17.1 C
Chandigarh

TODAY NOW NEWS

Friday, March 20, 2026
HomeBREAKING NEWSਦੂਜੇੇ ਰਾਜਾਂ ਤੋੋਂ ਸਸਤਾ ਝੋੋਨਾ ਲਿਆ ਕੇ ਪੰਜਾਬ ਵਿੱਚ ਵੇਚਣ ਵਾਲਿਆਂ ਨੂੰ...

ਦੂਜੇੇ ਰਾਜਾਂ ਤੋੋਂ ਸਸਤਾ ਝੋੋਨਾ ਲਿਆ ਕੇ ਪੰਜਾਬ ਵਿੱਚ ਵੇਚਣ ਵਾਲਿਆਂ ਨੂੰ ਕੀਤਾ ਕਾਬੂ


ਮਾਨਸਾ ਪੁਲਿਸ ਦੀ ਹਰਿਆਣਾ ਬਾਰਡਰ *ਤੇ ਕੀਤੀ ਨਾਕਾਬੰਦੀ ਰੰਗ ਲਿਆਈ
ਧੋੋਖਾਧੜੀ ਕਰਨ ਵਾਲੇ 3 ਮੁਲਜਿਮਾਂ ਨੂੰ ਟਰੱਕ ਸਮੇਤ ਕਾਬੂ ਕਰਕੇ 190 ਕੁਵਿੰਟਲ ਜ਼ੀਰੀ ਕੀਤੀ ਬਰਾਮਦ

ਮਾਨਸਾ, 05 ਅਕਤੂਬਰ 🙁 ਗੁਰਜੰਟ ਸਿੰਘ ਬਾਜੇਵਾਲੀਆ) ਡਾ, ਨਰਿੰਦਰ ਭਾਰਗਵ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਨੋਟ ਜਾਰੀ ਕਰਦੇ ਹੋੋਏ ਦੱਸਿਆ ਗਿਆ ਕਿ ਮਾਨਯੋੋਗ ਮੁੱਖ ਮੰਤਰੀ ਪੰਜਾਬ ਸ੍ਰੀ ਚਰਨਜੀਤ ਸਿੰਘ ਜੀ ਚੰਨੀ, ਮਾਨਯੋੋਗ ਉਪ ਮੁੱਖ ਮੰਤਰੀ ਪੰਜਾਬ ਸ੍ਰੀ ਸੁਖਜਿੰਦਰ ਸਿੰਘ ਜੀ ਰੰਧਾਵਾ ਅਤੇ ਸ੍ਰੀ ਇੱਕਬਾਲਪ੍ਰੀਤ ਸਿੰਘ ਸਹੋੋਤਾ, ਆਈ,ਪੀ,ਐਸ, ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਵੱਲੋੋਂ ਬਾਹਰਲੇ ਰਾਜਾਂ ਤੋੋਂ ਪੰਜਾਬ ਦੀਆ ਮੰਡੀਆਂ ਅੰਦਰ ਜੀਰੀ (ਝੋੋਨੇ) ਦੀ ਪਰਮਿਲ ਕਿਸਮ ਵੇਚਣ ਦੀ ਮਨਾਹੀ ਕੀਤੀ ਹੋੋਈ ਹੈ ਕਿ ਕੁਝ ਸਮਾਜ ਵਿਰੋੋਧੀ ਅਨਸਰਾ ਵੱਲੋੋਂ ਆਪਣੇ ਫਾਇਦੇ ਲਈ ਧੋੋਖਾਧੜੀ ਅਤੇ ਮਿਲੀਭੁਗਤ ਨਾਲ ਬਾਹਰਲੇ ਰਾਜਾਂ ਤੋੋਂ ਸਸਤੇ ਭਾਅ ਜੀਰੀ ਲਿਆ ਕੇ ਚੋੋਰੀ/ਛੁਪੇ ਪੰਜਾਬ ਦੀਆ ਮੰਡੀਆਂ ਵਿੱਚ ਐਮHਐਸHਪੀH ਤੇ ਵੇਚਦੇ ਹਨ, ਜਿਸ ਨਾਲ ਪੰਜਾਬ ਸਰਕਾਰ ਨੂੰ ਆਰਥਿਕ ਨੁਕਸਾਨ ਪਹੁੰਚਦਾ ਹੈ। ਮਾਨਸਾ ਪੁਲਿਸ ਵੱਲੋੋਂ ਜਿਲਾ ਅੰਦਰ ਬਾਹਰਲੇ ਰਾਜਾਂ ਤੋੋਂ ਜ਼ੀਰੀ ਦੀ ਗੈਰ^ਕਾਨੂੰਨੀ ਆਮਦ ਨੂੰ ਰੋੋਕਣ ਲਈ ਸ੍ਰੀ ਦਿਗਵਿਜੇ ਕਪਿਲ ਐਸ,ਪੀ,(ਇੰਨਵੈ) ਮਾਨਸਾ, ਸ੍ਰੀ ਤਰਸੇਮ ਮਸੀਹ ਡੀHਐਸHਪੀH (ਡੀH) ਮਾਨਸਾ ਤੋੋਂ ਇਲਾਵਾ ਤਿੰਨਾਂ ਸਬ^ਡਵੀਜ਼ਨਾਂ ਦੇ ਹਲਕਾ ਅਫਸਰਾਨ ਦੀ ਨਿਗਰਾਨੀ ਹੇਠ ਬਾਰਡਰ ਏਰੀਆ ਨਾਲ ਲੱਗਦੇ ਇਲਾਕਾ ਵਿੱਚ ਪੈਂਦੀਆ ਮੇਨ ਸੜਕਾਂ$ਰਸਤਿਆਂ *ਤੇ ਦਿਨ$ਰਾਤ ਸਮੇਂ ਸਪੈਸ਼ਲ ਨਾਕਾਬੰਦੀਆ ਕਾਇਮ ਕਰਕੇ ਅਸਰਦਾਰ ਢੰਗ ਨਾਲ ਨਿਗਰਾਨੀ ਕਰਵਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਥਾਣਾ ਸਰਦੂਲਗੜ ਦੀ ਪੁਲਿਸ ਪਾਰਟੀ ਵੱਲੋੋਂ ਮਾਰਕੀਟ ਕਮੇਟੀ ਸਰਦੂਲਗੜ ਦੀ ਟੀਮ ਨਾਲ ਸਾਂਝੀ ਕਾਰਵਾਈ ਕਰਦੇ ਹੋੋਏ ਸਰਦੂਲਗੜ^ਸਿਰਸਾ ਮੇਨ ਸੜਕ *ਤੇ ਪਿੰਡ ਝੰਡਾਂ ਖੁਰਦ ਨਾਕਾਬੰਦੀ ਪੁਆਇੰਟ ਪਰ ਸਿਰਸਾ ਸਾਈਡ ਤੋੋਂ ਆ ਰਹੇ ਟਰੱਕ ਨੰਬਰੀ ਆਰ,ਜੇH07ਜੀ,ਏ^2653 ਨੂੰ ਰੋੋਕਿਆ। ਜਿਸ ਵਿੱਚ ਪਰਮਿਲ ਕਿਸਮ ਦੀ ਖੁੱਲੀ ਜ਼ੀਰੀ ਲੱਦੀ ਹੋੋਈ ਸੀ ਅਤੇ ਟਰੱਕ ਵਿੱਚ ਸਵਾਰ ਵਿਅਕਤੀ ਕੋੋਈ ਬਿੱਲ ਜਾਂ ਬਿਲਟੀ ਆਦਿ ਕੋੋਈ ਸਬੂਤ ਪੇਸ਼ ਨਹੀ ਕਰ ਸਕੇ। ਜਿਹਨਾਂ ਪਾਸ ਸਿਰਫ ਇੱਕ ਕੰਡਾਂ ਪਰਚੀ ਜੋੋ ਸ੍ਰੀ ਬਾਲਾ ਜੀ ਧਰਮ ਕੰਡਾ ਹਨੂੰਮਾਨਗੜ ਰੋੋਡ ਟਿੱਬੀ (ਰਾਜਸਥਾਨ) ਵੱਲੋੋ ਜਾਰੀ ਹੋੋਈ ਸੀ, ਜਿਸ ਅਨੁਸਾਰ ਜ਼ੀਰੀ ਦਾ ਵਜ਼ਨ 19 ਟਨ ਹੈ, ਪੇਸ਼ ਕੀਤੀ। ਜਿਸਤੇ ਟਰੱਕ ਵਿੱਚ ਸਵਾਰ ਦੋੋਨਾਂ ਵਿਆਕਤੀਆਂ ਪਾਲ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀਅਨ ਸੂਰੇਵਾਲਾ ਟਿੱਬੀ ਜਿਲਾ ਹਨੂਮਾਨਗੜ (ਰਾਜਸਥਾਨ) ਨੂੰ ਕਾਬੂ ਕਰਕੇ ਉਹਨਾਂ ਦੇ ਵਿਰੁੱਧ ਸ੍ਰੀ ਮਨਿੰਦਰ ਸਿੰਘ ਆਕਸ਼ਨ ਰਿਕਾਰਡਰ ਮਾਰਕੀਟ ਕਮੇਟੀ ਸਰਦੂਲਗੜ ਦੇ ਬਿਆਨ ਤੇ ਮੁਕੱਦਮਾ ਨੰਬਰ 169 ਮਿਤੀ 04^10^2021 ਅ/ਧ 420,188 ਹਿੰ:ਦੰ: ਥਾਣਾ ਸਰਦੂਲਗੜ ਦਰਜ਼ ਰਜਿਸਟਰ ਕਰਕੇ ਟਰੱਕ ਸਮੇਤ ਜੀਰੀ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਐਸ,ਐਸ,ਪੀ,ਮਾਨਸਾ ਵੱਲੋੋਂ ਦੱਸਿਆ ਕਿ ਗ੍ਰਿਫਤਾਰ ਮੁਲਜਿਮਾਂ ਦੀ ਮੁਢਲੀ ਪੁੱਛਗਿੱਛ ਅਤੇ ਤਫਤੀਸ ਨੂੰ ਅੱਗੇ ਵਧਾਉਦੇ ਹੋੋਏ ਜ਼ੀਰੀ ਦੇ ਮਾਲਕ ਤੀਸਰੇ ਮੁਲਜਿਮ ਸ਼ਨੀ ਫੁਟੇਲਾ ਪੁੱਤਰ ਜਗਦੀਸ਼ ਫੁਟੇਲਾ ਵਾਸੀ ਗਾਂਧੀ ਕਲੋੋਨੀ ਸਿਰਸਾ (ਹਰਿਆਣਾ) ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਤਿੰਨਾਂ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਹਨਾਂ ਪਾਸੋੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿੱਥੋੋ ਲੈ ਕੇ ਆਏ ਸੀ ਅਤੇ ਅੱਗੇ ਕਿੱਥੇ ਲੈ ਕੇ ਜਾਣੀ ਸੀ ਅਤੇ ਇਸ ਕਾਲੇ ਕਾਰੋੋਬਾਰ ਵਿੱਚ ਹੋੋਰ ਕਿੰਨਾ ਕਿੰਨਾ ਮੁਲਜਿਮਾਂ ਦਾ ਹੱਥ ਹੈ। ਜਿਹਨਾਂ ਪਾਸੋੋਂ ਅਹਿਮ ਖੁਲਾਸੇ ਹੋੋਣ ਦੀ ਸੰਭਾਵਨਾਂ ਹੈ।

Today Now News

RELATED ARTICLES
- Advertisment -

POPULAR POSTS