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਤਾਕ ਵਿੱਚ ਹੈ ਦਿੱਲੀ ਦੇ ਸਾਰੇ ਗੁਰੂ ਘਰਾਂ ਵਿੱਚ ਬਿਜਲੀ ਕਮਰਸ਼ੀਅਲ ਰੇਟ ਤੇ ਦਿੱਤੀ ਜਾਦੀ ਹੈ | ਉਨਾਂ ਕਿਹਾ ਕਿ ਅਕਾਲੀ ਦਲ ਹੀ ਪੰਜਾਬ ਦੇ ਲੋਕਾਂ ਦੀ ਸੱਚੀ ਹਮਦਰਦ ਪਾਰਟੀ ਹੈ ਜਿਸ ਦੀ ਸਰਕਾਰ ਵਿੱਚ ਪੰਜਾਬ ਦੇ ਹਰ ਵਰਗ ਨੂੰ ਸਹੂਲਤਾਂ ਮਿਲੀਆਂ |

Today Now News

RELATED ARTICLES
- Advertisment -

POPULAR POSTS