17.1 C
Chandigarh

TODAY NOW NEWS

Thursday, March 19, 2026
Homeਪੰਜਾਬਅੰਮ੍ਰਿਤਸਰSGPC ਦੀ ਵੈਬਸਾਈਟ ਹੈਕਰ ਅਟੈਕ

SGPC ਦੀ ਵੈਬਸਾਈਟ ਹੈਕਰ ਅਟੈਕ

ਅੰਮ੍ਰਿਤਸਰ:

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਪ੍ਰਬੰਧ ਅਧੀਨ ਗੁਰਦੁਆਰਿਆਂ ਦੀ ਜਾਣਕਾਰੀ ਦੇ ਲਈ ਵੈੱਬਸਾਈਟ ਸ਼ੁਰੂ ਕੀਤੀ ਹੈ, ਇਸ ਵੈੱਬਸਾਈਟ ਨੂੰ ਹੈਕਰ ਅਟੈਕ ਦੇ ਡਰ ਕਾਰਨ ਬੰਦ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲਾਂ ਐੱਸਜੀਪੀਸੀ ਡਾਟ ਨੈੱਟ ਅਤੇ ਹੁਣ ਐਸਜੀਪੀਸੀ ਅੰਮ੍ਰਿਤਸਰ ਡਾਟ ਓਆਰਜੀ ਵੈੱਬਸਾਈਟ ਸ਼ੁਰੂ ਕੀਤੀ ਗਈ ਸੀ।

ਜਿਸ ‘ਤੇ ਹੈਕਰ ਅਟੈਕ ਦਾ ਖ਼ਤਰਾ ਹੋਣ ਕਾਰਨ ਇਸ ਨੂੰ ਬੰਦ ਕਰ ਦਿੱਤਾ ਹੈ। ਹੈਕਰ ਅਟੈਕ ਨੂੰ ਰੋਕਣ ਲਈ ਇਸ ‘ਤੇ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਹੁਣ ਤਕ ਹੈਕਰ ਅਟੈਕ ਨੂੰ ਰੋਕਣ ਵਿੱਚ ਅਸਫ਼ਲਤਾ ਹਾਸਲ ਹੀ ਹੋਈ ਹੈ। ਇਸ ਨੂੰ ਜਨਤਕ ਨਹੀਂ ਕੀਤਾ ਜਾ ਰਿਹਾ।

ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਇੰਟਰਨੈੱਟ ਵਿਭਾਗ ਕੁਲਵਿੰਦਰ ਸਿੰਘ ਰਮਦਾਸ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਵੈੱਬਸਾਈਟ ਤੇ ਹੈਕਰ ਅਟੈਕ ਦਾ ਖ਼ਤਰਾ ਸੀ, ਜਿਸ ਨੂੰ ਮੌਕੇ ‘ਤੇ ਟੈਕਨੀਕਲ ਸਟਾਫ ਦੀ ਮੌਜੂਦਗੀ ਕਾਰਨ ਸੰਕੇਤ ਮਿਲਦਿਆ ਹੀ, ਆਪਣਾ ਸਰਵਰ ਹੋਣ ਕਾਰਨ ਬਚਾ ਕਰ ਲਿਆ ਹੈ। ਜਿਸ ਕਾਰਨ ਇਸ ਵੈੱਬਸਾਈਟ ਨੂੰ ਬੰਦ ਕਰਕੇ, ਇਸ ‘ਤੇ ਹੈਕਰ ਅਟੈਕ ਨੂੰ ਰੋਕਣ ਲਈ ਕੰਮ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਲਦ ਹੀ ਵੈੱਬਸਾਈਟ ਨੂੰ ਹੈਕਰ ਅਟੈਕ ਮੁਕਤ ਕਰਕੇ, ਮੁੜ ਚਾਲੂ ਕੀਤਾ ਜਾਵੇਗਾ ਅਤੇ ਸੰਗਤ ਨੂੰ ਇਸ ਵੈੱਬਸਾਈਟ ਰਾਹੀਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ, ਇਸ ਰਾਹੀੰ ਕੀਰਤਨ ਦਾ ਪ੍ਰਸਾਰਣ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਇਸ ਵੈੱਬਸਾਈਟ ਰਾਹੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸਬੰਧਤ ਗੁਰਦੁਆਰਿਆਂ ਅਤੇ ਹੋਰ ਸੇਵਾਵਾਂ ਵਿੱਚ ਮਾਇਆ ਦਾ ਯੋਗਦਾਨ ਪਾ ਸਕਦੀਆਂ ਹਨ।

ਉੱਥੇ ਹੀ ਇਸ ਵੈੱਬਸਾਈਟ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ 24 ਘੰਟੇ ਲਾਈਵ ਪ੍ਰਸਾਰਣ, ਅੰਮ੍ਰਿਤ ਵੇਲੇ ਦਾ ਹੁਕਮਨਾਮਾ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਹੁਕਮਨਾਮੇ ਦੀ ਕਥਾ ਵਿਚਾਰ ਨਾਲ ਵੀ ਇਸ ਵੈੱਬਸਾਈਟ ਰਾਹੀਂ ਸੰਗਤ ਨੂੰ ਜੋੜਿਆ ਜਾਂਦਾ ਹੈ। ਇਸ ਦੇ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ਼੍ਰੋਮਣੀ ਕਮੇਟੀ ਦੇ ਨਾਲ ਸੰਬੰਧਤ ਗੁਰਦੁਆਰਿਆਂ ਦੀਆਂ ਸਰਾਵਾਂ ਤੋਂ ਇਲਾਵਾ ਹੋਰ ਕਈ ਸਹੂਲਤਾਂ ਇਸ ਵੈੱਬਸਾਈਟ ਤੇ ਮੌਜੂਦ ਹਨ।

Today Now News

RELATED ARTICLES
- Advertisment -

POPULAR POSTS