ਪ੍ਰੀਖਿਆ ਦੌਰਾਨ ਮਾਸਕ, ਸੈਣੀਟਾਈਜ਼ਰ ਦੀ ਵਰਤੋਂ ਤੇ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ

ਮੋਗਾ (ਹਰਪਾਲ ਸਹਾਰਨ) : ਐੱਸ.ਐੱਫ.ਸੀ. ਕਾਨਵੈਂਟ ਸਕੂਲ, ਧਰਮਕੋਟ ਰੋਡ, ਮੋਗਾ ਵਿਖੇ ਕੋਵਿਡ 19 ਦੇ ਮੱਦੇਨਜ਼ਰ ਰੱਖਦੇ ਹੋਏ ਸੀਨੀਅਰ ਸੈਕਸ਼ਨ ਨੌਵੀਂ ਤੋਂ ਬਾਹਰਵੀਂ ਕਲਾਸ ਦੀਆਂ ਪ੍ਰੀਖਿਆਵਾਂ ਵਾਸਤੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਪ੍ਰੀਖਿਆ ਦੌਰਾਨ ਮਾਸਕ, ਸੈਣੀਟਾਈਜ਼ਰ ਦੀ ਵਰਤੋਂ ਤੇ ਸਮਾਜਿਕ ਦੂਰੀ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਪ੍ਰੀਖਿਆ ਦੌਰਾਨ ਬੱਚਿਆਂ ਵਿੱਚ ਕਾਫੀ ਉਤਸਾਹ ਦੇਖਿਆ ਗਿਆ ਕਿਉਂਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਸਕੂਲ ਕਾਫੀ ਸਮੇ ਤੋਂ ਬੰਦ ਪਏ ਸਨ ਵਿਦਿਆਰਥੀਆਂ ਨੇ ਅਧਿਆਪਕਾਂ ਦੁਆਰਾ ਕਰਵਾਈ ਗਈ ਔਨਲਾਈਨ ਪੜਾਈ ਕਰਕੇ ਵਧੀਆ ਤਰੀਕੇ ਨਾਲ ਆਪਣੀ ਪ੍ਰੀਖਿਆ ਦਿੱਤੀ ਇਸ ਮੌਕੇ ਤੇ ਸਕੂਲ ਦੇ ਡਾਇਰੈਕਟਰ ਅਭਿਸ਼ੇਕ ਜਿੰਦਲ ਤੇ ਸ਼ੀਨਮ ਜਿੰਦਲ ਨੇ ਕੋਰੋਨਾ ਮਹਾਮਾਰੀ ਦੇ ਚਲਦਿਆਂ ਹੋਏ ਪੜਾਈ ਦੇ ਨੁਕਸਾਨ ਬਾਰੇ ਗੱਲ ਕਰਦਿਆਂ ਆਉਣ ਵਾਲੇ ਸਮੇ ਵਿੱਚ ਵੱਧ ਤੋਂ ਵੱਧ ਮੇਹਨਤ ਕਰਨ ਵਾਸਤੇ ਉਤਸਾਹਿਤ ਕੀਤਾ






