17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਖੰਨਾ ਦੀ ਸ਼ਾਹੀਨ ਨੇ ਬਾਕਸਿੰਗ ’ਚ ਗੋਲਡ ਮੈਡਲ ਜਿੱਤਿਆ

ਖੰਨਾ ਦੀ ਸ਼ਾਹੀਨ ਨੇ ਬਾਕਸਿੰਗ ’ਚ ਗੋਲਡ ਮੈਡਲ ਜਿੱਤਿਆ

ਖੰਨਾ, 17 ਮਾਰਚ (ਪਰਮਜੀਤ ਸਿੰੰਘ ਧੀਮਾਨ)- ਇਥੋਂ ਦੀ ਕੌਮਾਂਤਰੀ ਬਾਕਸਿੰਗ ਖਿਡਾਰਨ ਸ਼ਾਹੀਨ ਗਿੱਲ ਨੇ ਜੋਰਡਨ ’ਚ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਦੇ ਫਾਈਨਲ ’ਚ ਗੋਲਡ ਮੈਡਲ ਜਿੱਤ ਕੇ ਸ਼ਹਿਰ ਦਾ ਨਾਂਅ ਰੋਸ਼ਨ ਕੀਤਾ। ਸ਼ਾਹੀਨ ਦਾ ਮੁਕਾਬਲਾ ਉਜ਼ਬੇਕਿਸਤਾਨ ਦੀ ਖਿਡਾਰਨ ਨਾਲ ਹੋਇਆ, ਜਿਸ ਨੇ ਸਖ਼ਤ ਮੁਕਾਬਲੇ ਨੂੰ ਚੁਣੌਤੀ ਦਿੰਦਿਆਂ ਜਿੱਤ ਹਾਸਲ ਕੀਤੀ। ਉਸਦੀ ਜਿੱਤ ਤੇ ਸ਼ਹਿਰ ਵਾਸੀਆਂ ਤੇ ਪਰਿਵਾਰਕ ਮੈਬਰਾਂ ਨੇ ਵਧਾਈ ਦਿੱਤੀ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਵੱਧ ਤੋਂ ਵੱਧ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਬੀਬੀ ਫਾਤਿਮਾ ਨੇ ਕਿਹਾ ਕਿ ਅੱਜ ਦੇ ਸਮੇਂ ਕੁੜੀਆਂ ਮੁੰਡਿਆਂ ਨਾਲੋਂ ਕਿਸੇ ਵੀ ਖੇਤਰ ਵਿੱਚ ਘੱਟ ਨਹੀਂ ਹਨ। ਇਸ ਮੌਕੇ ਸਮਾਜਸੇਵੀ ਬਾਈ ਮੇਹਨਦੀਨ ਗਿੱਲ, ਰੋਜ਼ੀ ਖਾਨਮ, ਸੋਨੀ ਗਿੱਲ, ਮਹਿਕ ਗਿੱਲ, ਸਾਵਰ ਗਿੱਲ, ਉਦੇ ਖਹਿਰਾ, ਕੋਚ ਸੋਨੂੰ ਤਾਕ, ਸੁਨੀਲ ਬਾਰਾਂ, ਅਮਨਪ੍ਰੀਤ ਕੌਰ, ਡਾ. ਸੁਨੀਲ, ਅਰਮਾਨ ਗਿੱਲ, ਸ਼ਹਿਜਾਦ ਗਿੱਲ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS