17.4 C
Chandigarh

TODAY NOW NEWS

Friday, March 20, 2026
HomeWEIRD NEWSਨਾਭਾ ਸ਼ਹਿਰ ਦੇ ਪਟਿਆਲਾ ਗੇਟ ਵਿਖੇ ਟਰੱਕ ਵਿੱਚੋਂ ਟਰੱਕ ਡਰਾਈਵਰ ਦੀ ਲਾਸ਼...

ਨਾਭਾ ਸ਼ਹਿਰ ਦੇ ਪਟਿਆਲਾ ਗੇਟ ਵਿਖੇ ਟਰੱਕ ਵਿੱਚੋਂ ਟਰੱਕ ਡਰਾਈਵਰ ਦੀ ਲਾਸ਼ ਮਿਲਣ ਨਾਲ ਫੈਲੀ ਸਨਸਨੀ

ਮ੍ਰਿਤਕ ਟਰੱਕ ਡਰਾਈਵਰ ਪਿਛਲੇ ਤਿੰਨ ਦਿਨਾਂ ਤੋਂ ਸਰਹਿੰਦ ਤੋਂ ਲਾਪਤਾ ਸੀ : ਟਰੱਕ ਵਿੱਚ ਲੱਦੀਆਂ ਸੀ ਸਕਰੈਪ

ਨਾਭਾ (ਸੁਖਚੈਨ ਲੁਬਾਣਾ) : ਪਟਿਆਲਾ ਗੇਟ ਵਿਖੇ ਉਦੋਂ ਸਨਸਨੀ ਫੈਲ ਗਈ ਜਦੋਂ ਕਿਸੇ ਵਿਅਕਤੀ ਨੂੰ ਪਤਾ ਲੱਗਿਆ ਕਿ ਟਰੱਕ ਵਿੱਚ ਟਰੱਕ ਡਰਾਈਵਰ ਦੀ ਲਾਸ਼ ਪਈ ਹੈ, ਟਰੱਕ ਡਰਾਈਵਰ ਦੀ ਪਹਿਚਾਣ ਗੁਰਪ੍ਰੀਤ ਸਿੰਘ ਪਿੰਡ ਕਟਾਲਾ ਜ਼ਿਲ੍ਹਾ ਸਮਰਾਲਾ ਵਜੋਂ ਹੋਈ ਹੈ। ਗੁਰਪ੍ਰੀਤ ਸਿੰਘ ਤਿੰਨ ਦਿਨ ਪਹਿਲਾਂ ਗਾਜ਼ੀਆਬਾਦ ਤੋਂ ਸਕਰੈਪ ਭਰ ਕੇ ਰਵਾਨਾ ਹੋਇਆ ਸੀ। ਜਿਸ ਨੇ ਗੋਬਿੰਦਗੜ੍ਹ ਵਿਖੇ ਇਹ ਸਕਰੈਪ ਲਾਉਣਾ ਸੀ ਪਰ ਇਹ ਨਾਭੇ ਕਿਵੇਂ ਪਹੁੰਚਿਆ ਇਹ ਕਿਸ ਨੂੰ ਨਹੀਂ ਪਤਾ ਅਤੇ ਇਸ ਦੇ ਨਾਲ ਇਕ ਕੰਡਕਟਰ ਵੀ ਸੀ ਦੱਸਿਆ ਜਾ ਰਹੇ ਉਹ ਵੀ ਬੇਹੋਸ਼ੀ ਦੀ ਹਾਲਤ ਵਿਚ ਪਾਇਆ ਗਿਆ ਹੈ ਪਰਿਵਾਰ ਦੇ ਮੁਤਾਬਕ ਗੁਰਪ੍ਰੀਤ ਸਿੰਘ ਦਾ ਕਤਲ ਕੀਤਾ ਗਿਆ ਹੈ। ਗੁਰਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਤਲਾਸ਼ੀ ਲਈ ਗਈ ਤਾਂ ਉਸ ਦੀ ਬਟੂਏ ਵਿੱਚ ਕੋਈ ਵੀ ਪੈਸਾ ਜਾਂ ਲਾਇਸੈਂਸ ਨਹੀਂ ਸੀ।

ਇਸ ਮੌਕੇ ਤੇ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਅਤੇ ਰਿਸ਼ਤੇਦਾਰ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਤਿੰਨ ਦਿਨ ਪਹਿਲਾਂ ਸਰਹਿੰਦ ਤੋਂ ਸਾਡੇ ਨਾਲ ਸੀ ਅਤੇ ਇਹ ਅੱਗੇ ਲੰਘ ਗਿਆ ਬਾਅਦ ਵਿੱਚ ਇਸ ਦਾ ਮੋਬਾਇਲ ਸਵਿੱਚ ਆਫ ਹੋ ਗਿਆ ਅਤੇ ਇਸ ਤੋਂ ਬਾਅਦ ਅੱਜ ਇਸ ਦੀ ਲਾਸ਼ ਹੀ ਮਿਲੀ ਹੈ। ਸਾਨੂੰ ਸ਼ੱਕ ਹੈ ਕਿ ਸਾਡੇ ਬੇਟੇ ਗੁਰਪ੍ਰੀਤ ਸਿੰਘ ਦਾ ਕਿਸੇ ਨੇ ਕਤਲ ਕੀਤਾ ਹੈ।

ਇਸ ਮੌਕੇ ਤੇ ਨਾਭਾ ਦੇ ਐਸ.ਐਚ.ਓ ਸੁਰਿੰਦਰ ਭੱਲਾ ਨੇ ਕਿਹਾ ਕਿ ਸਾਨੂੰ ਟਰੱਕ ਵਿਚੋਂ ਲਾਸ਼ ਮਿਲੀ ਹੈ ਅਸੀਂ ਵੱਖ-ਵੱਖ ਐਂਗਲਾਂ ਤੋਂ ਜਾਂਚ ਕਰ ਰਹੇ ਜਦੋਂ ਉਨ੍ਹਾਂ ਨੇ ਪੁੱਛਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਕਤਲ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਸਰੀਰ ਉੱਤੇ ਕਿਸੇ ਵੀ ਤਰ੍ਹਾਂ ਦਾ ਨਿਸ਼ਾਨ ਨਹੀਂ ਪਾਇਆ ਗਿਆ ਫਿਰ ਵੀ ਅਸੀਂ ਪੋਸਟਮਾਰਟਮ ਕਰਵਾ ਰਿਹਾ ਉਸ ਤੋਂ ਬਾਅਦ ਕੀ ਪਤਾ ਲੱਗੇਗਾ ਕਿ ਇਸ ਦੀ ਮੌਤ ਕਿਵੇਂ ਹੋਈ ਹੈ।

Today Now News

RELATED ARTICLES
- Advertisment -

POPULAR POSTS