16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸੈਲਰ ਮਾਲਕਾਂ ਵੱਲੋਂ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਦਾ ਕੀਤਾ ਸਨਮਾਨ ।

ਸੈਲਰ ਮਾਲਕਾਂ ਵੱਲੋਂ ਅਕਾਲੀ ਆਗੂ ਦਵਿੰਦਰ ਸਿੰਘ ਬੀਹਲਾ ਦਾ ਕੀਤਾ ਸਨਮਾਨ ।

ਕੈਪਟਨ ਸਰਕਾਰ ਸੈਲਰ ਮਾਲਕਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਹੱਲ ਕਰੇ-ਬੀਹਲਾ ।

ਬਰਨਾਲਾ (ਕਰਨਪਰੀਤ ਧੰਦਰਾਲ ) : ਤਪਾ ਮੰਡੀ ‘ਚ ਆੜਤੀਆਂ ਵੱਲੋਂ ਸੀਨੀਅਰ ਅਕਾਲੀ ਆਗੂ ‘ਤੇ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਅਸੋਕ ਕੁਮਾਰ, ਉਗਰ ਸੈਨ, ਚਮਨ ਲਾਲ, ਸੰਟੀ ਗਰਗ, ਬਲਵਿੰਦਰ ਕੁਮਾਰ, ਕਰਮਜੀਤ ਬਾਲੀ, ਪੁਨੀਤ ਕੁਮਾਰ, ਮੋਨੂ, ਆਰਕੇ ਮੌੜ, ਪਾਸੀ ਮਿੱਤਲ, ਰੇਸ਼ਮ ਸਿੰਘ ਮਾਨ ਅਤੇ ਗੁਰਦੀਪ ਸਿੰਘ ਮਾਨ ਦਵਿੰਦਰ ਸਿੰਘ ਬੀਹਲਾ ਵੱਲੋਂ ਸਮਾਜ ਸੇਵੀ ਕੰਮਾਂ ‘ਚ ਕੀਤੀ ਜਾਂਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਅੱਜ ਜਿੱਥੇ ਦੇਸ ਦਾ ਨੌਜਵਾਨ ਬਾਹਰਲੇ ਮੁਲਕਾਂ ਵੱਲ ਭੱਜ ਰਿਹਾ ਹੈ ਉੱਥੇ ਦਵਿੰਦਰ ਸਿੰਘ ਬੀਹਲਾ ਵਿਕਸਿਤ ਦੇਸ ਅਮਰੀਕਾ ਤੋਂ ਪੰਜਾਬ ਵਾਸੀਆਂ ਦੀ ਸੇਵਾ ਲਈ ਆਇਆ ਹੈ। ਇਸ ਮੌਕੇ ਸਮੂਹ ਸੈਲਰ ਮਾਲਕਾਂ ਨੇ ਦਵਿੰਦਰ ਸਿੰਘ ਬੀਹਲਾ ਨੂੰ ਸੈਲਰ ਦਿਖਾਉਦਿਆਂ ਆ ਰਹੀਆਂ ਮੁਸ਼ਕਲਾਂ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਦਵਿੰਦਰ ਸਿੰਘ ਬੀਹਲਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਭਲੇ ਲਈ ਕੁਝ ਵੀ ਨਹੀ ਕੀਤਾ ਜਾ ਰਿਹਾ। ਪੰਜਾਬ ਦਾ ਹਰ ਵਰਗ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਸੈਲਰ ਮਾਲਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਗਿਆ ਸੀ। ਹੁਣ ਫਿਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆ ਰਹੀ ਹੈ। ਉਹਨਾਂ ਆਪਣੇ ਸਨਮਾਨ ਲਈ ਸਮੂਹ ਸੈਲਰ ਮਾਲਕਾਂ ਦਾ ਧੰਨਵਾਦ ਕੀਤਾ।

Today Now News

RELATED ARTICLES
- Advertisment -

POPULAR POSTS