17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲੁਧਿਆਣਾ: ਦਿਨ ਵੇਲੇ ਸਬਜ਼ੀਆਂ ਵੇਚਦਾ ਸੀ, ਰਾਤ ​​ਨੂੰ ਲੁੱਟਦਾ ਸੀ ਮੋਬਾਈਲ, ਪੁਲਿਸ...

ਲੁਧਿਆਣਾ: ਦਿਨ ਵੇਲੇ ਸਬਜ਼ੀਆਂ ਵੇਚਦਾ ਸੀ, ਰਾਤ ​​ਨੂੰ ਲੁੱਟਦਾ ਸੀ ਮੋਬਾਈਲ, ਪੁਲਿਸ ਨੇ ਕੀਤਾ ਕਾਬੂ ।

ਪੁਲਿਸ ਨੇ 14 ਮੋਬਾਈਲ ਸਮੇਤ ਕਾਬੂ ਕੀਤਾ

ਲੁਧਿਆਣਾ (ਬਿਊਰੋ) : ਦਿਨ ਵੇਲੇ ਸਟਰੀਟ ਹਾਕਰਿੰਗ ਕਰਕੇ ਸਬਜ਼ੀ ਵੇਚਣ ਅਤੇ ਰਾਤ ਨੂੰ ਰਾਹਗੀਰਾਂ ਤੋਂ ਮੋਬਾਈਲ ਲੁੱਟਣ ਦੇ ਦੋਸ਼ੀ ਨੂੰ ਲੁਧਿਆਣਾ ਦੇ ਮੋਤੀ ਨਗਰ ਥਾਣੇ ਦੀ ਪੁਲਿਸ ਨੇ 14 ਮੋਬਾਈਲ ਸਮੇਤ ਕਾਬੂ ਕੀਤਾ ਹੈ।

ਮੁਲਜ਼ਮ ਦੀ ਪਛਾਣ ਸੰਨੀ ਕੁਮਾਰ ਵਜੋਂ ਹੋਈ ਹੈ ਜੋ ਜਮਾਲਪੁਰ ਦੀ ਐਚਆਈਜੀ ਕਲੋਨੀ ਦਾ ਰਹਿਣ ਵਾਲਾ ਹੈ। ਮੁਲਜ਼ਮ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਇਕ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ।

ਜਾਂਚ ਅਧਿਕਾਰੀ ਏਐਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਮਲਹੋਤਰਾ ਚੌਕ ਨੇੜੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਮੁਲਜ਼ਮ ਉਥੋਂ ਲੰਘ ਰਿਹਾ ਸੀ। ਪੁਲਿਸ ਪਾਰਟੀ ਨੇ ਮੁਲਜ਼ਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮ ਭੱਜ ਗਿਆ । ਪੁਲਿਸ ਨੇ ਉਸਨੂੰ ਕਾਬੂ ਕਰ ਲਿਆ।

ਤਲਾਸ਼ੀ ਲੈਣ ‘ਤੇ ਉਸ ਨੂੰ 14 ਮੋਬਾਈਲ ਮਿਲੇ। ਪੁਲਿਸ ਅਨੁਸਾਰ ਮੁਲਜ਼ਮ ਦਿਨ ਵੇਲੇ ਸਬਜ਼ੀਆਂ ਵੇਚਦਾ ਸੀ ਅਤੇ ਰਾਤ ਨੂੰ ਰਾਹਗੀਰਾਂ ਕੋਲੋਂ ਮੋਬਾਈਲ ਲੁੱਟ ਲੈਂਦੇ ਸੀ । ਪੁਲਿਸ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸਦੇ ਨਾਲ ਕਿੰਨੇ ਹੋਰ ਲੋਕ ਲੁੱਟ ਦੀਆਂ ਵਾਰਦਾਤਾਂ ਵਿੱਚ ਸ਼ਾਮਲ ਹਨ। ਮੁਲਜ਼ਮ ਚੋਰੀ ਕੀਤੇ ਮੋਬਾਈਲ ਵੇਚ ਕੇ ਨਸ਼ੇ ਖਰੀਦਦਾ ਸੀ ।

Today Now News

RELATED ARTICLES
- Advertisment -

POPULAR POSTS