ਪਰਮਜੀਤ ਸਿੰਘ ਪੰਮਾ ਦਾ ਪ੍ਰੀਵਾਰ ਪਹਿਲਾ ਕਾਂਗਰਸੀ ਪ੍ਰੀਵਾਰ ਸੀ ਪਰ ਕਾਂਗਰਸ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਓਹ ਸਮੇਤ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਏ । ਜਿਸ ਦੀ ਵਜਹ ਨਾਲ ਮਜੂਦਾ ਵਿਧਾਇਕ, ਅਤੇ ਇਲਾਕਾ ਕੌਸਲਰ ਪਰਮਜੀਤ ਸਿੰਘ ਪੰਮਾ ਦੇ ਸਿਆਸੀ ਵਿਰੋਧੀ ਬਣ ਗਏ ।

ਲੁਧਿਆਣਾ (ਰਾਮ ਕ੍ਰਿਸ਼ਨ ਅਰੋੜਾ) : ਪਿਛਲੇ ਦਿਨੀ ਹਲਕਾ ਪੂਰਬੀ ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਾਰਡ ਪ੍ਰਧਾਨ ਪਰਮਜੀਤ ਸਿੰਘ ਪੰਮਾ ਉੱਪਰ ਇੱਕ ਔਰਤ ਦੇ ਬਿਆਨਾਂ ਦੇ ਅਧਾਰ ਤੇ ਛੇੜਛਾੜ ਸਮੇਤ ਕਈ ਹੋਰ ਧਰਾਵਾਂ ਹੇਠ ਮਾਮਲਾ ਦਰਜ ਹੋਇਆ ਸੀ ।ਪੁਲਿਸ ਵੱਲੋਂ ਵੀ ਪੰਮੇ ਨੂੰ ਬਚਾਅ ਦਾ ਮੌਕਾ ਨਾ ਦੇਂਦੇ ਹੋਏ ਤੁਰੰਤ ਗ੍ਰਿਫਤਾਰ ਕਰ ਲਿਆ । ਜਿਸ ਦੇ ਚੱਲਦਿਆਂ ਪੰਮਾ ਨੂੰ ਕੁੱਝ ਦਿਨ ਜੇਲ ਵੀ ਜਾਣਾ ਪਿਆ । ਉਸ ਮਾਮਲੇ ਚ ਮਾਨਯੋਗ ਅਦਾਲਤ ਵਲੋੰ ਪੰਮਾ ਨੂੰ ਜਮਾਨਤ ਮਿਲਣ ਤੋਂ ਬਾਅਦ ਅੱਜ ਫੇਰ ਤੋਂ ਪੰਮਾ ਵਲੋੰ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਆਪਣਾ ਹਮਲਾਵਰ ਰੁੱਖ ਅਪਣਾਉਂਦੇ ਹੋਏ ਵਿਧਾਇਕ, ਕੌਸਲਰ,ਅਤੇ ਇੱਕ ਉੱਚ ਪੁਲਿਸ ਅਧਿਕਾਰੀ ਉੱਪਰ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦਾ ਵਾਰਡ ਪ੍ਰਧਾਨ ਹੈ ਅਤੇ ਲੋਕ ਮਸਲਿਆਂ ਬਾਰੇ ਉਹ ਹਮੇਸ਼ਾ ਹੀ ਅਵਾਜ ਬੁਲੰਦ ਕਰਦਾ ਰਿਹਾ ਹੈ ਅਤੇ ਕਰਦਾ ਰਹੇਗਾ । ਜਿਸ ਦੀ ਵਜਹਾ ਕਰਕੇ ਮੌਜੂਦਾ ਵਿਧਾਇਕ ਕੌਸਲਰ ਉਸ ਨਾਲ ਸਿਆਸੀ ਪੱਖੋਂ ਔਖੇ ਸਨ । ਓਹਨਾ ਦੋਨਾਂ ਲੀਡਰਾਂ ਵੱਲੋਂ ਮੇਰੀ ਅਵਾਜ ਨੂੰ ਦਬਾਉਣ ਖਤਿਰ ਮੇਰੇ ਪਰਿਵਾਰ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਤੇ ਹਲਕਾ ਈਸਟ ਦੇ ਇੱਕ ਉੱਚ ਪੁਲਿਸ ਅਧਿਕਾਰੀ ਨਾਲ ਮਿੱਲੀ ਭਗਤ ਕਰਕੇ ਉਸ ਦੇ ਪ੍ਰਵਾਰ ਤੇ ਝੂੱਠੇ ਪਰਚੇ ਦਰਜ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ । ਪੰਮੇ ਦਾ ਇਲਜ਼ਾਮ ਸੀ ਕਿ ਉਸ ਦੇ ਭਤੀਜੇ ਤੇ ਜੋ ਪਰਚਾ ਦਰਜ ਹੋਇਆ ਸੀ ਉਸ ਵਿੱਚ ਜਿਸ ਲੜਕੇ ਨੂੰ ਅਗਵਾ ਦਸਿਆ ਜਾ ਰਿਹਾ ਹੈ ਉਹ ਲੜਕਾ ਪੁਲਿਸ ਦੀ ਮੌਜੂਦਗੀ ਚ ਥਾਣੇ ਪਹੁਚਿਆ ਸੀ । ਪੰਮਾ ਨੇ ਪੁਲਿਸ ਅਧਿਕਾਰੀ ਉੱਪਰ ਕਈ ਤਰਾਂ ਦੇ ਇਲਜ਼ਾਮ ਲਗਾਉਂਦਿਆਂ ਉਸ ਨੂੰ ਵਰਦੀ ਅੰਦਰ ਕਾਂਗਰਸ ਦੇ ਪ੍ਰਧਾਨ ਵੱਜੋ ਕੰਮ ਕਰਣ ਦੇ ਵੀ ਇਲਜਾਮ ਲਗਾਏ, ਤੇ ਕਿਹਾ ਕਿ ਜਿਸ ਪੁਲਿਸ ਅਧਿਕਾਰੀ ਉੱਪਰ ਸੰਗੀਨ ਧਾਰਾ ਦੇ ਤਹਿਤ ਮਾਮਲਾ ਦਰਜ ਹੋਵੇ ਉਸ ਨੂੰ ਤਰੱਕੀ ਦੇ ਕੇ ਉਸ ਦੀ ਤੈਨਾਤੀ ਹਲਕਾ ਈਸਟ ਚ ਵਿਧਾਇਕ ਦੇ ਇਸ਼ਾਰੇ ਤੇ ਹੋਣੀ ਖਾਦੀ ਅਤੇ ਖਾਕੀ ਦੀ ਮਿੱਲੀ ਭਗਤ ਵੱਲ ਇਸ਼ਾਰਾ ਕਰਦੀ ਹੈ । ਪੰਮਾ ਵਲੋੰ ਆਪਣੀ ਗ੍ਰਿਫਤਾਰੀ ਸਮੇ ਉਸ ਦਾ ਮੋਬਾਈਲ ਪੁਲਿਸ ਵੱਲੋਂ ਆਪਣੇ ਕਬਜੇ ਚ ਰੱਖਣ ਦੌਰਾਨ ਉਸ ਨਾਲ ਛੇੜਛਾੜ ਕਰਦਿਆਂ ਉਸ ਅੰਦਰ ਮੌਜੂਦ ਸਬੂਤਾਂ ਨੂੰ ਵੀ ਮਿਟਾਉਣ ਦੇ ਇਲਜ਼ਾਮ ਥਾਣਾ ਟਿੱਬਾ ਦੇ ਐਸ.ਐਚ.ਓ. ਤੇ ਲਗਾਏ ਗਏ । ਇਸ ਸਮੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਡਾਕਟਰ ਸ਼੍ਰੀ ਅਸ਼ਵਨੀ ਪਾਸੀ ਨੇ ਕਿਹਾ ਕਿ ਪਰਮਜੀਤ ਸਿੰਘ ਪੰਮਾ ਦਾ ਪ੍ਰੀਵਾਰ ਪਹਿਲਾ ਕਾਂਗਰਸੀ ਪ੍ਰੀਵਾਰ ਸੀ ਪਰ ਕਾਂਗਰਸ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਓਹ ਸਮੇਤ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਿਲ ਹੋ ਗਏ । ਜਿਸ ਦੀ ਵਜਹ ਨਾਲ ਮਜੂਦਾ ਵਿਧਾਇਕ, ਅਤੇ ਇਲਾਕਾ ਕੌਸਲਰ ਪਰਮਜੀਤ ਸਿੰਘ ਪੰਮਾ ਦੇ ਸਿਆਸੀ ਵਿਰੋਧੀ ਬਣ ਗਏ ਅਤੇ ਪੰਮਾ ਵਲੋੰ ਹਮੇਸ਼ਾ ਲੋਕ ਹਿਤਾਂ ਦੀ ਚੁੱਕੀ ਜਾਣ ਵਾਲੀ ਅਵਾਜ ਨੂੰ ਦਬਾਉਣ ਖਾਤਿਰ, ਪੁਲਿਸ ਨਾਲ ਮਿੱਲੀ ਭਗਤ ਕਰਦੇ ਹੋਏ ਪੰਮਾ ਨੂੰ ਨਜਾਇਜ ਮਾਮਲਿਆਂ ਚ ਫਸਾਉਣ ਸ਼ੁਰੂ ਕਰ ਦਿੱਤਾ ਗਿਆ ਹੈ । ਜਿਸ ਨੂੰ ਪਾਰਟੀ ਕਿਸੇ ਤਰਾਂ ਨਾਲ ਬਰਦਾਸ਼ਤ ਨਹੀਂ ਕਰੇਗੀ ਅਤੇ ਅਜਿਹੀਆਂ ਹਰਕਤਾਂ ਕਰਣ ਵਾਲਿਆ ਨੂੰ ਸਮਾਂ ਆਉਣ ਤੇ ਢੁੱਕਵੇਂ ਜਵਾਬ ਦਿੱਤੇ ਜਾਣਗੇ ।
ਜਦੋ ਇਸ ਮਾਮਲੇ ਬਾਰੇ ਹਲਕਾ ਵਿਧਾਇਕ ਸ਼੍ਰੀ ਸੰਜੇ ਤਲਵਾੜ ਨਾਲ ਓਹਨਾ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਸਪਸ਼ਟ ਕੀਤਾ ਕਿ ਪੰਮਾ ਉੱਪਰ ਜਾ ਉਸ ਦੇ ਪ੍ਰੀਵਾਰ ਤੇ ਜੋ ਵੀ ਮਾਮਲੇ ਦਰਜ ਹੋਏ ਹਨ । ਉਹਨਾਂ ਵਿੱਚ ਉਹਨਾਂ ਦਾ ਕੋਈ ਹੱਥ ਨਹੀਂ ਹੈ,ਅਤੇ ਕਾਨੂੰਨ ਮੁਤਾਬਿਕ ਹੀ ਦਰਜ ਹੋਏ ਹਨ । ਪੰਮਾ ਵੱਲੋਂ ਜੋ ਇਲਜਾਮ ਪੁਲਿਸ ਨਾਲ ਮਿੱਲੀ ਭਗਤ ਦੇ ਲਗਾਏ ਜਾ ਰਹੇ ਹਨ ਝੂੱਠੇ ਅਤੇ ਬੇ ਬੁਨਿਆਦ ਹਨ । ਇੱਕ ਐਮ.ਐਲ.ਏ. ਹੋਣ ਨਾਤੇ ਪੁਲਿਸ ਅਧਿਕਾਰੀ ਨਾਲ ਇਲਾਕੇ ਦੇ ਲਾਅ ਐਂਡ ਆਰਡਰ ਸੰਬਧੀ ਜਾਣਕਾਰੀ ਲੈਣਾ ਕੋਈ ਗੁਨਾਹ ਨਹੀਂ ਹੁੰਦਾ ।
ਇਸ ਮਾਮਲੇ ਚ ਕੌਸਲਰ ਕੁਲਦੀਪ ਜੰਡਾਂ ਦਾ ਕਹਿਣਾ ਹੈ ਕਿ ਪਰਮਜੀਤ ਸਿੰਘ ਪੰਮਾ ਵੱਲੋਂ ਬਿਨਾਂ ਵਜਹ ਓਹਨਾ ਨੂ ਬਦਨਾਮ ਕੀਤਾ ਜਾ ਰਿਹਾ ਹੈ । ਉਸ ਉੱਪਰ ਹੋਏ ਕਿਸੇ ਵੀ ਮਾਮਲੇ ਚ ਓਹਨਾ ਦਾ ਕੋਈ ਰੋਲ ਨਹੀਂ ਹੈ ।
ਇਸ ਮਾਮਲੇ ਚ ਉੱਚ ਪੁਲਿਸ ਅਧਿਕਾਰੀ ਵੱਲੋਂ ਪੰਮਾ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਪੰਮਾ ਉੱਪਰ ਜਾ ਉਸ ਦੇ ਘਰ ਦੇ ਕਿਸੇ ਹੋਰ ਮੈਂਬਰ ਤੇ ਜੋ ਮਾਮਲਾ ਦਰਜ ਹੋਇਆ ਹੈ, ਸ਼ਿਕਾਇਤ ਕਰਤਾਵਾਂ ਦੀਆਂ ਸ਼ਿਕਾਇਤਾਂ ਤੇ ਦਰਜ ਹੋਏ ਹਨ । ਪੁਲਿਸ ਵਲੋੰ ਆਪਣੀ ਡਿਊਟੀ ਪੁਰੀ ਇਮਾਨਦਾਰੀ ਨਾਲ ਨਿਭਾਈ ਜਾਂਦੀ ਹੈ ।






