ਕੇਂਦਰ ਵੱਲੋਂ ਸੀ.ਸੀ.ਐਲ. ਵਿਚ ਦੇਰੀ ਕੀਤੇ ਜਾਣ ਕਾਰਣ ਪੈਮੈਂਟ ਵਿਚ ਦੇਰੀ ਹੋਈ ਪਰ ਜਲਦੀ ਹੀ ਆੜਤੀਆਂ ਦੇ ਖਾਤਿਆਂ ਵਿਚ ਪੈਮੈਂਟ ਪਾ ਦਿੱਤੀ ਜਾਵੇਗੀ ।

ਤਰਨਤਾਰਨ (ਜਸਬੀਰ ਸਿੰਘ) : ਮੰਡੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਤੇਜਪ੍ਰੀਤ ਸਿੰਘ ਪੀਟਰ ਵਲੋਂ ਅੱਜ ਤਰਨਤਾਰਨ ਜ਼ਿਲ੍ਹੇ ਦੀਆਂ ਵੱਖ ਵੱਖ ਮੰਡੀਆਂ ਦਾ ਕੀਤਾ ਗਿਆ ਦੌਰਾ । ਉਨ੍ਹਾਂ ਵਲੋਂ ਅੱਜ ਝੋਨੇ ਦੇ ਖਰੀਦ ਪ੍ਰਬੰਧਾਂ ਸੰਬੰਧੀ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਪੇਸ਼ ਆ ਰਹੀਆਂ ਮੁਸ਼ਕਿਲਾਂ ਸੰਬੰਧੀ ਜਾਇਜ਼ਾ ਲੈਣ ਲਈ ਭਿੱਖੀਵਿੰਡ, ਖਾਲੜਾ,ਰਾਜੋਕੇ, ਬਾਸਰਕੇ,ਅਲਗੋਂ ਕੋਠੀ,ਅਮਰਕੋਟ ਅਤੇ ਖੇਮਕਰਨ ਮੰਡੀਆਂ ਦਾ ਦੌਰਾ ਕੀਤਾ ਇਸ ਮੌਕੇ ਉਨ੍ਹਾਂ ਦੇ ਨਾਲ ਭਿੱਖੀਵਿੰਡ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਜਵੰਤ ਸਿੰਘ ਪਹੂਵਿੰਡ ਡੀ.ਜੀ.ਐੱਮ. ਜਸਬੀਰ ਸਿੰਘ ਸਮੇਤ ਮਾਰਕੀਟ ਕਮੇਟੀ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮੰਡੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਤੇਜਪ੍ਰੀਤ ਸਿੰਘ ਪੀਟਰ ਨੇ ਦੱਸਿਆ ਕਿ ਕੈਪਟਨ ਸਰਕਾਰ ਵਲੋਂ ਝੋਨੇ ਦੀ ਖਰੀਦ ਸੰਬੰਧੀ ਪੂਰੇ ਪੰਜਾਬ ਵਿਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ ਅਤੇ ਬਾਰਦਾਨੇ ਅਤੇ ਲਿਫਟਿੰਗ ਦਾ ਕੰਮ ਵੀ ਸੁਚਾਰੂ ਢੰਗ ਨਾਲ ਸਹੀ ਚੱਲ ਰਿਹਾ ਹੈ । ਖਰੀਦ ਭਾਵੇਂ 5 ਅਕਤੂਬਰ ਤੋਂ ਨਿਰੰਤਰ ਜਾਰੀ ਹੈ ਪਰ ਪੈਮੈਂਟ ਅਜੇ ਤੱਕ ਨਾ ਮਿਲਣ ਦੇ ਸਵਾਲ ਦੇ ਜੁਆਬ ਵਿਚ ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਸੀ.ਸੀ.ਐਲ. ਵਿਚ ਦੇਰੀ ਕੀਤੇ ਜਾਣ ਕਾਰਣ ਪੈਮੈਂਟ ਵਿਚ ਦੇਰੀ ਹੋਈ ਪਰ ਜਲਦੀ ਹੀ ਆੜਤੀਆਂ ਦੇ ਖਾਤਿਆਂ ਵਿਚ ਪੈਮੈਂਟ ਪਾ ਦਿੱਤੀ ਜਾਵੇਗੀ ।






