17.1 C
Chandigarh

TODAY NOW NEWS

Thursday, March 19, 2026
Homeਤਾਜਾ ਖ਼ਬਰਐੱਸਜੀਪੀਸੀ ਵੱਲੋਂ ਬਰਨਾਲਾ ਨੇੜੇ ਵਿਸਾਖੀ ਵਾਲਾ ਗੁਰਦੁਆਰਾ ਸਾਹਿਬ ਭਦੌੜ ਵਿਖੇ ਲੋੜਵੰਦਾਂ ਨੂੰ...

ਐੱਸਜੀਪੀਸੀ ਵੱਲੋਂ ਬਰਨਾਲਾ ਨੇੜੇ ਵਿਸਾਖੀ ਵਾਲਾ ਗੁਰਦੁਆਰਾ ਸਾਹਿਬ ਭਦੌੜ ਵਿਖੇ ਲੋੜਵੰਦਾਂ ਨੂੰ ਚੈੱਕ ਅਤੇ ਬਰਤਨ ਵੰਡੇ

ਬਰਨਾਲਾ 14 ਸਤੰਬਰ ( ਮੱਘਰ ਪੁਰੀ) ਐੱਸ ਜੀ ਪੀ ਸੀ ਦੇ ਪ੍ਰਧਾਨ ਬੀਬੀ ਜੰਗੀਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ੍ਰੀ ਬਲਦੇਵ ਸਿੰਘ ਚੁੰਘਾ ਦੀ ਅਗਵਾਈ ਵਿੱਚ ਬਰਨਾਲਾ ਨੇੜੇ ਭਦੌੜ ਦੇ ਗੁਰਦੁਆਰਾ ਵਿਸਾਖੀ ਵਾਲਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਚੈੱਕ ਵੰਡੇ ਗਏ । ਪੱਤਰਕਾਰਾਂ ਨਾਲ ਨਾਲ ਗੱਲਬਾਤ ਕਰਦਿਆਂ ਸ੍ਰ ਬਲਦੇਵ ਸਿੰਘ ਚੂੰਘਾਂ ਨੇ ਕਿਹਾ ਕਿ ਅੱਜ 85 ਹਜ਼ਾਰ ਦੀ ਦੀ ਸਹਾਇਤਾ ਜਿਸ ਵਿਚੋਂ 45 ਹਜ਼ਾਰ ਰੁਪਏ ਅਤੀ ਗਰੀਬ ਲੋੜਵੰਦ ਪਰਿਵਾਰਾਂ ਜਿਸ ਵਿਚ ਦੋ ਵਿਧਵਾ ਔਰਤਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਵੀ ਸਹਾਇਤਾ ਦਿਤੀ ਗਈ ਤੇ ਤਕਰੀਬਨ 6 ਜਗ੍ਹਾ ਵਾਸਤੇ ਬਰਤਨ ਥਾਲ ਗਲਾਸ 600 ਦੇ ਕਰੀਬ ਗੁ:ਸਾਹਿਬ ਬਾਬਾ ਜੀਵਨ ਸਿੰਘ ਜੀ ਧੂਰਕੋਟ ,ਗੁ:ਸਾਹਿਬ ਦਿਆਲਪੁਰਾ ਲਈ ,ਗੁ:ਸਾਹਿਬ ਚੂੰਘਾਂ ਲਈ , ਅਤੇ ਗੁ:ਸਾਹਿਬ ਰੂੜੇਕੇ ਕਲਾ ਲਈ 100/ਥਾਲ 100/ਗਲਾਸ ਭੇਟ ਕੀਤੇ ਗਏ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗ਼ਰੀਬ ਦਾ ਮੂੰਹ ਗੁਰੂ ਦਾ ਗੋਲਕ ਦੇ ਮੁਤਾਬਕ ਐੱਸਜੀਪੀਸੀ ਜ਼ੋ ਆਪਣੇ ਬਣਦੇ ਕਰਤੱਬ ਫਰਜ਼ ਨੇ ਉਹਨਾਂ ਨੂੰ ਨਿਭਾਉਣ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ । ਜੱਥੇਦਾਰ ਬਲਦੇਵ ਸਿੰਘ ਚੂੰਘਾ ਨੇ ਦੱਸਿਆ ਕਿ ਐੱਸਜੀਪੀਸੀ ਦੇ ਸਾਨੂੰ ਦਿਸ਼ਾ ਨਿਰਦੇਸ਼ ਨੇ ਵੀ ਜਿਹੜੇ ਲੋੜਵੰਦ ਨੇ ਜਾ ਵਿਦਿਆਰਥੀ ਨੇ ਜਾ ਕੋਈ ਕੈਂਸਰ ਤੋਂ ਪੀੜਤ ਨੇ ਅਤੀ ਲੋੜਵੰਦ ਨੇ ਉਨ੍ਹਾਂ ਦੀ ਮੱਦਦ ਕਰਦੇ ਆ ਜੀ ਉਹਦੇ ਵਾਸਤੇ ਮੈਂ ਐੱਸਜੀਪੀਸੀ ਪ੍ਰਧਾਨ ਅਤੇ ਸਮੁੱਚੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮੈਂ ਸੰਗਤ ਨੂੰ ਬੇਨਤੀ ਕਰਦਾ ਵੀ ਇਸ ਵੇਲੇ ਬਹੁਤ ਦੁਸ਼ਟ ਪ੍ਰਚਾਰ ਹੁੰਦਾ ਹੈ ਮੈਨੂੰ ਇਸ ਗੱਲ ਤੋਂ ਮੰਨਣ ਦਾ ਵੀ ਗੁਰੇਜ਼ ਨਹੀਂ ਵੀ ਬਹੁਤ ਵੱਡੀ ਸੰਸਥਾ ਕਿਤੇ ਕਮੀਆ ਵੀ ਆ ਜਾਂਦੀਆਂ ਜਿਥੇ ਮਨੁੱਖ ਹੁੰਦਾ ਉਸ ਤੋਂ ਗਲਤੀਆਂ ਵੀ ਹੋ ਜਾਂਦੀ ਹੈ ਅਤੇ ਉਨ੍ਹਾਂ ਕਿਹਾ ਕਿ ਮੈਂ ਭਦੌੜ ਹਲਕੇ ਵਿੱਚ ਇਸ ਸਾਲ ਵਿਚ ਸਵਾ ਕਰੋੜ ਰੁਪਿਆ ਲੋੜਵੰਦਾਂ ਦੀ ਮੱਦਦ ਲਈ ਐੱਸਜੀਪੀਸੀ ਵੱਲੋਂ ਦੇ ਚੱਕਿਆ ਹਾਂ ਇਸ ਮੌਕੇ ਅਮਰੀਕ ਸਿੰਘ ਮੈਨੇਜਰ ਵਿਸਾਖੀ ਵਾਲਾ ਗੁਰਦੁਆਰਾ ਭਦੌਡ਼, ਜਰਨੈਲ ਸਿੰਘ ਭੌਤਨਾ ,ਸਤਨਾਮ ਸਿੰਘ ਕਥਾ ਵਾਚਕ, ਜਸਵੀਰ ਸਿੰਘ ਧੰਮੀ ਸਾਬਕਾ ਪ੍ਰਧਾਨ ਨਗਰ ਕੌਂਸਲ ਭਦੌਡ਼, ਜਸਵਿੰਦਰ ਸਿੰਘ ਖਜ਼ਾਨਚੀ ,ਸੁਖਪਾਲ ਸਿੰਘ ਸਟੋਰ ਕੀਪਰ, ਰਜਿੰਦਰ ਸਿੰਘ ਸੇਖੋਂ, ਉਮੀ, ਗੁਰਪਾਲ ਸਿੰਘ ਢੁੱਡੀਕੇ, ਹਰਪ੍ਰੀਤ ਸਿੰਘ ਗ੍ਰੰਥੀ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ ।

Today Now News

RELATED ARTICLES
- Advertisment -

POPULAR POSTS