16 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਸੇਰੇਨਾ ਵਿਲੀਅਮਸ ਦੇ ਹੱਥ ਲੱਗੀ ਨਿਰਾਸ਼ਾ : ਆਸਟ੍ਰੇਲੀਅਨ ਓਪਨ ਦੇ ਸੇਮੀ ਫਾਈਨਲ...

ਸੇਰੇਨਾ ਵਿਲੀਅਮਸ ਦੇ ਹੱਥ ਲੱਗੀ ਨਿਰਾਸ਼ਾ : ਆਸਟ੍ਰੇਲੀਅਨ ਓਪਨ ਦੇ ਸੇਮੀ ਫਾਈਨਲ ਵਿੱਚ ਮਿਲੀ ਹਾਰ

ਜਪਾਨ ਦੀ ਨਾਓਮੀ ਓਸਾਕਾ ਨੇ ਸੇਰੇਨਾ ਨੂੰ ਹਰਾ ਫਾਈਨਲ ਲਈ ਪੱਕੀ ਕੀਤੀ ਆਪਣੀ ਥਾਂ

ਮੈਲਬੌਰਨ (ਏਜੇਂਸੀ) : ਇੱਕ ਵਾਰੀ ਫੇਰ ਅਮਰੀਕੀ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ‘ਤੇ ਜਾਪਾਨ ਦੀ ਨੌਜਵਾਨ ਟੈਨਿਸ ਖਿਡਾਰਨ ਨਾਓਮੀ ਓਸਾਕਾ ਹਾਵੀ ਹੋ ਗਈ ਤੇ ਆਸਟ੍ਰੇਲੀਅਨ ਓਪਨ ਦਾ ਸੈਮੀਫਾਈਨਲ ਮੁਕਾਬਲਾ ਜਿੱਤ ਕੇ ਫਾਈਨਲ ਵਿਚ ਪੁੱਜ ਗਈ। ਇਸ ਹਾਰ ਨਾਲ ਹੀ ਸੇਰੇਨਾ ਦੀਆਂ 24ਵਾਂ ਗਰੈਂਡ ਸਲੈਮ ਖ਼ਿਤਾਬ ਜਿੱਤ ਕੇ ਰਿਕਾਰਡ ਬਾਰਬਰ ਕਰਨ ਦੀਆਂ ਉਮੀਦਾਂ ‘ਤੇ ਮੁੜ ਪਾਣੀ ਫਿਰ ਗਿਆ। ਹੁਣ ਓਸਾਕਾ ਦਾ ਸਾਹਮਣਾ ਮਹਿਲਾ ਸਿੰਗਲਜ਼ ਦੇ ਫਾਈਨਲ ਵਿਚ ਜੇਨੀਫਰ ਬਰਾਡੀ ਨਾਲ ਹੋਵੇਗਾ। ਸੇਰੇਨਾ ਪਿਛਲੇ ਚਾਰ ਸਾਲਾਂ ਤੋਂ ਮਾਰਗ੍ਰੇਟ ਕੋਰਟ ਦੇ 24 ਗਰੈਂਡ ਸਲੈਮ ਖ਼ਿਤਾਬ ਦੀ ਬਰਾਬਰੀ ਕਰਨ ਦੀ ਕਵਾਇਦ ਵਿਚ ਲੱਗੀ ਹੈ। ਸੇਰੇਨਾ ਨੇ ਆਪਣਾ ਆਖ਼ਰੀ ਗਰੈਂਡ ਸਲੈਮ ਖ਼ਿਤਾਬ 2017 ਵਿਚ ਮੈਲਬੌਰਨ ਪਾਰਕ ‘ਤੇ ਹੀ ਜਿੱਤਿਆ ਸੀ। ਓਸਾਕਾ ਨੇ ਵੀਰਵਾਰ ਨੂੰ ਮਹਿਲਾ ਸਿੰਗਲਜ਼ ਦੇ ਪਹਿਲੇ ਸੈਮੀਫਾਈਨਲ ਵਿਚ 39 ਸਾਲਾ ਸੇਰੇਨਾ ਨੂੰ 6-3, 6-4 ਨਾਲ ਸਿੱਧੇ ਸੈੱਟਾਂ ਵਿਚ ਮਾਤ ਦਿੱਤੀ। ਸੇਰੇਨਾ ਮੈਚ ਤੋਂ ਬਾਅਦ ਪ੍ਰਰੈੱਸ ਕਾਨਫਰੰਸ ਖ਼ਤਮ ਹੋਣ ਤੋਂ ਬਾਅਦ ਰੋਂਦੀ ਹੋਈ ਬਾਹਰ ਆਈ। ਓਸਾਕਾ ਸ਼ਨਿਚਰਵਾਰ ਨੂੰ ਹੋਣ ਵਾਲੇ ਫਾਈਨਲ ਵਿਚ ਅਮਰੀਕਾ ਦੀ 22ਵਾਂ ਦਰਜਾ ਬਰਾਡੀ ਨਾਲ ਭਿੜੇਗੀ ਜਿਨ੍ਹਾਂ ਨੇ ਚੈੱਕ ਗਣਰਾਜ ਦੀ 25ਵਾਂ ਦਰਜਾ ਕੈਰੋਲੀਨ ਮੁਚੋਵਾ ਨੂੰ ਤਿੰਨ ਸੈੱਟ ਤਕ ਚੱਲੇ ਸਖ਼ਤ ਮੁਕਾਬਲੇ ਵਿਚ 6-4, 3-6, 6-4 ਨਾਲ ਹਰਾ ਦਿੱਤਾ। ਬਰਾਡੀ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਫਾਈਨਲ ਵਿਚ ਪੁੱਜੀ ਹੈ। ਇਸ ਵਿਚਾਲੇ ਵੀਰਵਾਰ ਨੂੰ ਰਾਡ ਲੇਵਰ ਏਰੇਨਾ ਵਿਚ ਦਰਸ਼ਕਾਂ ਦੀ ਵਾਪਸੀ ਹੋਈ।

Today Now News

RELATED ARTICLES
- Advertisment -

POPULAR POSTS