16.8 C
Chandigarh

TODAY NOW NEWS

Friday, March 20, 2026
Homeਪੰਜਾਬਅੰਮ੍ਰਿਤਸਰਅੰਮ੍ਰਿਤਸਰ : ਗ੍ਰੀਨ ਫ਼ੀਲਡ ਇਲਾਕੇ ਦੇ ਇੱਕ ਗੁਰਦੁਆਰੇ ਵਿੱਚ ਸੇਵਾਦਾਰ ਵੱਲੋਂ ਸ਼ਰਮਸਾਰ...

ਅੰਮ੍ਰਿਤਸਰ : ਗ੍ਰੀਨ ਫ਼ੀਲਡ ਇਲਾਕੇ ਦੇ ਇੱਕ ਗੁਰਦੁਆਰੇ ਵਿੱਚ ਸੇਵਾਦਾਰ ਵੱਲੋਂ ਸ਼ਰਮਸਾਰ ਕਰਨ ਵਾਲੀ ਘਿਨਾਉਣੀ ਹਰਕਤ

ਮਾਨਸਿਕ ਤਨਾਵ ਗ੍ਰਸਤ ਲੜਕੀ ਨਾਲ ਜਬਰ ਜਨਾਹ ਦੀ ਕੋਸ਼ਿਸ਼, ਸ਼ਰਧਾਲੂ ਪਹੁੰਚੇ ਤਾਂ ਮੌਕੇ ਤੋਂ ਫਰਾਰ ਹੋਇਆ ਦੋਸ਼ੀ

ਅੰਮ੍ਰਿਤਸਰ (ਬਿਊਰੋ) : ਸਥਾਨਕ ਗ੍ਰੀਨ ਫੀਲਡ ਇਲਾਕੇ ਵਿੱਚ ਇੱਕ ਸੇਵਾਦਾਰ ਨੇ ਗੁਰੂਦੁਆਰਾ ਸਾਹਿਬ ਵਿੱਚ ਐਸੀ ਘਿਨਾਉਣੀ ਹਰਕਤ ਕੀਤੀ ਕੇ ਇਨਸਾਨੀਅਤ ਇੱਕ ਵਾਰ ਫੇਰ ਸ਼ਰਮਸਾਰ ਹੋ ਗਈ ਗੁਰਦੁਆਰੇ ਦੇ ਸੇਵਾਦਾਰ ਨੇ ਮਾਨਸਿਕ ਤਣਾਅ ਗ੍ਰਸਤ ਔਰਤ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕੀਤੀ। ਸ਼ੁੱਕਰਵਾਰ ਦੀ ਸ਼ਾਮ ਰੋਜ਼ਾਨਾ ਵਾਂਗ ਗੁਰਦੁਆਰਾ ਸਾਹਿਬ ਵਿਚ ਸੇਵਾ ਕਰਨ ਪਹੁੰਚੀ ਸੀ। ਸੇਵਾਦਾਰ ਦੀ ਨੀਅਤ ਬਦਨੀਅਤ ਹੋ ਗਈ ਅਤੇ ਉਸ ਨੇ ਔਰਤ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕੀਤੀ। ਔਰਤ ਨੇ ਰੌਲਾ ਪਾ ਦਿੱਤਾ। ਉਸ ਦਾ ਸ਼ੋਰ ਸੁਣ ਕੇ ਗੁਰਦੁਆਰਾ ਸਾਹਿਬ ਦੇ ਹੋਰ ਸ਼ਰਧਾਲੂ ਮੌਕੇ ’ਤੇ ਪਹੁੰਚੇ ਤਾਂ ਦੋਸ਼ੀ ਉਥੇ ਫਰਾਰ ਹੋ ਗਿਆ।
ਫਿਲਹਾਲ ਸਦਰ ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ’ਤੇ ਤਰਨਤਾਰਨ ਜ਼ਿਲ੍ਹੇ ਦੇ ਸਰਹਾਲੀ ਪਿੰਡ ਵਾਸੀ ਜਸਮੇਹਰ ਸਿੰਘ ਖਿਲਾਫ਼ ਜਬਰ ਜਨਾਹ ਦੀ ਕੋਸ਼ਿਸ਼ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ।

ਪਰਿਵਾਰਕ ਮੈਂਬਰਾਂ ਮੁਤਾਬਕ ਜਦੋਂ ਲੜਕੀ ਨੇ ਰੌਲਾ ਪਾਇਆ ਤਾਂ ਉਸ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਉਹ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣਾ ਚਾਹੁੰਦਾ ਸੀ। ਪਰ ਸ਼ੋਰ ਸੁਣ ਕੇ ਹੋਰ ਸ਼ਰਧਾਲੂ ਵੀ ਸੁੱਖ ਆਸਣ ਵਾਲੇ ਕਮਰੇ ਵਿਚ ਪਹੁੰਚ ਗਏ। ਔਰਤ ਪਹਿਲਾਂ ਤੋਂ ਹੀ ਵਿਰੋਧ ਕਰ ਰਹੀ ਸੀ। ਹੋਰ ਸ਼ਰਧਾਲੂਆਂ ਨੂੰ ਦੇਖ ਦੇ ਸੇਵਾਦਾਰ ਜਸਮੇਹਰ ਸਿੰਘ ਮੌਕੇ ਤੋਂ ਫਰਾਰ ਹੋ ਗਿਆ।

Today Now News

RELATED ARTICLES
- Advertisment -

POPULAR POSTS